ਨਵੀਂ ਦਿੱਲੀ— ਨਿਤੀਸ਼ ਕੁਮਾਰ ਨੂੰ ਭਾਜਪਾ ਦੇ ਨਾਲ ਮਿਲ ਕੇ ਸਰਕਾਰ ਬਣਾਉਣ ਲਈ ਸੱਦਾ ਦੇਣ ਵਾਲੇ ਰਾਜਪਾਲ ਦੇ ਫੈਸਲੇ ਖਿਲਾਫ ਰਾਜਦ ਨੇ ਪਟਨਾ ਹਾਈਕੋਰਟ 'ਚ ਪਟੀਸ਼ਨ ਦਿੱਤੀ ਸੀ, ਜਿਸ ਨੂੰ ਮਨਜ਼ੂਰ ਕਰ ਲਿਆ ਗਿਆ ਹੈ। ਕੋਰਟ ਨੇ ਅਗਲੇ ਸੋਮਵਾਰ ਨੂੰ ਇਸ ਪਟੀਸ਼ਨ 'ਤੇ ਸੁਣਵਾਈ ਕਰਨ ਦਾ ਫੈਸਲਾ ਕੀਤਾ ਹੈ। ਇਹ ਪਟੀਸ਼ਨ 'ਚ ਸ਼ੁੱਕਰਵਾਰ ਨੂੰ ਨਿਤੀਸ਼ ਕੁਮਾਰ ਦੇ ਵਿਸ਼ਵਾਸ ਮਤ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਸੀ ਪਰ ਕੋਰਟ ਨੇ ਵਿਸ਼ਵਾਸ ਮਤ 'ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ।
ਇਸ ਵਿਚਕਾਰ ਬਿਹਾਰ 'ਚ ਐਨ.ਡੀ.ਏ ਦੀ ਨਵੀਂ ਸਰਕਾਰ ਨੇ ਸ਼ੁੱਕਰਵਾਰ ਨੂੰ ਵਿਧਾਨਸਭਾ 'ਚ ਬਹੁਮਤ ਪੇਸ਼ ਕਰ ਦਿੱਤਾ ਹੈ। ਵਿਧਾਨਸਭਾ ਦੇ ਬਾਹਰ ਅਤੇ ਅੰਦਰ ਵਿਰੋਧੀ ਦਲ ਦਾ ਪ੍ਰਦਰਸ਼ਨ ਜਾਰੀ ਹੈ। ਨਿਤੀਸ਼ ਕੁਮਾਰ ਸਰਕਾਰ ਕੋਲ 132 ਵਿਧਾਇਕਾਂ ਦਾ ਸਮਰਥਨ ਹੈ,ਜਿਸ 'ਚ 71 ਵਿਧਾਇਕ ਜਦਯੂ, 53 ਭਾਜਪਾ ਦੇ, 2 ਰਾਲੋਸਪਾ ਦੇ, 2 ਐਨ.ਜੀ.ਪੀ ਦੇ, 1ਐਚ.ਏ.ਐਮ ਦਾ ਅਤੇ 3 ਆਜ਼ਾਦ ਵਿਧਾਇਕ ਹਨ। 243 ਮੈਂਬਰ ਬਿਹਾਰ ਵਿਧਾਨਸਭਾ 'ਚ ਬਹੁਮਤ ਦਾ ਆਂਕੜਾ 122 ਹੈ।
ਗੁਜਰਾਤ 'ਚ ਕਾਂਗਰਸ ਦੀਆਂ ਵਧੀਆਂ ਮੁਸ਼ਕਲਾਂ, 2 ਹੋਰ ਵਿਧਾਇਕਾਂ ਨੇ ਦਿੱਤਾ ਅਸਤੀਫਾ
NEXT STORY