ਨਾਗਪੁਰ, (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 370 ਸੀਟਾਂ ਦੇ ਟੀਚੇ ਨੂੰ ਹਾਸਲ ਕਰਨ ’ਚ ਪੂਰਾ ਭਰੋਸਾ ਜਤਾਉਂਦੇ ਹੋਏ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਪਾਰਟੀ ਕੋਲ ਇਸ ਸਮੇ ਲੋਕ ਸਭਾ ਦੇ 288 ਮੈਂਬਰ ਹਨ। ਦੱਖਣੀ ਭਾਰਤ ਤੋਂ ਹੋਰ ਵਾਧੂ ਮੈਂਬਰ ਆਉਣਗੇ। ਭਾਜਪਾ ਦੀ ਟੀ. ਆਰ. ਪੀ. ਸਭ ਤੋਂ ਉੱਚੀ ਹੈ। ਦੱਖਣੀ ਭਾਰਤ ਤੋਂ ਪੂਰੀ ਮਦਦ ਮਿਲੇਗੀ।
ਆਪਣੇ ਸਥਾਨਕ ਨਿਵਾਸ ਵਿਖੇ ਇੱਕ ਇੰਟਰਵਿਊ ਦੌਰਾਨ ਗਡਕਰੀ ਨੇ ਕਿਹਾ ਕਿ ਮੈਨੂੰ ਯਕੀਨ ਹੈ ਕਿ ਭਾਜਪਾ ਦੀ ਅਗਵਾਈ ਵਾਲਾ ਰਾਸ਼ਟਰੀ ਜਮਹੂਰੀ ਗਠਜੋੜ 400 ਸੀਟਾਂ ਦਾ ਅੰਕੜਾ ਪਾਰ ਕਰ ਲਵੇਗਾ। ਆਪਣੀ ਸਰਕਾਰ ਵੱਲੋਂ ਪਿਛਲੇ 10 ਸਾਲਾਂ ’ਚ ਕੀਤੇ ਠੋਸ ਕੰਮਾਂ ਕਾਰਨ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣਗੇ। ਉਨ੍ਹਾਂ ਇਨ੍ਹਾਂ ਦੋਸ਼ਾਂ ਨੂੰ ਰੱਦ ਕੀਤਾ ਕਿ ਮੋਦੀ ਸਰਕਾਰ ਵਿਰੋਧੀ ਧਿਰ ਨੂੰ ਕਮਜ਼ੋਰ ਕਰਨ ਲਈ ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਅਤੇ ਕੇਂਦਰੀ ਜਾਂਚ ਬਿਊਰੋ (ਸੀ. ਬੀ.ਆਈ.) ਨੂੰ ‘ਹਥਿਆਰ’ ਵਜੋਂ ਵਰਤ ਰਹੀ ਹੈ।
ਰਾਸ਼ਟਰਪਤੀ ਖੜ੍ਹੇ ਸਨ ਤਾਂ ਪ੍ਰਧਾਨ ਮੰਤਰੀ ਬੈਠੇ ਰਹੇ, ਇਹ ‘ਘੋਰ ਅਪਮਾਨ’ ਹੈ : ਕਾਂਗਰਸ
NEXT STORY