ਨਵੀਂ ਦਿੱਲੀ - ਦੇਸ਼ ’ਚ ਅਜਿਹੇ ਕਈ ਮੌਕੇ ਆਏ ਹਨ ਜਦੋਂ ਕਈ ਮਸ਼ਹੂਰਾਂ ਨੇ ਆਪਣੇ-ਆਪਣੇ ਪੱਧਰ ’ਤੇ ਕਈ ਅਜੀਬੋਗਰੀਬ ਬਿਆਨ ਦਿੱਤੇ ਹਨ। ਅਜਿਹਾ ਹੀ ਇਕ ਵਿਵਾਦਪੂਰਨ ਬਿਆਨ ਆਬਾਦੀ ਵਿਸਫੋਟ ਸਬੰਧੀ ਆਲ ਇੰਡੀਆ ਯੂਨਾਈਟਿਡ ਡੈਮੋਕ੍ਰੇਟਿਕ ਫਰੰਟ ਯਾਨੀ ਅਖਿਲ ਭਾਰਤੀ ਸੰਯੁਕਤ ਲੋਕਤਾਂਤਰਿਕ ਮੋਰਚਾ ਦੇ ਪ੍ਰਧਾਨ ਬਦਰੂਦੀਨ ਅਜਮਲ ਨੇ ਦਿੱਤਾ ਹੈ।
ਇਹ ਵੀ ਪੜ੍ਹੋ- ਰਾਕੇਸ਼ ਟਿਕੈਤ ਦੇ ਕਾਫਿਲੇ 'ਤੇ ਹਮਲਾ, ਕਾਰ ਦੇ ਸ਼ੀਸ਼ੇ ਤੋੜੇ, ਸੁੱਟੀ ਸਿਆਹੀ
ਅਜਮਲ ਨੇ ਇਕ ਭਾਈਚਾਰੇ ਵਿਸ਼ੇਸ਼ ’ਤੇ ਗੱਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਕੋਲ ਇੰਟਰਟੇਨਮੈਂਟ ਲਈ ਕੀ ਤੁਸੀਂ ਦਿੱਤਾ? ਰਹਿਣ ਲਈ ਤਾਂ ਘਰ ਨਹੀਂ ਹੈ। ਹਵਾ ਲਈ ਪੱਖਾ ਉਨ੍ਹਾਂ ਕੋਲ ਨਹੀਂ ਹੈ। ਬਿਜਲੀ ਨਹੀਂ ਹੈ। ਇਨਸਾਨ ਹਨ ਉਹ ਵੀ। ਗਰੀਬ ਜਦੋਂ ਰਾਤ ਨੂੰ ਉੱਠੇਗਾ, ਮੀਆਂ-ਬੀਵੀ ਹਨ, ਦੋਨੋਂ ਜਵਾਨ ਹਨ। ਕੀ ਕਰਨਗੇ? ਬੱਚੇ ਹੀ ਤਾਂ ਪੈਦਾ ਕਰਨਗੇ ਹੋਰ ਕੀ ਕਰਨਗੇ?
ਇਹ ਵੀ ਪੜ੍ਹੋ- ਪੈਟਰੋਲ ਪੰਪ ਤੋਂ ਤੇਲ ਪਵਾ ਕੇ ਕਾਰ ਸਵਾਰ ਬਿਨ੍ਹਾਂ ਪੈਸੇ ਦਿੱਤੇ ਫਰਾਰ
ਤਤਕਾਲੀਨ ਮੁੱਖ ਮੰਤਰੀ ਤਰੁਣ ਗੋਗੋਈ ਨੇ ਸਵਾਲ ਕੀਤਾ ਸੀ ਕਿ ਉਹ ਬਦਰੂਦੀਨ ਅਜਮਲ ਕੌਣ ਹੈ? ਅਸਾਮ ਦੀ ਸਿਆਸਤ ’ਚ ਅਜਮਲ ਦੀ ਹੈਸੀਅਤ ਨੂੰ ਧਿਆਨ ’ਚ ਰੱਖਦੇ ਹੋਏ ਹੁਣ ਕੋਈ ਵੀ ਇਹ ਸਵਾਲ ਕਰਨ ਦੀ ਹਿੰਮਤ ਨਹੀਂ ਕਰ ਸਕਦਾ। ਪਹਿਲੀ ਵਾਰ ਮੈਦਾਨ ’ਚ ਉੱਤਰੀ ਅਜਮਲ ਦੀ ਪਾਰਟੀ ਨੇ ਸਾਲ 2006 ’ਚ ਘੱਟਗਿਣਤੀਆਂ ਦੇ ਸਮਰਥਨ ਨਾਲ 10 ਸੀਟਾਂ ਜਿੱਤਣ ਤੋਂ ਬਾਅਦ ਸਾਲ 2011 ’ਚ 18 ਸੀਟਾਂ ਜਿੱਤੀਆਂ ਸਨ। ਅਜਮਲ ਨੇ ਕਿਹਾ ਕਿ ਪਾਪੁਲੇਸ਼ਨ ਦੀ ਸਮੱਸਿਆ ਹੈ। ਇਸ ਤੋਂ ਨਾਂਹ ਨਹੀਂ ਕਰ ਸਕਦਾ ਹੈ।
ਨੋਟ- ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਰਾਕੇਸ਼ ਟਿਕੈਤ ਦੇ ਕਾਫਿਲੇ 'ਤੇ ਹਮਲਾ, ਕਾਰ ਦੇ ਸ਼ੀਸ਼ੇ ਤੋੜੇ, ਸੁੱਟੀ ਸਿਆਹੀ
NEXT STORY