ਹਿਸਾਰ— ਹਰਿਆਣਾ ਵਿਚ ਪੜ੍ਹਾਉਣ ਤੋਂ ਇਲਾਵਾ ਦੂਜੇ ਕੰਮਾਂ 'ਚ ਰੁੱਝੇ ਰੱਖੇ ਜਾਣ ਲਈ ਪ੍ਰਦੇਸ਼ ਦੇ ਅਧਿਆਪਕਾਂ ਯਾਨੀ ਕਿ ਮਾਸਟਰਾਂ ਨੂੰ ਵੀ ਸ਼ਰਾਬੀਆਂ ਦੀ ਗਿਣਤੀ ਕਰਨ ਦਾ ਜ਼ਿੰਮਾ ਸੌਂਪ ਦਿੱਤਾ ਗਿਆ ਹੈ। ਇਕ ਮਾਸਟਰ ਨੂੰ ਘੱਟ ਤੋਂ ਘੱਟ 40 ਸ਼ਰਾਬੀਆਂ ਦੀ ਜਾਣਕਾਰੀ ਦੇਣੀ ਹੋਵੇਗੀ। ਸ਼ਰਾਬ ਨੀਤੀ ਨੂੰ ਲੈ ਕੇ ਕਾਂਗਰਸ ਦੇ ਰਾਸ਼ਟਰੀ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਟਵੀਟ 'ਚ ਲਿਖਿਆ ਹੈ ਕਿ ਅੰਧੇਰ ਨਗਰੀ-ਚੌਪਟ ਰਾਜਾ, ਇਹ ਹੈ... ਭਾਜਪਾ-ਜਜਪਾ ਦਾ ਬੈਂਡ ਬਾਜਾ। ਹੁਣ ਸਕੂਲ ਮਾਸਟਰ ਹੀ ਸ਼ਰਾਬੀਆਂ ਦੀ ਗਿਣਤੀ ਕਰਨਗੇ। ਮਾਸਟਰ ਹੀ ਸ਼ਰਾਬੀਆਂ ਅਤੇ ਨਸ਼ੇੜੀਆਂ ਦੀ ਸੂਚੀ ਬਣਾਉਣਗੇ ਤਾਂ ਫਿਰ ਬੱੱਚਿਆਂ ਨੂੰ ਕਦੋਂ ਪੜ੍ਹਾਉਣਗੇ ਅਤੇ ਸਿਖਾਉਣਗੇ।

ਸੁਰਜੇਵਾਲਾ ਨੇ ਆਪਣੇ ਟਵੀਟ 'ਚ ਕਰਨਾਲ ਜ਼ਿਲ੍ਹੇ ਵਿਚ ਜਾਰੀ ਸਰਕਾਰੀ ਚਿੱਠੀ ਦਾ ਹਵਾਲਾ ਦਿੱਤਾ ਹੈ, ਜੋ ਕਿ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਦੇ ਨਾਂ ਹੈ। ਜਿਸ 'ਚ ਇਹ ਜਾਣਕਾਰੀ ਭੇਜਣ ਨੂੰ ਕਿਹਾ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਸਿੱਖਿਆ ਅਧਿਕਾਰੀ ਇਕ ਹਫ਼ਤੇ ਦੇ ਅੰਦਰ ਇਕ ਰਿਪੋਰਟ ਦੇਣ ਅਤੇ ਦੱਸਣ ਕਿ ਹਰ ਬਲਾਕ ਵਿਚ ਕਿੰਨੇ ਲੋਕ, ਵਿਦਿਆਰਥੀ ਅਤੇ ਸਟਾਫ਼ ਮੈਂਬਰ ਨਸ਼ੇੜੀ ਅਤੇ ਸ਼ਰਾਬੀ ਹਨ। ਇਨ੍ਹਾਂ ਦੀ ਗਿਣਤੀ ਲਈ ਸਕੂਲ ਪ੍ਰਿੰਸੀਪਲ ਜਾਂ ਹੈੱਡਮਾਸਟਰ ਤੋਂ ਮਦਦ ਲੈਣ ਦਾ ਨਿਰਦੇਸ਼ ਦਿੱਤਾ ਗਿਆ ਹੈ।
ਚੀਨ ਨੂੰ ਵਿਦੇਸ਼ ਮੰਤਰੀ ਜੈਸ਼ੰਕਰ ਦੀ ਦੋ ਟੁੱਕ - LAC ’ਤੇ ਸ਼ਾਂਤੀ ਚਾਹੁੰਦੇ ਹੋ ਤਾਂ ਸਮਝੌਤਿਆਂ ਨੂੰ ਮੰਨਣਾ ਹੋਵੇਗਾ
NEXT STORY