ਨਾਗਪੁਰ- ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਗਪੁਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਆਪਣੇ ਨੇੜਲੇ ਮੁਕਾਬਲੇਬਾਜ਼ ਵਿਕਾਸ ਠਾਕਰੇ ਤੋਂ 6,14,186 ਤੋਂ ਵੱਧ ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਚੋਣ ਕਮਿਸ਼ਨ ਨੇ ਇਹ ਜਾਣਕਾਰੀ ਦਿੱਤੀ। ਚੋਣ ਕਮਿਸ਼ਨ ਦੇ ਤਾਜ਼ਾ ਅੰਕੜਿਆਂ ਮੁਤਾਬਕ ਭਾਜਪਾ ਨੇਤਾ ਗਡਕਰੀ ਨੂੰ 6,14,186 ਵੋਟਾਂ ਮਿਲੀਆਂ ਹਨ, ਜਦਕਿ ਵਿਕਾਸ ਠਾਕਰੇ ਨੂੰ 4,86,619ਵੋਟਾਂ ਮਿਲੀਆਂ ਹਨ।
ਇਹ ਵੀ ਪੜ੍ਹੋ- ਵਾਰਾਣਸੀ 'ਚ ਫਿਰ ਖਿੜੇਗਾ 'ਕਮਲ', PM ਮੋਦੀ 6,11,439 ਵੋਟਾਂ ਨਾਲ ਚੱਲ ਰਹੇ ਅੱਗੇ
ਦੱਸ ਦੇਈਏ ਕਿ ਭਾਜਪਾ ਨੇ ਨਿਤਿਨ ਗਡਕਰੀ ਨੇ ਸਾਲ 2014 ਵਿਚ ਨਾਗਪੁਰ ਲੋਕ ਸਭਾ ਸੀਟ ਤੋਂ ਚੋਣ ਲੜਵਾਈ ਸੀ, ਉਦੋਂ ਤੋਂ ਹੁਣ ਤੱਕ ਉਹ ਲਗਾਤਾਰ ਜਿੱਤਦੇ ਆ ਰਹੇ ਹਨ। ਦੋ ਵਾਰ ਦੇ ਸੰਸਦ ਮੈਂਬਰ ਦੀ ਸਾਖ ਤੀਜੀ ਵਾਰ ਵੀ ਦਾਅ 'ਤੇ ਲੱਗੀ ਹੈ। ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿਚ ਗਡਕਰੀ ਨਾਗਪੁਰ ਤੋਂ 2,16,009 ਵੋਟਾਂ ਦੇ ਫ਼ਰਕ ਨਾਲ ਜਿੱਤੇ ਸਨ। ਉਨ੍ਹਾਂ ਨੇ ਕਾਂਗਰਸ ਦੇ ਨਾਨਾ ਪਟੋਲੇ ਨੂੰ ਕਰਾਰੀ ਹਾਰ ਦਿੱਤੀ ਸੀ।
ਇਹ ਵੀ ਪੜ੍ਹੋ- ਚੋਣ ਨਤੀਜਿਆਂ ਤੋਂ ਪਹਿਲਾਂ ECI ਦੀ ਪ੍ਰੈੱਸ ਕਾਨਫਰੰਸ, ਚੋਣ ਕਮਿਸ਼ਨਰ ਬੋਲੇ- ਇਤਿਹਾਸਕ ਰਹੀਆਂ ਭਾਰਤ ਦੀਆਂ ਚੋਣਾਂ
ਨਾਗਪੁਰ ਦੇਸ਼ ਦੀ ਸਭ ਤੋਂ ਹਾਈ ਪ੍ਰੋਫਾਈਲ ਸੀਟ ਮੰਨੀ ਜਾਂਦੀ ਹੈ। ਕੀ ਨਾਗਪੁਰ ਵਿਚ ਇਸ ਵਾਰ ਵੀ ਨਿਤਿਨ ਗਡਕਰੀ ਦੇ ਸੰਸਦ ਪਹੁੰਚਣ ਦੀ ਰਾਹ ਆਸਾਨ ਹੋਵੇਗੀ, ਇਹ ਅੱਜ ਸਾਫ਼ ਹੋ ਜਾਵੇਗਾ। ਨਾਗਪੁਰ ਵਿਚ ਵਿਕਾਸ ਠਾਕਰੇ ਦਾ ਅਕਸ ਵੀ ਕਾਫੀ ਚੰਗਾ ਹੈ। ਉਨ੍ਹਾਂ ਨੂੰ ਜ਼ਮੀਨੀ ਪੱਧਰ ਦਾ ਨੇਤਾ ਮੰਨਿਆ ਜਾਂਦਾ ਹੈ। ਜਦਕਿ ਨਿਤਿਨ ਦਾ ਯੋਗਦਾਨ ਵੀ ਇੰਫਰਾਸਟ੍ਰਕਚਰ ਦ ਖੇਤਰ ਵਿਚ ਘੱਟ ਨਹੀਂ ਹੈ। ਨਿਤਿਨ ਗਡਕਰੀ ਨੇ ਤਾਂ ਚੋਣ ਪ੍ਰਚਾਰ ਦੌਰਾਨ ਸਾਫ਼ ਕਹਿ ਦਿੱਤਾ ਸੀ ਕਿ ਜੇਕਰ ਤੁਸੀਂ ਲੋਕ ਮੇਰੇ ਕੰਮ ਤੋਂ ਖੁਸ਼ ਹੋ ਤਾਂ ਮੁੜ ਸਮਰਥਨ ਕਰਨਾ।
ਇਹ ਵੀ ਪੜ੍ਹੋ- ਕਰਨਾਲ ਸੀਟ ਤੋਂ ਮਨੋਹਰ ਲਾਲ ਖੱਟੜ 396989 ਵੋਟਾਂ ਨਾਲ ਅੱਗੇ, ਜਾਣੋ ਹਰਿਆਣਾ ਦੀਆਂ 10 ਸੀਟਾਂ ਦਾ ਹਾਲ
ਮੰਡੀ ਲੋਕ ਸਭਾ ਸੀਟ ਤੋਂ ਚੋਣਾਂ ਜਿੱਤਣ ਬਾਅਦ ਕੰਗਨਾ ਦਾ ਪਹਿਲਾ ਪੋਸਟ- ਇਸ ਭਰੋਸੇ ਲਈ ਦਿਲੋਂ ਧੰਨਵਾਦ
NEXT STORY