ਕਾਨਪੁਰ- ਡਾਇਰੈਕਟਰ ਜਨਰਲ ਇੰਟੈਲੀਜੈਂਸ (ਜੀ. ਐਸ. ਟੀ.) ਅਹਿਮਦਾਬਾਦ ਵੱਲੋਂ ਇਕ ਵਾਰ ਫਿਰ ਕਾਰੋਬਾਰੀ ਪਿਯੂਸ਼ ਜੈਨ ’ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਪਿਯੂਸ਼ ਜੈਨ ਨੂੰ ਵਿਭਾਗ ਵੱਲੋਂ 496 ਕਰੋੜ ਰੁਪਏ ਦਾ ਟੈਕਸ ਜਮ੍ਹਾ ਕਰਵਾਉਣ ਦਾ ਨੋਟਿਸ ਦਿੱਤਾ ਗਿਆ ਹੈ। ਦਸੰਬਰ 2021 ’ਚ ਪਿਯੂਸ਼ ਦੇ ਆਨੰਦਪੁਰੀ ਸਥਿਤ ਘਰ ’ਤੇ ਛਾਪਾ ਮਾਰਿਆ ਗਿਆ ਸੀ। ਛਾਪੇ ਦੌਰਾਨ ਟੀਮ ਨੇ 196 ਕਰੋੜ ਦੀ ਨਕਦੀ ਬਰਾਮਦ ਕੀਤੀ ਸੀ।
ਆਨੰਦਪੁਰੀ ਵਾਸੀ ਇਤਰ ਕਾਰੋਬਾਰੀ ਜੈਨ ਦੇ ਘਰ ’ਤੇ ਕੀਤੀ ਗਈ ਛਾਪੇਮਾਰੀ ਦੌਰਾਨ ਵਿਭਾਗ ਦੀ ਟੀਮ ਨੇ 196 ਕਰੋੜ ਰੁਪਏ ਨਕਦੀ ਨਾਲ 23 ਕਿਲੋਗ੍ਰਾਮ ਵਿਦੇਸ਼ੀ ਸੋਨਾ ਬਰਾਮਦ ਕੀਤਾ ਸੀ। ਮਾਮਲੇ ਵਿਚ ਦੋ ਵੱਖ-ਵੱਖ ਮਾਮਲੇ ਵਿਚਾਰ ਅਧੀਨ ਹਨ। ਵੀਰਵਾਰ ਨੂੰ ਇਨ੍ਹਾਂ ਦੋਹਾਂ ਮਾਮਲਿਆਂ ਦੀ ਸੁਣਵਾਈ ਸਪੈਸ਼ਲ ਸੀ. ਜੇ. ਐੱਮ. ਕੋਰਟ ਵਿਚ ਸ਼ੁਰੂ ਹੋਈ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਇਤਰ ਕਾਰੋਬਾਰੀ ਜੈਨ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ। ਕਾਨਪੁਰ ਜੇਲ੍ਹ ’ਚ ਬੰਦ ਪਿਊਸ਼ ਜੈਨ 254 ਦਿਨ ਬਾਅਦ ਜੇਲ੍ਹ ’ਚੋਂ ਬਾਹਰ ਆਇਆ। ਉਸ ਦੇ ਘਰ ’ਤੇ ਜੀ. ਐੱਸ. ਟੀ. ਦਾ ਛਾਪਾ ਪਿਆ, ਜਿੱਥੋਂ 196 ਕਰੋੜ ਰੁਪਏ ਬਰਾਮਦ ਕੀਤੇ ਗਏ ਸਨ ਅਤੇ 23 ਕਿਲੋਗ੍ਰਮ ਦਾ ਸੋਨਾ ਜ਼ਬਤ ਕੀਤਾ ਗਿਆ ਸੀ। ਅਦਾਲਤ ਦੇ ਹੁਕਮ ’ਤੇ ਉਸ ਦੀ ਪਤਨੀ ਅਤੇ ਪੁੱਤਰ ਨੇ ਜ਼ਮਾਨਤ ਲਈ 10-10 ਲੱਖ ਰੁਪਏ ਦੇ ਦੋ ਬਾਂਡ ਜਮ੍ਹਾਂ ਕੀਤੇ ਸਨ।
ਮੁਸਲਿਮ ਕੁੜੀਆਂ ਦੇ ਵਿਆਹ ਦੀ ਇਕੋ ਜਿਹੀ ਉਮਰ ਦਾ ਮਾਮਲਾ, SC ਨੇ ਕੇਂਦਰ ਨੂੰ ਭੇਜਿਆ ਨੋਟਿਸ
NEXT STORY