ਨੈਸ਼ਨਲ ਡੈਸਕ- ਆਜ਼ਾਦੀ ਦਿਵਸ ’ਤੇ ਕਾਂਗਰਸ ਦੇ 2 ਸਭ ਤੋਂ ਵੱਡੇ ਨੇਤਾ ਰਾਹੁਲ ਗਾਂਧੀ ਤੇ ਮਲਿਕਾਰਜੁਨ ਖੜਗੇ ਲਾਲ ਕਿਲੇ ’ਚ ਹੋਏ ਸਮਾਰੋਹ ਦੌਰਾਨ ਸ਼ਾਮਲ ਨਹੀਂ ਹੋਏ ਸਨ।
ਇਸ ਦੀ ਬਜਾਏ ਉਨ੍ਹਾਂ ਪਾਰਟੀ ਹੈੱਡਕੁਆਰਟਰ ਵਿਖੇ ਤਿਰੰਗਾ ਲਹਿਰਾਇਆ। ਰਾਹੁਲ ਦੀਆਂ ਮੀਂਹ ਨਾਲ ਭਿੱਜੀਆਂ ਤਸਵੀਰਾਂ ਵਾਇਰਲ ਹੋ ਗਈਆਂ ਪਰ ਰਾਸ਼ਟਰੀ ਮੰਚ ਤੋਂ ਉਨ੍ਹਾਂ ਦੀ ਗੈਰਹਾਜ਼ਰੀ ਨੇ ਭਾਜਪਾ ਨੂੰ ਇਕ ਸਿਆਸੀ ਫਾਇਦਾ ਪਹੁੰਚਾਇਆ।
ਚਰਚਾ ਹੈ ਕਿ ਰਾਹੁਲ ਜਾਣਬੁੱਝ ਕੇ ਗੈਰਹਾਜ਼ਰ ਰਹੇ। ਪਿਛਲੇ ਸਾਲ ਵਿਰੋਧੀ ਧਿਰ ਦੇ ਨੇਤਾ ਵਜੋਂ ਉਨ੍ਹਾਂ ਨੂੰ ਦੂਜੀ (ਆਖਰੀ) ਕਤਾਰ ’ਚ ਬਿਠਾਇਆ ਗਿਆ ਸੀ, ਜਿਸ ਨੂੰ ਕਾਂਗਰਸੀ ਹਲਕਿਆਂ ਨੇ ‘ਅਪਮਾਨ’ ਵਜੋਂ ਵੇਖਿਆ ਸੀ।
ਇਸ ਵਾਰ ਉਨ੍ਹਾਂ ਇਸ ਨੂੰ ਦੁਹਰਾਏ ਜਾਣ ਤੋਂ ਬਚਣ ਦਾ ਫੈਸਲਾ ਕੀਤਾ ਪਰ ਅਜਿਹਾ ਕਰ ਕੇ ਰਾਹੁਲ ਅਤੇ ਖੜਗੇ ਨੇ ਸਰਕਾਰ ਨੂੰ ਘੇਰਨ ਦਾ ਮੌਕਾ ਗੁਆ ਦਿੱਤਾ। ਜੇ ਉਹ ਸ਼ਾਮਲ ਹੁੰਦੇ ਤੇ ਦੁਬਾਰਾ ਪਾਸੇ ਕਰ ਦਿੱਤੇ ਜਾਂਦੇ ਤਾਂ ਕਾਂਗਰਸ ਇਸ ਨੂੰ ਦੋਹਰੇ ਅਪਮਾਨ ਦੀ ਕਹਾਣੀ ’ਚ ਬਦਲ ਸਕਦੀ ਸੀ। ਇਸ ਦੀ ਬਜਾਏ ਹੁਣ ਸਥਿਤੀ ਇਹ ਹੈ ਕਿ ਰਾਹੁਲ ਨੂੰ ਇੰਨਾ ਅਧਿਕਾਰ ਹਾਸਲ ਹੈ ਕਿ ਉਹ ਪਹਿਲੀ ਕਤਾਰ ਤੋਂ ਘੱਟ ਕਿਸੇ ਵੀ ਚੀਜ਼ ’ਤੇ ਸੰਤੁਸ਼ਟ ਨਹੀਂ ਹੋਣਗੇ।
ਸੋਨੀਆ ਗਾਂਧੀ ਨੂੰ 2004 ’ਚ ਪ੍ਰੋਟੋਕੋਲ ਦੀ ਤਬਦੀਲੀ ਕਾਰਨ ਪਹਿਲੀ ਕਤਾਰ ’ਚ ਬੈਠਣ ਦਾ ਮਾਨ ਹਾਸਲ ਹੈ। ਉਦੋਂ ਯੂ. ਪੀ. ਏ. ਸਰਕਾਰ ਨੇ ਰਾਜੀਵ ਗਾਂਧੀ ਦੀ ਵਿਧਵਾ ਨੂੰ ‘ਸਾਬਕਾ ਪ੍ਰਧਾਨ ਮੰਤਰੀ ਦੀ ਪਤਨੀ’ ਦਾ ਦਰਜਾ ਦਿੱਤਾ ਸੀ।
ਸਿਆਸਤ ’ਚ ਖੁੰਝੇ ਹੋਏ ਪਲ ਬੇਇੱਜ਼ਤੀ ਨਾਲੋਂ ਵਧੇਰੇ ਦੁਖੀ ਕਰਦੇ ਹਨ ਤੇ ਕਾਂਗਰਸ ਨੇ ਸਿਰਫ਼ ਇਕ ਪਲ ਗੁਆ ਲਿਆ। ਸੁਰਖੀਆਂ ਦੀ ਇਸ ਨਵੀਂ ਖੇਡ ’ਚ ਰਾਹੁਲ ਗਾਂਧੀ ਮੋਦੀ ਤੋਂ ਪਿੱਛੇ ਰਹਿ ਗਏ ਹਨ। ਮੋਦੀ ਹਰ ਰੋਜ਼ ਕਿਸੇ ਨਾ ਕਿਸੇ ਤਰੀਕੇ ਸੁਰਖੀਆਂ ’ਚ ਆ ਰਹੇ ਹਨ।
ਮੁੰਬਈ ਤੋਂ ਜੋਧਪੁਰ ਜਾ ਰਹੀ ਫਲਾਈਟ 'ਚ ਟੇਕ-ਆਫ ਤੋਂ ਪਹਿਲਾਂ ਆਈ ਖਰਾਬੀ
NEXT STORY