ਵਾਰਾਣਸੀ– ਸੀਨੀਅਰ ਕਾਂਗਰਸ ਨੇਤਾ ਅਤੇ ਸਾਬਕਾ ਵਿਧਾਇਕ ਅਜੈ ਰਾਏ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਨਰਿੰਦਰ ਮੋਦੀ ਦੀ ਸੁਰੱਖਿਆ ’ਚ ਪੰਜਾਬ ਸਰਕਾਰ ਵਲੋਂ ਕੋਈ ਵੀ ਅਣਗਹਿਲੀ ਨਹੀਂ ਹੋਈ ਅਤੇ ਪ੍ਰਧਾਨ ਮੰਤਰੀ ਨੇ ‘ਸਸਤੀ ਲੋਕਪ੍ਰਿਯਤਾ ਹਾਸਿਲ ਕਰਨ’ ਲਈ ਇਹ ਸਭ ਕੀਤਾ ਹੈ। ਰਾਏ ਨੇ ਇਕ ਬਿਆਨ ’ਚ ਕਿਹਾ, ‘ਪ੍ਰਧਾਨ ਮੰਤਰੀ ਦੇ ਸਭਾ ਵਾਲੀ ਥਾਂ ’ਤੇ 70,000 ਕੁਰਸੀਆਂ ਲੱਗੀਆਂ ਸਨ ਅਤੇ ਸਿਰਪ 700 ਲੋਕ ਹੀ ਪਹੁੰਚੇ ਸਨ, ਇਸੇ ਕਾਰਨ ਮੋਦੀ ਪੰਜਾਬ ਸਰਕਾਰ ਨੂੰ ਬਦਨਾਮ ਕਰਨ ਲਈ ਦੋਸ਼ ਲਗਾ ਰਹੇ ਹਨ।’
ਸਾਬਕਾ ਵਿਧਾਇਕ ਨੇ ਕਿਹਾ, ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ’ਚ ਪੰਜਾਬ ਸਰਕਾਰ ਵਲੋਂ ਕੋਈ ਵੀ ਅਣਗਹਿਲੀ ਨਹੀਂ ਹੋਈ। ਉਨ੍ਹਾਂ ਨੇ ਸਸਤੀ ਲੋਕਪ੍ਰਿਯਤਾ ਹਾਸਿਲ ਕਰਨ ਲਈ ਇਹ ਨਾਟਕ ਕੀਤਾ ਹੈ।’ ਉਨ੍ਹਾਂ ਕਿਹਾ ਕਿ ਮੋਦੀ ਜਿਨ੍ਹਾਂ ਨੂੰ ਪ੍ਰਦਰਸ਼ਨਕਾਰੀ ਦੱਸ ਰਹੇ ਹਨ, ਉਹ ਅੰਨਦਾਤਾ ਕਿਸਾਨ ਸਨ ਅਤੇ ਉਹ ਪ੍ਰਧਨ ਮੰਤਰੀ ਨੂੰ ਆਪਣੀ ਗੱਲ ਸਾਂਝੀ ਕਰਨਾ ਚਾਹੁੰਦੇ ਸਨ। ਰਾਏ ਨੇ ਕਿਹਾ ਕਿ ਲੋਕਤੰਤਰ ’ਚ ਜਨਤਾ ਨੂੰ ਆਪਣੀ ਗੱਲ ਕਹਿਣ ਦਾ ਪੂਰਾ ਹਕ ਹੈ ਅਤੇ ਪ੍ਰਧਾਨ ਮੰਤਰੀ ਨੂੰ ਲੋਕਤਾਂਤਰਿੰਕ ਵਿਵਸਥਾਨ ਦੀਆਂ ਕਦਰਾ-ਕੀਮਤਾਂ ਨੂੰ ਸਮਝਦੇ ਹੋਏ ਕਿਸਾਨ ਭਰਾਵਾਂ ਦੀ ਸਮੱਸਿਆ ਸੁਣਨੀ ਚਾਹੀਦੀ ਸੀ, ਨਾ ਕਿ ਉਥੋਂ ਵਾਪਸ ਮੁੜਨਾ ਚਾਹੀਦਾ ਸੀ। ਰਾਏ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪ੍ਰਧਾਨ ਮੰਤਰੀ ਨੂੰ ਉਚਿਤ ਸੁਰੱਖਿਆ ਮੁਹੱਈਆ ਕਰਵਾਈ ਸੀ।
ਉਨ੍ਹਾਂ ਉੱਤਰ-ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ, ‘ਮੈਂ ਮੁੱਖ ਮੰਤਰੀ ਜੀ ਕੋਲੋਂ ਪੁੱਛਣਾ ਚਾਹੁੰਦਾ ਹਾਂ ਕਿ ਉਹ ਉਸ ਸਮੇਂ ਕਿੱਥੇ ਸਨ ਜਦੋਂ ਹਾਥਰਸ ਜਾਂਦੇ ਸਮੇਂ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨੂੰ ਜ਼ਬਰਦਸਤੀ ਰੋਕਿਆ ਗਿਆ ਸੀ ਅਤੇ ਧੱਕਾਮੁਕੀ ਹੋਈ ਸੀ। ਉਦੋਂ ਤੁਹਾਨੂੰ (ਯੋਗੀ) ਸੁਰੱਖਿਆ ’ਚ ਅਣਗਹਿਲੀ ਕਿਉਂ ਨਹੀਂ ਸਮਝ ’ਚ ਆਈ।’
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ’ਚ ਕੁਤਾਹੀ ਨੂੰ ਲੈ ਕੇ ਯੋਗੀ ਨੇ ਪੰਜਾਬ ਸਰਕਾਰ ਦੀ ਨਿੰਦਾ ਕੀਤੀ ਹੈ।
ਦੇਸ਼ 'ਚ ਕੋਰੋਨਾ ਟੀਕਾਕਰਨ ਦਾ ਅੰਕੜਾ 150 ਕਰੋੜ ਦੇ ਪਾਰ, ਸਿਹਤ ਮੰਤਰੀ ਬੋਲੇ- ਇਹ ਇਤਿਹਾਸਕ ਉਪਲੱਬਧੀ
NEXT STORY