ਨੋਇਡਾ- ਉੱਤਰ ਪ੍ਰਦੇਸ਼ ਦੇ ਨੋਇਡਾ 'ਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ। ਦਰਅਸਲ ਬੁੱਧਵਾਰ ਰਾਤ ਤੇਜ਼ੀ ਅਤੇ ਲਾਪ੍ਰਵਾਹੀ ਨਾਲ ਵਾਹਨ ਚਲਾਉਂਦੇ ਹੋਏ ਇਕ ਕਾਰ ਨੂੰ ਟੱਕਰ ਮਾਰਨ ਅਤੇ ਫਿਰ ਵਿਰੋਧ ਕਰਨ 'ਤੇ ਕਾਰ ਚਾਲਕ ਨੂੰ ਆਪਣੇ ਵਾਹਨ ਦੇ ਬੋਨਟ 'ਤੇ ਲਟਕਾ ਕੇ ਸੜਕ 'ਤੇ ਘੁੰਮਾਉਣ ਦੇ ਦੋਸ਼ 'ਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ।
ਥਾਣਾ ਫੇਸ-3 ਦੇ ਇੰਚਾਰਜ ਇੰਸਪੈਕਟਰ ਵਿਜੇ ਕੁਮਾਰ ਨੇ ਦੱਸਿਆ ਕਿ ਪ੍ਰਵੇਸ਼ ਕਸ਼ਯਪ ਨਾਂ ਦੇ ਵਿਅਕਤੀ ਨੇ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਬੁੱਧਵਾਰ ਰਾਤ ਕਰੀਬ 10 ਵਜੇ ਆਪਣੀ ਕਾਰ ਤੋਂ ਚਾਰ ਮੂਰਤੀ ਜਾ ਰਿਹਾ ਸੀ, ਤਾਂ ਡੀ. ਐੱਸ. ਚੌਰਾਹੇ ਕੋਲ ਪਿੱਛੋਂ ਆ ਰਹੀ ਇਕ ਕਾਰ ਨੇ ਉਸ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਪਿੱਛੋਂ ਟੱਕਰ ਮਾਰਨ ਵਾਲੀ ਕਾਰ ਨੂੰ ਅਰਜੁਨ ਯਾਦਵ ਨਾਂ ਦਾ ਵਿਅਕਤੀ ਚਲਾ ਰਿਹਾ ਸੀ।
ਸ਼ਿਕਾਇਤ ਮੁਤਾਬਕ ਕਾਰ ਨੂੰ ਪਿੱਛੋ ਟੱਕਰ ਮਾਰਨ ਮਗਰੋਂ ਦੋਸ਼ੀ ਨੇ ਅਪਸ਼ਬਦ ਆਖੇ ਅਤੇ ਉਸ ਨੂੰ ਬੋਨਟ 'ਤੇ ਜ਼ਬਰਦਸਤੀ ਬੈਠਾ ਕੇ ਕਾਫੀ ਦੂਰ ਲੈ ਗਿਆ। ਕੁਮਾਰ ਨੇ ਦੱਸਿਆ ਕਿ ਦਰਜ ਸ਼ਿਕਾਇਤ ਮੁਤਾਬਕ ਦੋਸ਼ੀ ਨੇ ਕਸ਼ਯਪ ਨਾਲ ਕੁੱਟਮਾਰ ਵੀ ਕੀਤੀ। ਘਟਨਾ ਦੀ ਰਿਪੋਰਟ ਦਰਜ ਕਰ ਕੇ ਪੁਲਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਰੇਲ ਯਾਤਰੀਆਂ ਲਈ ਖ਼ੁਸ਼ਖਬਰੀ: ਜਨਰਲ ਡੱਬਿਆਂ 'ਚ ਮਿਲੇਗਾ 20 ਰੁਪਏ ’ਚ ਭੋਜਨ, 3 ਰੁਪਏ 'ਚ ਪਾਣੀ
NEXT STORY