ਨੋਇਡਾ/ਨਵੀਂ ਦਿੱਲੀ : ਪੂਰਾ ਦੇਸ਼ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਦੂਜੀ ਲਹਿਰ ਨਾਲ ਜੰਗ ਲੜ ਰਿਹਾ ਹੈ। ਕਈ ਥਾਵਾਂ 'ਤੇ ਕੋਰੋਨਾ ਕੰਟਰੋਲ ਹੁੰਦਾ ਵਿੱਖ ਰਿਹਾ ਹੈ। ਇਨ੍ਹਾਂ ਥਾਵਾਂ ਵਿੱਚ ਦਿੱਲੀ ਅਤੇ ਨੋਇਡਾ ਵੀ ਸ਼ਾਮਲ ਹਨ। ਨੋਇਡਾ ਵਿੱਚ ਤਾਂ ਦਿੱਲੀ ਨਾਲੋਂ ਵੀ ਜ਼ਿਆਦਾ ਤੇਜ਼ੀ ਨਾਲ ਸੁਧਾਰ ਹੁੰਦਾ ਨਜ਼ਰ ਆ ਰਿਹਾ ਹੈ। ਸੋਮਵਾਰ ਨੂੰ ਦਿੱਲੀ ਵਿੱਚ ਜਿੱਥੇ 1550 ਨਵੇਂ ਕੋਰੋਨਾ ਮਾਮਲੇ ਮਿਲੇ ਉਥੇ ਹੀ ਨੋਇਡਾ ਵਿੱਚ ਸਿਰਫ 69 ਨਵੇਂ ਪਾਜ਼ੇਟਿਵ ਮਾਮਲੇ ਮਿਲੇ ਹਨ।
ਹਾਲਾਂਕਿ, ਨੋਇਡਾ ਦੇ ਮੁਕਾਬਲੇ ਦਿੱਲੀ ਵਿੱਚ ਜਨਸੰਖਿਆ ਵੀ ਕਈ ਗੁਣਾ ਜ਼ਿਆਦਾ ਹੈ ਅਤੇ ਇੱਥੇ ਵਾਇਰਸ ਦਾ ਪ੍ਰਸਾਰ ਵੀ ਬਹੁਤ ਜ਼ਿਆਦਾ ਹੋ ਗਿਆ ਸੀ ਪਰ ਚੰਗੀ ਗੱਲ ਇਹ ਹੈ ਕਿ ਦਿੱਲੀ ਅਤੇ ਨੋਇਡਾ ਇੱਕਦਮ ਸਟੇ ਹੋਏ ਹਨ, ਅਜਿਹੇ ਵਿੱਚ ਦੋਨਾਂ ਥਾਵਾਂ 'ਤੇ ਕੇਸ ਘੱਟ ਹੋ ਰਹੇ ਹਨ। ਹਾਲਾਂਕਿ, ਅਜੇ ਦੋਨਾਂ ਹੀ ਥਾਵਾਂ 'ਤੇ ਲਾਕਡਾਊਨ ਲਾਗੂ ਹੈ।
ਨੋਇਡਾ ਵਿੱਚ 69 ਅਤੇ ਦਿੱਲੀ ਵਿੱਚ 1550 ਨਵੇਂ ਮਾਮਲੇ
ਉੱਤਰ ਪ੍ਰਦੇਸ਼ ਦੇ ਸਿਹਤ ਵਿਭਾਗ ਦੁਆਰਾ ਸੋਮਵਾਰ ਨੂੰ ਜਾਰੀ ਅੰਕੜਿਆਂ ਦੇ ਅਨੁਸਾਰ, ਬੀਤੇ 24 ਘੰਟਿਆਂ ਦੌਰਾਨ ਨੋਇਡਾ ਵਿੱਚ ਕੋਰੋਨਾ ਵਾਇਰਸ ਦੇ 69 ਨਵੇਂ ਮਾਮਲੇ ਮਿਲੇ ਹਨ ਜਦੋਂ ਕਿ ਇਸ ਦੌਰਾਨ 506 ਮਰੀਜ਼ ਕੋਰੋਨਾ ਵਾਇਰਸ ਨੂੰ ਹਰਾ ਕੇ ਠੀਕ ਹੋ ਗਏ, ਜਿਸ ਦੇ ਨਾਲ ਹੀ ਕੁਲ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ 57557 ਹੋ ਗਈ ਹੈ। 24 ਘੰਟੇ ਵਿੱਚ ਇੱਥੇ 3 ਮੌਤਾਂ ਵੀ ਹੋਈਆਂ, ਜਿਸ ਦੇ ਨਾਲ ਕੁਲ ਲਾਸ਼ਾਂ ਦੀ ਗਿਣਤੀ 420 ਹੋ ਗਈ।
ਉਥੇ ਹੀ, ਦਿੱਲੀ ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਦੇ ਅਨੁਸਾਰ, ਪਿਛਲੇ 24 ਘੰਟਿਆਂ ਦੌਰਾਨ ਇੱਥੇ 1550 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਇਨਫੈਕਸ਼ਨ ਦੀ ਦਰ ਵੀ 2.52 ਫ਼ੀਸਦੀ ਰਹਿ ਗਈ ਹੈ। ਇਸ ਦੌਰਾਨ 207 ਲੋਕਾਂ ਦੀ ਜਾਨ ਗਈ, ਜਿਸ ਦੇ ਨਾਲ ਮਰਨ ਵਾਲਿਆਂ ਦੀ ਕੁਲ ਗਿਣਤੀ 23409 ਹੋ ਗਈ। ਚੰਗੀ ਗੱਲ ਇਹ ਹੈ ਕਿ ਦਿੱਲੀ ਵਿੱਚ ਹੁਣ ਤੱਕ ਆਏ ਕੁਲ ਕੋਰੋਨਾ ਮਾਮਲਿਆਂ ਵਿੱਚ ਜ਼ਿਆਦਾਤਰ ਲੋਕ ਠੀਕ ਹੋ ਚੁੱਕੇ ਹਨ, ਕੁਲ 14.18 ਲੱਖ ਵਿੱਚੋਂ 13.70 ਲੱਖ ਠੀਕ ਹੋਏ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਇੰਦੌਰ 'ਚ ਪਹਿਲੀ ਵਾਰ ਪੋਸਟ ਕੋਵਿਡ ਮਰੀਜ਼ ਨੂੰ ਦਿੱਤਾ ਗਿਆ 2DG ਸੈਸ਼ੇ, ਹੋਇਆ ਇਹ ਅਸਰ
NEXT STORY