ਇੰਦੌਰ- ਮੱਧ ਪ੍ਰਦੇਸ਼ ਦੇ ਆਲੀਰਾਜਪੁਰ ਜ਼ਿਲ੍ਹੇ ਦੇ ਕਠੀਵਾੜਾ ਖੇਤਰ 'ਚ 'ਅੰਬਾਂ ਦੀ ਰਾਣੀ' ਕਹੀ ਜਾਣ ਵਾਲੀ 'ਨੂਰਜਹਾਂ' ਕਿਸਮ ਦੀ ਫਸਲ ਇੰਨੀਂ ਦਿਨੀਂ ਸੁਰਖੀਆਂ 'ਚ ਹੈ। ਉਤਪਾਦਕਾਂ ਅਨੁਸਾਰ, ਮੌਜੂਦਾ ਮੌਸਮ 'ਚ ਅੰਬ ਦੀ ਇਸ ਦੁਰਲੱਭ ਪ੍ਰਜਾਤੀ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਫਲ ਦਾ ਭਾਰ 3.30 ਕਿਲੋਗ੍ਰਾਮ ਰਿਹਾ, ਜਿਸ ਨੂੰ 3,800 ਰੁਪਏ 'ਚ ਵੇਚਿਆ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ 'ਨੂਰਜਹਾਂ' ਦੇ ਦਰੱਖਤਾਂ 'ਤੇ ਲੱਗੇ ਕੁਝ ਵੱਡੇ ਫਲਾਂ ਦਾ ਭਾਰ ਇਸ ਮਹੀਨੇ ਦੇ ਆਖ਼ਰ ਤੱਕ ਚਾਰ ਕਿਲੋਗ੍ਰਾਮ ਤੱਕ ਪਹੁੰਚ ਸਕਦਾ ਹੈ। ਇੰਦੌਰ ਤੋਂ ਕਰੀਬ 250 ਕਿਲੋਮੀਟਰ ਦੂਰ ਕਠੀਵਾੜਾ ਖੇਤਰ ਦੇ ਅੰਬ ਉਤਪਾਦਕ ਭਰਤਰਾਜ ਸਿੰਘ ਜਾਧਵ ਨੇ ਦੱਸਿਆ,''ਇਸ ਮੌਸਮ 'ਚ ਨੂਰਜਹਾਂ ਅੰਬ ਦੀ ਫਸਲ ਸੰਤੋਸ਼ਜਨਕ ਰਹੀ ਹੈ। ਮੇਰੇ ਬਗੀਚੇ 'ਚ ਹੁਣ ਤੱਕ ਦਾ ਸਭ ਤੋਂ ਵੱਡਾ ਨੂਰਜਹਾਂ ਅੰਬ 3.30 ਕਿਲੋਗ੍ਰਾਮ ਭਾਰ ਦਾ ਰਿਹਾ, ਜਿਸ ਨੂੰ ਮੈਂ 3,800 ਰੁਪਏ 'ਚ ਵੇਚਿਆ।''
ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਬਾਗ਼ 'ਚ ਨੂਰਜਹਾਂ ਅੰਬ ਦੇ ਦਰੱਖਤਾਂ 'ਤੇ ਅਜੇ ਵੀ ਬਹੁਤ ਸਾਰੇ ਫਲ ਹਨ, ਜਿਨ੍ਹਾਂ ਦਾ ਅੰਤਿਮ ਭਾਰ ਤੋੜੇ ਜਾਣ ਤੋਂ ਬਾਅਦ ਹੀ ਪਤਾ ਲੱਗੇਗਾ। ਜਾਧਵ ਨੇ ਦੱਸਿਆ ਕਿ ਉਨ੍ਹਾਂ ਦੇ ਬਾਗ਼ 'ਚ ਨੂਰਜਹਾਂ ਅੰਬ ਦੇ 2 ਪੁਰਾਣੇ ਅਤੇ 11 ਨਵੇਂ 'ਗ੍ਰਾਫਟੇਡ' (ਕਲਮ ਲਗਾ ਕੇ ਤਿਆਰ ਕੀਤੇ ਗਏ) ਦਰੱਖਤ ਹਨ। ਉਨ੍ਹਾਂ ਕਿਹਾ ਕਿ ਨਵੇਂ ਦਰੱਖਤਾਂ ਨੇ ਵੀ ਫਲ ਦੇਣਾ ਸ਼ੁਰੂ ਕਰ ਦਿੱਤਾ ਹੈ ਅਤੇ ਭਵਿੱਖ 'ਚ ਉਤਪਾਦਨ ਵਧਣ ਦੀ ਉਮੀਦ ਹੈ। ਜਾਧਵ ਦੇ ਅਨੁਸਾਰ,"ਇੰਨੀਂ ਦਿਨੀਂ ਨੂਰਜਹਾਂ" ਅੰਬਾਂ ਦੀ ਮੰਗ ਇਸ ਸਮੇਂ ਮੱਧ ਪ੍ਰਦੇਸ਼ ਦੇ ਨਾਲ-ਨਾਲ ਰਾਜਸਥਾਨ, ਮਹਾਰਾਸ਼ਟਰ ਅਤੇ ਗੁਜਰਾਤ ਤੋਂ ਆ ਰਹੀ ਹੈ। ਅੰਬ ਉਤਪਾਦਕ ਦੱਸਿਆ ਕਿ ਹਾਲ ਹੀ 'ਚ ਤਾਮਿਲਨਾਡੂ ਤੋਂ ਇਸ ਦੇ ਫਲਾਂ ਬਾਰੇ ਪੁੱਛਗਿੱਛ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਸੀਜ਼ਨ 'ਚ ਉਨ੍ਹਾਂ ਦੇ ਬਾਗ਼ ਤੋਂ "ਨੂਰਜਹਾਂ" ਅੰਬ ਸੰਯੁਕਤ ਅਰਬ ਅਮੀਰਾਤ, ਸੰਯੁਕਤ ਰਾਜ ਅਮਰੀਕਾ ਅਤੇ ਸਪੇਨ ਪਹੁੰਚੇ ਹਨ। ਹਾਲਾਂਕਿ, ਇਨ੍ਹਾਂ ਨੂੰ ਸਿੱਧੇ ਨਿਰਯਾਤ ਨਹੀਂ ਕੀਤਾ ਗਿਆ ਸੀ, ਸਗੋਂ ਲੋਕ ਆਪਣੇ ਰਿਸ਼ਤੇਦਾਰਾਂ ਦੇ ਮਾਧਿਅਮ ਨਾਲ ਇਨ੍ਹਾਂ ਨੂੰ ਵਿਦੇਸ਼ ਲੈ ਗਏ।
ਜਾਧਵ ਨੇ ਦੱਸਿਆ ਕਿ ਉਨ੍ਹਾਂ ਦੇ ਬਾਗ਼ 'ਚ ਵੱਖ-ਵੱਖ ਕਿਸਮਾਂ ਦੇ ਅੰਬਾਂ ਦੇ ਕਰੀਬ 2,500 ਦਰੱਖਤ ਹਨ। ਉਨ੍ਹਾਂ ਅੱਗੇ ਕਿਹਾ ਕਿ ਬਾਗ਼ ਦੀ ਸੁਰੱਖਿਆ ਲਈ 10 ਗਾਰਡ ਤਾਇਨਾਤ ਕੀਤੇ ਗਏ ਹਨ ਕਿਉਂਕਿ "ਨੂਰਜਹਾਂ" ਅੰਬ ਨੂੰ ਇਸ ਦੀ ਉੱਚ ਕੀਮਤ ਕਾਰਨ ਵਿਸ਼ੇਸ਼ ਨਿਗਰਾਨੀ ਦੀ ਲੋੜ ਹੁੰਦੀ ਹੈ। ਜਾਧਵ ਨੇ ਕਿਹਾ, "ਅਸੀਂ ਨੂਰਜਹਾਂ ਅੰਬ ਦੀ ਕਾਸ਼ਤ 'ਚ ਰਸਾਇਣਾਂ ਦੀ ਵਰਤੋਂ ਨਹੀਂ ਕਰਦੇ। ਅਸੀਂ ਰੁੱਖਾਂ ਦੀ ਦੇਖਭਾਲ ਲਈ ਜੰਗਲਾਂ ਅਤੇ ਕੁਦਰਤੀ ਸਰੋਤਾਂ ਤੋਂ ਜੈਵਿਕ ਰਹਿੰਦ-ਖੂੰਹਦ ਦੀ ਵਰਤੋਂ ਕਰਦੇ ਹਾਂ।" ਕਠੀਵਾੜਾ ਦੇ ਇਕ ਹੋਰ ਅੰਬ ਉਤਪਾਦਕ ਸ਼ਿਵਰਾਜ ਜਾਧਵ ਨੇ ਕਿਹਾ ਕਿ ਉਨ੍ਹਾਂ ਦੇ ਬਾਗ਼ 'ਚ ਨੂਰਜਹਾਂ ਦੇ 6 ਦਰੱਖਤ ਹਨ। ਉਨ੍ਹਾਂ ਕਿਹਾ,"ਇਨ੍ਹਾਂ ਦਰੱਖਤਾਂ 'ਤੇ ਇਸ ਵੇਲੇ ਤਿੰਨ ਕਿਲੋਗ੍ਰਾਮ ਭਾਰ ਦੇ ਕਈ ਫਲ ਲੱਗਦੇ ਹਨ ਅਤੇ ਕੁਝ ਵੱਡੇ ਫਲ ਅਜੇ ਪੂਰੀ ਤਰ੍ਹਾਂ ਤਿਆਰ ਨਹੀਂ ਹੋਏ ਹਨ। ਮੈਨੂੰ ਉਮੀਦ ਹੈ ਕਿ ਕੁਝ ਅੰਬਾਂ ਦਾ ਭਾਰ ਚਾਰ ਕਿਲੋਗ੍ਰਾਮ ਤੱਕ ਹੋਵੇਗਾ।" ਅੰਬ ਉਤਪਾਦਕਾਂ ਨੇ ਦੱਸਿਆ ਕਿ ਨੂਰਜਹਾਂ ਦੇ ਦਰੱਖਤ ਜਨਵਰੀ 'ਚ ਖਿੜਨਾ ਸ਼ੁਰੂ ਹੋ ਜਾਂਦੇ ਹਨ ਅਤੇ ਇਸ ਦੇ ਫਲ ਜੂਨ ਤੱਕ ਪੱਕ ਕੇ ਵਿਕਰੀ ਲਈ ਤਿਆਰ ਹੋ ਜਾਂਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਕੁਝ ਦਹਾਕੇ ਪਹਿਲਾਂ, ਨੂਰਜਹਾਂ ਦੇ ਅੰਬਾਂ ਦਾ ਵੱਧ ਤੋਂ ਵੱਧ ਭਾਰ 4.50 ਕਿਲੋਗ੍ਰਾਮ ਹੁੰਦਾ ਸੀ, ਪਰ ਹੁਣ ਇਹ ਆਮ ਤੌਰ 'ਤੇ 3.50 ਅਤੇ 3.80 ਕਿਲੋਗ੍ਰਾਮ ਦੇ ਵਿਚਕਾਰ ਰਹਿ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਅੰਗਦ ਸਿੰਘ ਬਣੇ ਪੰਜਾਬ ਕਾਂਗਰਸ OBC ਵਿਭਾਗ ਦੇ ਸੂਬਾ ਚੇਅਰਮੈਨ
NEXT STORY