ਨਵੀਂ ਦਿੱਲੀ, (ਭਾਸ਼ਾ)– ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਖਿਲਾਫ ਵਿਸ਼ੇਸ਼ ਅਧਿਕਾਰ ਉਲੰਘਣਾ ਦਾ ਨੋਟਿਸ ਵੀਰਵਾਰ ਨੂੰ ਖਾਰਜ ਕਰ ਦਿੱਤਾ। ਸ਼ਾਹ ਨੇ ਆਪਣੇ ਬਿਆਨ ਨੂੰ ਸਾਬਿਤ ਕਰਨ ਲਈ 1948 ਦੇ ਇਕ ਸਰਕਾਰੀ ਪ੍ਰੈੱਸ ਬਿਆਨ ਦਾ ਹਵਾਲਾ ਦਿੱਤਾ ਸੀ ਕਿ ਕਾਂਗਰਸ ਦੇ ਇਕ ਨੇਤਾ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਦੀ ਮੈਨੇਜਮੈਂਟ ਦਾ ਹਿੱਸਾ ਸਨ।
ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਾਂਗਰਸ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ ’ਤੇ ਇਲਜ਼ਾਮ ਲਾਉਣ ਵਾਲ ਸ਼ਾਹ ਖਿਲਾਫ ਨੋਟਿਸ ਦਿੱਤਾ ਸੀ। ਧਨਖੜ ਨੇ ਵਿਸ਼ੇਸ਼ ਅਧਿਕਾਰ ਉਲੰਘਣਾ ਦੇ ਨੋਟਿਸ ਨੂੰ ਖਾਰਿਜ ਕਰਦੇ ਹੋਏ ਕਿਹਾ ਕਿ ਮੈਂ ਇਸ ਨੂੰ ਧਿਆਨ ਨਾਲ ਪੜ੍ਹਿਆ ਹੈ। ਮੈਨੂੰ ਲੱਗਦਾ ਹੈ ਕਿ ਇਸ ਵਿਚ ਕੋਈ ਉਲੰਘਣਾ ਨਹੀਂ ਹੋਈ ਹੈ।
ਬਜਟ ਸੈਸ਼ਨ ਦੌਰਾਨ CM ਭਗਵੰਤ ਮਾਨ ਦੀ ਧਮਾਕੇਦਾਰ ਸਪੀਚ ਤੇ ਸੀਚੇਵਾਲ ਮਾਡਲ 'ਤੇ ਜਬਰਦਸਤ ਹੰਗਾਮਾ, ਜਾਣੋ ਹਰ ਅਪਡੇਟ
NEXT STORY