ਨੈਸ਼ਨਲ ਡੈਸਕ- ਕੇਂਦਰ ਸਰਕਾਰ ਵਲੋਂ ਨਵੀਂ ‘ਅਗਨੀਪਥ ਯੋਜਨਾ’ ਨੂੰ ਲੈ ਕੇ ਦੇਸ਼ ਭਰ ’ਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਨੌਜਵਾਨ ਇਸ ਭਰਤੀ ਯੋਜਨਾ ਖ਼ਿਲਾਫ ਹਨ ਅਤੇ ਇਸ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ। ਇਸ ਭਰਤੀ ਯੋਜਨਾ ਦੇ ਵਿਰੋਧ ਦਰਮਿਆਨ ਫ਼ੌਜ ਮੁਖੀਆਂ ਨੇ ਮੰਗਲਵਾਰ ਯਾਨੀ ਕਿ ਅੱਜ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਵਧੀਕ ਸਕੱਤਰ ਲੈਫਟੀਨੈਂਟ ਜਨਰਲ ਅਨਿਲ ਪੁਰੀ ਨੇ ਕਿਹਾ ਕਿ ਭਰਤੀ ਪ੍ਰਕਿਰਿਆ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ ਅਤੇ ਫੌਜ ਵਿਚ ਰਵਾਇਤੀ ਰੈਜੀਮੈਂਟ ਪ੍ਰਣਾਲੀ ਜਾਰੀ ਰਹੇਗੀ। ਉਨ੍ਹਾਂ ਕਿਹਾ ਅਸੀਂ ਇਕ ਵਚਨਬੱਧਤਾ ਲਵਾਂਗੇ ਅਤੇ ਉਮੀਦਵਾਰਾਂ ਨੂੰ ਹਲਫ਼ਨਾਮਾ ਪੇਸ਼ ਕਰਨਾ ਹੋਵੇਗਾ ਕਿ ਉਹ ਕਿਸੇ ਵੀ ਅੱਗਜ਼ਨੀ ਜਾਂ ਭੰਨ-ਤੋੜ ’ਚ ਸ਼ਾਮਲ ਨਹੀਂ ਸਨ। ਉਨ੍ਹਾਂ ਕਿਹਾ ਕਿ ਅਗਨੀਪਥ ਯੋਜਨਾ 3 ਚੀਜ਼ਾਂ ਨੂੰ ਸੰਤੁਲਿਤ ਕਰਦੀ ਹੈ, ਪਹਿਲੀ ਹਥਿਆਰਬੰਦ ਬਲਾਂ ਲਈ ਨੌਜਵਾਨਾਂ ਦੀ ਪ੍ਰੋਫਾਈਲ, ਤਕਨੀਕੀ ਜਾਣਕਾਰੀ ਅਤੇ ਫੌਜ ਵਿਚ ਭਰਤੀ ਹੋਣ ਲਈ ਅਨੁਕੂਲ ਲੋਕ ਅਤੇ ਤੀਜਾ ਵਿਅਕਤੀ ਨੂੰ ਭਵਿੱਖ ਲਈ ਤਿਆਰ ਕਰਨਾ।
ਇਹ ਵੀ ਪੜ੍ਹੋ- ਅਗਨੀਪਥ ਯੋਜਨਾ : ਤਿੰਨਾਂ ਸੈਨਾਵਾਂ ’ਚ ਭਰਤੀ ਪ੍ਰਕਿਰਿਆ ਲਈ ਤਾਰੀਖ਼ਾਂ ਦਾ ਐਲਾਨ, FIR ਹੋਈ ਤਾਂ ਨਹੀਂ ਮਿਲੇਗਾ ਮੌਕਾ
ਇਹ ਵੀ ਪੜ੍ਹੋ- ਅਗਨੀਪਥ ਯੋਜਨਾ ਖ਼ਿਲਾਫ ਭਾਰਤ ਬੰਦ; ਦਿੱਲੀ-ਗੁਰੂਗ੍ਰਾਮ ਬਾਰਡਰ ’ਤੇ ਲੱਗਾ ਲੰਬਾ ਟ੍ਰੈਫਿਕ ਜਾਮ
ਭਰਤੀ ਯੋਜਨਾ ਨੂੰ ਲੈ ਕੇ ਮੁੱਖ ਅੰਸ਼
ਅਗਨੀਪਥ ਯੋਜਨਾ ਫੌਜ ਦੀ ਲੜਾਕੂ ਸਮਰੱਥਾ ਨੂੰ ਪ੍ਰਭਾਵਿਤ ਨਹੀਂ ਕਰੇਗੀ, ਅਸਲ ’ਚ ਇਸ ’ਚ ਸੁਧਾਰ ਹੋਵੇਗਾ।
ਨੇਵੀ ਅਧਿਕਾਰੀ ਦਾ ਕਹਿਣਾ ਹੈ ਕਿ ਅਸੀਂ ਗੁਣਵੱਤਾ ਨਾਲ ਸਮਝੌਤਾ ਕੀਤੇ ਬਿਨਾਂ ਸਿਖਲਾਈ ਪ੍ਰੋਗਰਾਮ ਦੀ ਮਿਆਦ ਨੂੰ ਘਟਾਵਾਂਗੇ।
ਹਵਾਈ ਫ਼ੌਜ ਦੀ ਲੜਾਕੂ ਸਮਰੱਥਾ 'ਤੇ ਕੋਈ ਸਮਝੌਤਾ ਨਹੀਂ, ਅਸੀਂ ਅਗਨੀਪਥ ਯੋਜਨਾ ਤਹਿਤ ਕਰਮਚਾਰੀਆਂ ਦੀ ਭਰਤੀ ਕਰਨ ਲਈ ਤਿਆਰ ਹਾਂ।
ਅਗਨੀਵੀਰ ਬਹਾਦਰੀ ਪੁਰਸਕਾਰਾਂ ਲਈ ਯੋਗ ਹੋਵੇਗਾ।
ਹਥਿਆਰਬੰਦ ਬਲਾਂ ਨੂੰ ਬਿਹਤਰੀਨ ਪ੍ਰਤਿਭਾ ਪ੍ਰਦਾਨ ਕਰਨ ਲਈ ਅਗਨੀਪਥ ਯੋਜਨਾ ਸ਼ੁਰੂ ਕੀਤੀ ਗਈ ਹੈ।
ਅਗਨੀਪਥ ਯੋਜਨਾ ਤਹਿਤ ਭਰਤੀ ਇਕ ਉਦੇਸ਼ ਅਤੇ ਪਾਰਦਰਸ਼ੀ ਚੋਣ ਪ੍ਰਕਿਰਿਆ ਰਾਹੀਂ ਕੀਤੀ ਜਾਵੇਗੀ।
ਮੌਜੂਦਾ ਪ੍ਰਕਿਰਿਆ ਦੇ ਮੁਕਾਬਲੇ ਅਗਨੀਪਥ ਯੋਜਨਾ ਦੇ ਤਹਿਤ ਭਰਤੀ ਪ੍ਰਕਿਰਿਆ ’ਚ ਕੋਈ ਬਦਲਾਅ ਨਹੀਂ ਹੋਵੇਗਾ।
ਅਗਨੀਪਥ ਯੋਜਨਾ ਨੂੰ ਅੰਤਿਮ ਰੂਪ ਦੇਣ ਵਿਚ ਸਾਰੇ ਹਿੱਸੇਦਾਰ ਸ਼ਾਮਲ ਸਨ।
ਰੱਖਿਆ ਸੁਧਾਰਾਂ 'ਤੇ ਕਈ ਕਮੇਟੀਆਂ ਨੇ ਹਥਿਆਰਬੰਦ ਬਲਾਂ ਲਈ ਯੁਵਾ ਫਾਰਮੈਟ ਦੀ ਸਿਫ਼ਾਰਸ਼ ਕੀਤੀ ਹੈ।
ਇਹ ਵੀ ਪੜ੍ਹੋ- ਭਾਰਤੀ ਹਵਾਈ ਫੌਜ ’ਚ ‘ਅਗਨੀਵੀਰਾਂ’ ਦੀ ਭਰਤੀ, ਜਾਣੋ ਭਰਤੀ ਨਾਲ ਜੁੜੀ ਪੂਰੀ ਜਾਣਕਾਰੀ
ਦਿੱਲੀ ਹਵਾਈ ਅੱਡੇ ਤੋਂ 29 ਕਰੋੜ ਰੁਪਏ ਦੀ ਕੋਕੀਨ ਨਾਲ ਇਥੋਪੀਆ ਦਾ ਨਾਗਰਿਕ ਗ੍ਰਿਫ਼ਤਾਰ
NEXT STORY