ਇੰਦੌਰ- ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਮੰਗਲਵਾਰ ਨੂੰ ਕਿਹਾ ਕਿ ਦੇਸ਼ ’ਚ ਖਾਦ ਦੀ ਕੋਈ ਕਿੱਲਤ ਨਹੀਂ ਹੈ ਅਤੇ ਕਿਸਾਨਾਂ ਦੀ ਲੋੜ ਤੋਂ ਵਧੇਰੇ ਰਸਾਇਣਕ ਖਾਦ ਭੰਡਾਰ ਉਪਲੱਬਧ ਹਨ। ਤੋਮਰ ਨੇ ਇਹ ਗੱਲ ਅਜਿਹੇ ਸਮੇਂ ਆਖੀ ਹੈ, ਜਦੋਂ ਉਨ੍ਹਾਂ ਦੇ ਗ੍ਰਹਿ ਸੂਬੇ ਮੱਧ ਪ੍ਰਦੇਸ਼ ਸਮੇਤ ਵੱਖ-ਵੱਖ ਸੂਬਿਆਂ ’ਚ ਹਾੜ੍ਹੀ ਦੀਆਂ ਫ਼ਸਲਾਂ ਦੀ ਬਿਜਾਈ ਦੀਆਂ ਤਿਆਰੀਆਂ ’ਚ ਲੱਗੇ ਕਿਸਾਨਾਂ ਨੂੰ ਖਾਦ ਮਿਲਣ ਵਿਚ ਮੁਸ਼ਕਲਾਂ ਆਉਣ ਦੀਆਂ ਖ਼ਬਰਾਂ ਹਨ।
ਖੇਤੀਬਾੜੀ ਮੰਤਰੀ ਨੇ ਇੰਦੌਰ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ ’ਚ ਕਿਸਾਨਾਂ ਦੀ ਲੋੜ ਤੋਂ ਵੱਧ ਖਾਦ ਦਾ ਭੰਡਾਰ ਉਪਲਬੱਧ ਹੈ। ਹਾਲਾਂਕਿ ਅਸੀਂ ਖਾਦ ਲਈ ਦਰਾਮਦ 'ਤੇ ਨਿਰਭਰ ਕਰਦੇ ਹਾਂ। ਅਸੀਂ ਪਹਿਲਾਂ ਹੀ ਭਾਰਤ ਵਿਚ ਢੁਕਵੇਂ ਖਾਦ ਭੰਡਾਰ ਨੂੰ ਕਾਇਮ ਰੱਖਣ ਲਈ ਨਿਰਯਾਤ ਕਰਨ ਵਾਲੇ ਦੇਸ਼ਾਂ ਨਾਲ ਗੱਲ ਕਰ ਚੁੱਕੇ ਹਾਂ। ਉਨ੍ਹਾਂ ਕਿਹਾ ਕਿ ਕਈ ਵਾਰ ਖਾਦ ਵੰਡਣ ’ਚ ਸਮਾਂ ਲੱਗ ਜਾਂਦਾ ਹੈ ਪਰ ਕਿਸਾਨਾਂ ਦੇ ਦਿਮਾਗ ’ਚ ਇਹ ਗੱਲ ਨਹੀਂ ਆਉਣੀ ਚਾਹੀਦੀ ਕਿ ਦੇਸ਼ ਵਿਚ ਖਾਦ ਦੀ ਘਾਟ ਹੈ।
ਤੋਮਰ ਨੇ ਕਿਹਾ ਕਿ ਜਿਸ ਕਿਸਾਨ ਨੂੰ ਅੱਜ ਖਾਦ ਨਹੀਂ ਮਿਲੀ, ਉਸ ਨੂੰ ਕੱਲ ਮਿਲ ਹੀ ਜਾਵੇਗੀ। ਦੇਸ਼ ’ਚ ਸਰ੍ਹੋਂ ਦੀ ਕਾਸ਼ਤ ਦੇ ਭਵਿੱਖ ਬਾਰੇ ਤੋਮਰ ਨੇ ਇਹ ਆਖਦੇ ਹੋਏ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਇਹ ਮਾਮਲਾ ਅਜੇ ਸੁਪਰੀਮ ਕੋਰਟ ’ਚ ਵਿਚਾਰ ਅਧੀਨ ਹੈ ਅਤੇ ਸਰਕਾਰ ਅਦਾਲਤ ਦੇ ਫ਼ੈਸਲੇ ਦੀ ਉਡੀਕ ਕਰ ਰਹੀ ਹੈ।
PM ਮੋਦੀ ਅਤੇ ਬਾਈਡੇਨ ਨੇ ਬਾਲੀ 'ਚ ਮੁਲਾਕਾਤ ਦੌਰਾਨ ਭਾਰਤ-ਅਮਰੀਕਾ ਸਬੰਧਾਂ ਦੀ ਕੀਤੀ ਸਮੀਖਿਆ
NEXT STORY