ਨਵੀਂ ਦਿੱਲੀ : 12ਵੀਂ ਦੀ ਬੋਰਡ ਪ੍ਰੀਖਿਆ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ, ਹੁਣ 12ਵੀਂ ਦੀ ਬੋਰਡ ਪ੍ਰੀਖਿਆ ਵਿੱਚ 9ਵੀਂ ਤੋਂ 11ਵੀਂ ਜਮਾਤ ਤੱਕ ਦੇ ਅੰਕ ਜੋੜ ਦਿੱਤੇ ਜਾਣਗੇ। ਯਾਨੀ ਹੁਣ 12ਵੀਂ ਦੀ ਬੋਰਡ ਪ੍ਰੀਖਿਆ ਦਾ ਨਤੀਜਾ 9ਵੀਂ ਤੋਂ 11ਵੀਂ ਤੱਕ ਦੇ ਅੰਕਾਂ ਨੂੰ ਮਿਲਾ ਕੇ ਤਿਆਰ ਕੀਤਾ ਜਾਵੇਗਾ। ਇਹ ਪਹਿਲ ਐੱਨ. ਸੀ. ਈ. ਆਰ. ਟੀ. ਦੀ ਟੈਸਟਿੰਗ ਯੂਨਿਟ ਵੱਲੋਂ ਕੀਤੀ ਗਈ ਹੈ, ਜਿਸ ਤਹਿਤ ਇਸ ਸਬੰਧ ਵਿੱਚ ਸਿੱਖਿਆ ਮੰਤਰਾਲੇ ਨੂੰ ਸੁਝਾਅ ਵੀ ਦਿੱਤੇ ਗਏ ਹਨ। ਮੰਤਰਾਲੇ ਨੇ ਇਸ ਸਬੰਧੀ ਸਾਰੇ ਬੋਰਡਾਂ ਤੋਂ ਫੀਡਬੈਕ ਮੰਗੀ ਹੈ। ਫੀਡਬੈਕ ਦੇ ਆਧਾਰ 'ਤੇ ਅਗਲੇ ਫੈਸਲੇ ਲਏ ਜਾ ਸਕਦੇ ਹਨ। ਇਸ ਪਹਿਲਕਦਮੀ ਬਾਰੇ ਕੇਂਦਰੀ ਵਿਦਿਆਲਿਆ ਦੇ ਸਾਬਕਾ ਅਧਿਆਪਕ ਓਪੀ ਸਿਨਹਾ ਨੇ ਰਾਜਾਂ ਵੱਲੋਂ ਦਿੱਤੀ ਗਈ ਰਾਏ ਨੂੰ ਵਧੇਰੇ ਦਰੁਸਤ ਮੰਨਿਆ ਹੈ। ਉਨ੍ਹਾਂ ਕਿਹਾ ਕਿ ਪਰਖ ਰਾਹੀਂ ਤਿਆਰ ਕੀਤੀ ਗਈ ਰਿਪੋਰਟ ਕਾਰਨ ਛੋਟੀ ਉਮਰ ਵਿੱਚ ਹੀ ਬੱਚਿਆਂ ’ਤੇ ਬੋਝ ਕਾਫੀ ਵੱਧ ਜਾਵੇਗਾ।
ਕੀ ਹੈ ਸੂਬਿਆਂ ਦੀ ਰਾਏ ?
9ਵੀਂ ਤੋਂ 11ਵੀਂ ਤੱਕ ਦੇ ਅੰਕ 12ਵੀਂ ਦੀ ਬੋਰਡ ਪ੍ਰੀਖਿਆ ਦੀ ਮਾਰਕ ਸ਼ੀਟ ਵਿੱਚ ਸ਼ਾਮਲ ਕੀਤੇ ਜਾਣਗੇ। ਇਸ ਤੋਂ ਬਾਅਦ 12ਵੀਂ ਦੀ ਮਾਰਕ ਸ਼ੀਟ ਤਿਆਰ ਕੀਤੀ ਜਾਵੇਗੀ। ਇਸ ਵਿੱਚ ਕਲਾਸ ਵਿੱਚ ਬੱਚਿਆਂ ਦੀ ਕਾਰਗੁਜ਼ਾਰੀ ਅਤੇ ਪ੍ਰੀਖਿਆ ਵਿੱਚ ਪ੍ਰਾਪਤ ਅੰਕ ਦੋਵਾਂ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ। ਇਸ ਸਬੰਧੀ ਸੂਬਿਆਂ ਤੋਂ ਕੁਝ ਫੀਡਬੈਕ ਵੀ ਆਏ ਹਨ। ਕੁਝ ਸੂਬਿਆਂ ਨੇ ਕਿਹਾ ਹੈ ਕਿ ਇਹ ਨਿਯਮ 12ਵੀਂ ਦੀ ਬਜਾਏ 10ਵੀਂ ਬੋਰਡ ਪ੍ਰੀਖਿਆ ਵਿੱਚ ਲਾਗੂ ਕੀਤਾ ਜਾਵੇ ਤਾਂ ਬਿਹਤਰ ਹੋਵੇਗਾ। ਭਾਵ, 10ਵੀਂ ਦਾ ਨਤੀਜਾ 9ਵੀਂ ਅਤੇ 10ਵੀਂ ਦੀ ਬੋਰਡ ਪ੍ਰੀਖਿਆ ਵਿੱਚ ਪ੍ਰਾਪਤ ਅੰਕਾਂ ਦੇ ਆਧਾਰ 'ਤੇ ਤਿਆਰ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਹੋਰ ਅਧਿਆਪਕਾਂ ਅਤੇ ਸਿੱਖਿਆ ਸ਼ਾਸਤਰੀਆਂ ਨੇ ਵੀ ਇਸ ਵਿਸ਼ੇ 'ਤੇ ਆਪਣੇ ਵੱਖ-ਵੱਖ ਵਿਚਾਰ ਰੱਖੇ ਹਨ।
12ਵੀਂ ਦਾ ਨਤੀਜਾ ਕਿਵੇਂ ਤਿਆਰ ਹੋਵੇਗਾ?
NCERT ਦੀ ਟੈਸਟਿੰਗ ਯੂਨਿਟ ਵੱਲੋਂ ਮੰਤਰਾਲੇ ਨੂੰ ਸੌਂਪੀ ਗਈ ਰਿਪੋਰਟ ਮੁਤਾਬਕ 9ਵੀਂ 'ਚ ਪ੍ਰਾਪਤ ਅੰਕਾਂ ਦਾ 15 ਫੀਸਦ, 10ਵੀਂ ਦੇ ਅੰਕਾਂ ਦਾ 20 ਫੀਸਦ ਅਤੇ 12ਵੀਂ ਦੇ ਪ੍ਰਾਪਤ ਹੋਏ ਅੰਕਾਂ ਦੇ 40 ਫੀਸਦੀ ਅੰਕ ਸ਼ਾਮਲ ਕੀਤੇ ਜਾਣਗੇ। ਇਸ ਤੋਂ ਬਾਅਦ ਅੰਤਿਮ ਨਤੀਜਾ ਤਿਆਰ ਕੀਤਾ ਜਾਵੇਗਾ। ਟੈਸਟਿੰਗ ਯੂਨਿਟ ਨੇ ਕਿਹਾ ਹੈ ਕਿ ਵਿਦਿਆਰਥੀਆਂ ਦਾ ਮੁਲਾਂਕਣ ਰਿਪੋਰਟ ਕਾਰਡਾਂ, ਪ੍ਰੋਜੈਕਟਾਂ, ਸਮੂਹ ਚਰਚਾਵਾਂ ਰਾਹੀਂ ਨਿਰੰਤਰ ਕਲਾਸਰੂਮ ਮੁਲਾਂਕਣ ਅਤੇ ਸੰਖੇਪ ਮੁਲਾਂਕਣ ਦਾ ਸੁਮੇਲ ਹੋਣਾ ਚਾਹੀਦਾ ਹੈ। ਨਾਲ ਹੀ, 9ਵੀਂ ਵਿੱਚ 70 ਫੀਸਦ ਮੁਲਾਂਕਣ ਅਤੇ 30 ਫੀਸਦ ਸਮੀਟੇਟਿਵ ਅਸੈਸਮੈਂਟ ਹੋਣਾ ਚਾਹੀਦਾ ਹੈ।
ਰਾਹੁਲ ਗਾਂਧੀ ਦੀ ਜਾਤੀ ਪੁੱਛਣ 'ਚ ਕੀ ਗਲਤ ਹੈ : ਕਿਰੇਨ ਰਿਜਿਜੂ
NEXT STORY