ਗਾਂਧੀਨਗਰ - ਇੰਦੌਰ ਤੋਂ ਬਾਅਦ ਹੁਣ ਗੁਜਰਾਤ ਦੀ ਰਾਜਧਾਨੀ ਗਾਂਧੀਨਗਰ ਵਿਚ ਗੰਦਾ ਪਾਣੀ ਪੀਣ ਨਾਲ ਪਿਛਲੇ ਤਿੰਨ ਦਿਨਾਂ ’ਚ 104 ਬੱਚਿਆਂ ਸਮੇਤ 150 ਤੋਂ ਵੱਧ ਵਿਅਕਤੀ ਬਿਮਾਰ ਹੋ ਗਏ। ਇਨ੍ਹਾਂ ’ਚੋਂ 50 ਫੀਸਦੀ ਬੱਚਿਆਂ ਨੂੰ ਟਾਈਫਾਈਡ ਹੋਇਆ ਹੈ। ਹਾਲਾਤ ਇੰਨੇ ਵਿਗੜ ਗਏ ਕਿ ਸਿਵਲ ਹਸਪਤਾਲ ’ਚ ਬੱਚਿਆਂ ਨੂੰ ਦਾਖਲ ਕਰਨ ਲਈ ਨਵਾਂ ਵਾਰਡ ਖੋਲ੍ਹਣਾ ਪਿਆ।
ਇੰਦੌਰ ਵਾਂਗ ਇੱਥੇ ਵੀ ਪੀਣ ਵਾਲੇ ਪਾਣੀ ਦੀ ਪਾਈਪ ਲਾਈਨ ਵਿਚ ਲੀਕੇਜ ਕਾਰਨ ਸੀਵਰੇਜ ਦੀ ਗੰਦਗੀ ਮਿਲ ਰਹੀ ਸੀ। ਸ਼ਹਿਰ ਦੇ ਸੈਕਟਰ-24, 28 ਅਤੇ ਆਦੀਵਾੜਾ ਇਲਾਕੇ ਦੇ ਲੋਕ ਇਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਹਨ। ਪ੍ਰਸ਼ਾਸਨ ਨੇ ਜਦੋਂ ਪਾਣੀ ਦੀ ਸਪਲਾਈ ਦੀ ਜਾਂਚ ਕੀਤੀ ਤਾਂ 10 ਥਾਵਾਂ ’ਤੇ ਲੀਕੇਜ ਮਿਲੇ। ਸਮਾਰਟ ਸਿਟੀ ਯੋਜਨਾ ਤਹਿਤ ਕਰੋੜਾਂ ਦੀ ਲਾਗਤ ਨਾਲ ਵਿਛਾਈ ਗਈ ਨਵੀਂ ਪਾਈਪ ਲਾਈਨ ਵਿਚ ਇਹ ਲੀਕੇਜ ਸਨ।
ਹਾਲਾਤ ਦੀ ਗੰਭੀਰਤਾ ਨੂੰ ਦੇਖਦੇ ਹੋਏ 75 ਸਿਹਤ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ, ਜੋ 90 ਹਜ਼ਾਰ ਵਿਅਕਤੀਆਂ ਦੀ ਜਾਂਚ ਕਰ ਚੁੱਕੀਆਂ ਹਨ। ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਉੱਪ ਮੁੱਖ ਮੰਤਰੀ ਹਰਸ਼ ਸੰਘਵੀ ਨੇ ਵੀ ਮਾਮਲੇ ਦਾ ਨੋਟਿਸ ਲਿਆ ਹੈ। ਡਾਕਟਰਾਂ ਨੇ ਖਦਸ਼ਾ ਪ੍ਰਗਟਾਇਅਾ ਹੈ ਕਿ 20 ਜਨਵਰੀ ਤੱਕ ਮਾਮਲਿਆਂ ਦੀ ਗਿਣਤੀ 350 ਦਾ ਅੰਕੜਾ ਪਾਰ ਕਰ ਜਾਵੇਗੀ।
ਹਰਸ਼ ਸੰਘਵੀ ਨੇ ਜ਼ਿਲਾ ਕਲੈਕਟਰ, ਨਗਰ ਕਮਿਸ਼ਨਰ, ਸਿਹਤ ਅਧਿਕਾਰੀ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਗਾਂਧੀਨਗਰ ਸਿਵਲ ਹਸਪਤਾਲ ਦਾ ਦੌਰਾ ਕੀਤਾ।
US ਦਾ ਵੈਨੇਜ਼ੁਏਲਾ 'ਤੇ ਹਮਲਾ, ਕੀ ਜੰਗ ਵੱਲ ਵਧ ਰਹੀ ਹੈ ਦੁਨੀਆ? ਨਾਸਤ੍ਰੇਦਮਸ ਦੀਆਂ ਭਵਿੱਖਬਾਣੀਆਂ ਨੇ ਡਰਾਏ ਲੋਕ
NEXT STORY