ਨਾਹਨ– ਹਿਮਾਚਲ ਪ੍ਰਦੇਸ਼ ’ਚ ਕੋਰੋਨਾ ਤੇਜ਼ੀ ਨਾਲ ਵਧ ਰਿਹਾ ਹੈ। ਆਮ ਲੋਕਾਂ ਦੇ ਨਾਲ ਵੀ.ਆਈ.ਪੀ. ਵੀ ਕੋਰੋਨਾ ਦੀ ਚਪੇਟ ’ਚ ਆ ਰਹੇ ਹਨ। ਸੂਬਾ ਸਰਕਾਰ ਦੇ ਕਈ ਵਿਧਾਇਕ ਅਤੇ ਮੰਤਰੀ ਵੀ ਕੋਰੋਨਾ ਪਾਜ਼ੇਟਿਵ ਹੋ ਚੁੱਕੇ ਹਨ। ਹੁਣ ਹਿਮਾਚਲ ਦੇ ਖੇਡ ਮੰਤਰੀ ਰਕੇਸ਼ ਪਠਾਨੀਆ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਖੁਦ ਸੋਸ਼ਲ ਮੀਡੀਆ ਰਾਹੀਂ ਦਿੱਤੀ। ਉਨ੍ਹਾਂ ਕਿਹਾ ਕਿ ਮੇਰੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ, ਜਿਹੜੇ ਵੀ ਲੋਕ ਮੇਰੇ ਸੰਪਰਕ ’ਚ ਆਏ ਹਨ, ਉਹ ਆਪਣਾ ਟੈਸਟ ਕਰਵਾ ਲੈਣ। ਪਠਾਨੀਆ ਨੇ ਕਿਹਾ ਕਿ ਉਹ 7 ਦਿਨਾਂ ਲਈ ਇਕਾਂਤਵਾਸ ’ਚ ਚਲੇ ਗਏ ਹਨ।
ਦੱਸ ਦੇਈਏ ਕਿ ਗਣਤੰਤਰ ਦਿਵਸ ਸਮਾਰੋਹ ’ਚ ਰਕੇਸ਼ ਪਠਾਨੀਆ ਨਾਹਨ ’ਚ ਬਤੌਰ ਮੁੱਕ ਮਹਿਮਾਨ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਦੇ ਸੰਪਰਕ ’ਚ ਕਈ ਲੋਕ ਆਏ। ਅਧਿਕਾਰੀਆਂ ਸਮੇਤ ਕਈ ਆਮ ਲੋਕ ਵੀ ਉਨ੍ਹਾਂ ਦੇ ਸੰਪਰਕ ’ਚ ਆਏ ਹਨ। ਫਿਲਹਾਲ ਉਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਚਿੰਤਾਵਾਂ ਵਧ ਗਈਆਂ ਹਨ।
ਮਹਾਰਾਸ਼ਟਰ ਦੇ 12 ਭਾਜਪਾ ਵਿਧਾਇਕਾਂ ਦੀ ਮੁਅੱਤਲੀ ਗੈਰ-ਸੰਵਿਧਾਨਕ : ਸੁਪਰੀਮ ਕੋਰਟ
NEXT STORY