ਨਵੀਂ ਦਿੱਲੀ (ਇੰਟ.)-ਜਦੋਂ ਗੱਲ ਵਜ਼ਨ ਘਟਾਉਣ, ਬੈਲੀ ਫੈਟ ਘੱਟ ਕਰਨ ਅਤੇ ਦੁਬਲੇ-ਪਤਲੇ ਬਣਨ ਦੀ ਆਉਂਦੀ ਹੈ ਤਾਂ ਜ਼ਿਆਦਾਤਰ ਲੋਕ ਐਕਸਰਸਾਈਜ਼ ਦੇ ਨਾਲ-ਨਾਲ ਡਾਈਟਿੰਗ ’ਤੇ ਬਹੁਤ ਨਿਰਭਰ ਹੋ ਜਾਂਦੇ ਹਨ। ਇਹੋ ਕਾਰਣ ਹੈ ਕਿ ਜੀ. ਐੱਮ. ਡਾਈਟ, ਇੰਟਰਮੀਟੈਂਟ ਫਾਸਟਿੰਗ ਡਾਈਟ, ਕੀਟੋ ਡਾਈਟ ਤੋਂ ਇਲਾਵਾ ਇਸ ਤਰ੍ਹਾਂ ਦੇ ਕਈ ਡਾਈਟਿੰਗ ਪਲਾਨਸ ਦੁਨੀਆਭਰ ’ਚ ਬਹੁਤ ਫੇਮਸ ਅਤੇ ਹਿੱਟ ਹਨ ਪਰ ਹੁਣ ਇਕ ਨਵੀਂ ਸਟੱਡੀ ’ਚ ਦਾਅਵਾ ਕੀਤਾ ਗਿਆ ਹੈ ਕਿ ਕੀਟੋ ਡਾਈਟ ਨਾ ਸਿਰਫ ਵਜ਼ਨ ਘਟਾਉਣ ’ਚ ਮਦਦਗਾਰ ਹੈ, ਸਗੋਂ ਫਲੂ ਵਰਗੀਆਂ ਬੀਮਾਰੀਆਂ ਨਾਲ ਬਿਹਤਰ ਤਰੀਕੇ ਨਾਲ ਲੜਨ ’ਚ ਵੀ ਸਰੀਰ ਦੀ ਮਦਦ ਕਰਦਾ ਹੈ।
ਲੋ ਕਾਰਬ ਅਤੇ ਹਾਈ ਫੈਟ ਡਾਈਟ ਹੈ ਕੀਟੋ
ਕੀਟੋ ਇਕ ਹਾਈ ਫੈਟ ਡਾਈਟ ਹੈ, ਜੋ ਅੱਜਕਲ ਹੈਲਥ ਵਰਲਡ ’ਚ ਇਕ ਬਹੁਤ ਵੱਡਾ ਟਰੈਂਡ ਬਣਿਆ ਹੋਇਆ ਹੈ। ਇਸ ਡਾਈਟ ਪਲਾਨ ’ਚ ਅਜਿਹੀਆਂ ਚੀਜ਼ਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ ਜਿਨ੍ਹਾਂ ਵਿਚ ਕਾਰਬੋਹਾਈਡ੍ਰੇਟ ਦੀ ਮਾਤਰਾ ਬੇਹੱਦ ਘੱਟ ਹੁੰਦੀ ਹੈ, ਪ੍ਰੋਟੀਨ ਦੀ ਮਾਤਰਾ ਵੀ ਥੋੜ੍ਹੀ ਘੱਟ ਹੁੰਦੀ ਹੈ ਪਰ ਗੁੱਡ ਫੈਟ ਦੀ ਮਾਤਰਾ ਵੱਧ ਹੁੰਦੀ ਹੈ। ਇਸ ਡਾਈਟ ਪਲਾਨ ਦਾ ਮਕਸਦ ਸਰੀਰ ’ਚ ਜਮ੍ਹਾ ਫੈਟ ਅਤੇ ਕੀਟੋਨਸ ਨੂੰ ਬਰਨ ਕਰਨਾ ਹੈ। ਅਮਰੀਕਾ ਦੀ ਯੇਲ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਜਦੋਂ ਇਸ ਗੱਲ ਦੀ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਕੀਟਾ ਡਾਈਟ ਦਾ ਸਰੀਰ ਦੇ ਇਮਿਊਨ ਸਿਸਟਮ ’ਤੇ ਕਿਹੋ ਜਿਹਾ ਅਸਰ ਹੁੰਦਾ ਹੈ ਤਾਂ ਸਟੱਡੀ ਦੇ ਨਤੀਜਿਆਂ ਨੇ ਖੋਜਕਾਰਾਂ ਨੂੰ ਹੈਰਾਨ ਕਰ ਦਿੱਤਾ।
ਫਲੂ ਨਾਲ ਲੜਨ ’ਚ ਇਮਿਊਨ ਸਿਸਟਮ ਦੀ ਮਦਦ
ਸਟੱਡੀ ਦੇ ਕੋ-ਸੀਨੀਅਰ ਆਥਰ ਵਿਸ਼ਵਦੀਪ ਦੀਕਸ਼ਿਤ ਨੇ ਕਿਹਾ ਕਿ ਸਾਡੀ ਇਹ ਸਟੱਡੀ ਦਿਖਾਉਂਦੀ ਹੈ ਕਿ ਸਾਡਾ ਸਰੀਰ ਅਸੀਂ ਜੋ ਰੋਜ਼ ਖਾਂਦੇ ਹਾਂ, ਉਸ ਦੀ ਮਦਦ ਨਾਲ ਜਿਸ ਤਰ੍ਹਾਂ ਦੇ ਫੈਟ ਨੂੰ ਬਰਨ ਕਰਨ ਲਈ ਕੀਟੋਨ ਬਾਡੀਜ਼ ਦਾ ਉਤਪਾਦਨ ਕਰਦਾ ਹੈ, ਉਸ ਨਾਲ ਇਮਿਊਨ ਸਿਸਟਮ ਨੂੰ ਫਲੂ ਇਨਫੈਕਸ਼ਨ ਨਾਲ ਲੜਨ ’ਚ ਮਦਦ ਮਿਲ ਸਕਦੀ ਹੈ। ਸਾਈਂਸ ਇਮਿਊਨੋਲਾਜੀ ਨਾਂ ਦੇ ਜਰਨਲ ’ਚ ਇਸ ਸਟੱਡੀ ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ਸਟੱਡੀ ਦਾ ਚੂਹਿਆਂ ’ਤੇ ਪ੍ਰੀਖਣ ਕੀਤਾ ਗਿਆ ਸੀ ਅਤੇ ਇਸ ਸਟੱਡੀ ਲਈ ਚੂਹਿਆਂ ਨੂੰ 2 ਗਰੁੱਪਾਂ ’ਚ ਵੰਡਿਆ ਗਿਆ। ਕੁਝ ਨੂੰ ਕੀਟੋ ਡਾਈਟ ਨਾਲ ਮਿਲਦੀ-ਜੁਲਦੀ ਡਾਈਟ ਦਿੱਤੀ ਗਈ, ਜਦਕਿ ਦੂਸਰੇ ਗਰੁੱਪ ਨੂੰ ਹਾਈ ਕਾਰਬ ਡਾਈਟ ਦਿੱਤੀ ਗਈ। ਨਤੀਜਿਆਂ ਤੋਂ ਪਤਾ ਲੱਗਾ ਕਿ ਕੀਟੋ ਡਾਈਟ ਨੇ ਚੂਹਿਆਂ ਨੂੰ ਫਲੂ ਨਾਲ ਲੜਨ ’ਚ ਮਦਦ ਕੀਤੀ।
ਸਰੀਰ ਲਈ ਕਈ ਤਰ੍ਹਾਂ ਨਾਲ ਫਾਇਦੇਮੰਦ ਹੈ ਕੀਟੋ
ਖੋਜਕਾਰਾਂ ਦੀ ਮੰਨੀਏ ਤਾਂ ਕੀਟੋ ਡਾਈਟ ਫਲੂ ਨਾਲ ਲੜਨ ’ਚ ਇਸ ਲਈ ਮਦਦਗਾਰ ਹੈ ਕਿਉਂਕਿ ਕੀਟੋ ਰਾਹੀਂ ਫੇਫੜਿਆਂ ’ਚ ਮਿਊਕਸ-ਪ੍ਰੋਡਊਸਿੰਗ ਸੇਲਸ ਦਾ ਉਤਪਾਦਨ ਹੁੰਦਾ ਹੈ। ਮਿਊਕਸ, ਟ੍ਰੈਪਿੰਗ ਰਾਹੀਂ ਵਾਇਰਸ ਨੂੰ ਕੰਟਰੋਲ ਕਰਨ ’ਚ ਮਦਦ ਕਰਦਾ ਹੈ, ਜਿਸ ਨਾਲ ਫਲੂ ਵਾਇਰਸ ਦੇ ਖਿਲਾਫ ਲੜਨ ਦੀ ਤਾਕਤ ਮਿਲਦੀ ਹੈ। ਇਕ ਨਹੀਂ ਸਗੋਂ ਕਈ ਸਟੱਡੀਜ਼ ’ਚ ਇਹ ਗੱਲ ਸਾਬਿਤ ਹੋ ਚੁੱਕੀ ਹੈ ਕਿ ਕੀਟੋ ਡਾਈਟ ਸਾਡੇ ਸਰੀਰ ਲਈ ਕਈ ਤਰ੍ਹਾਂ ਨਾਲ ਫਾਇਦੇਮੰਦ ਹੈ।
ਭਾਰਤੀ ਸਮੁੰਦਰੀ ਫੌਜ ਨੂੰ ਮਿਲਿਆ ਵੱਡਾ ਸਨਮਾਨ, ਰਾਸ਼ਟਰਪਤੀ ਨੇ ਕੀਤਾ ਸਨਮਾਨਤ
NEXT STORY