ਨੈਸ਼ਨਲ ਡੈਸਕ- ਕਰਨਾਟਕ ਸਰਕਾਰ ਨੇ ਸੂਬੇ ਦੇ ਸਾਰੇ ਸਿਨੇਮਾਘਰਾਂ, ਖ਼ਾਸ ਕਰਕੇ ਮਲਟੀਪਲੈਕਸਾਂ 'ਚ ਫਿਲਮ ਟਿਕਟ ਦੀ ਕੀਮਤ 'ਤੇ 200 ਰੁਪਏ ਦੀ ਸੀਮਾ ਲਗਾ ਦਿੱਤੀ ਹੈ। ਇਹ ਨਵਾਂ ਨਿਯਮ 15 ਜੁਲਾਈ ਨੂੰ ਜਾਰੀ ਹੋਏ ਸਰਕਾਰੀ ਆਦੇਸ਼ ਰਾਹੀਂ ਲਾਗੂ ਹੋ ਗਿਆ ਹੈ। ਇਸ ਤਹਿਤ ਕਿਸੇ ਵੀ ਭਾਸ਼ਾਈ ਫਿਲਮ (ਜਿਵੇਂ ਕਿ ਕਨੜ, ਹਿੰਦੀ, ਜਾਂ ਹੋਰ) ਲਈ ਟਿਕਟ ਦੀ ਕੀਮਤ ਮਨੋਰੰਜਨ ਟੈਕਸ ਸਮੇਤ 200 ਰੁਪਏ ਤੋਂ ਵੱਧ ਨਹੀਂ ਹੋ ਸਕਦੀ।
ਇਹ ਵੀ ਪੜ੍ਹੋ: ਫਿਲਮ ਦੇ ਸੈੱਟ 'ਤੇ ਇੰਝ ਨਿਕਲੀ ਮਸ਼ਹੂਰ ਸੰਟਟਮੈਨ ਦੀ ਜਾਨ, ਹਾਦਸੇ ਦੀ Live ਵੀਡੀਓ ਆਈ ਸਾਮਹਣੇ
ਕਰਨਾਟਕ ਸਰਕਾਰ ਨੇ ਇਹ ਫੈਸਲਾ ਮੁੱਖ ਮੰਤਰੀ ਸਿੱਧਰਮਈਆ ਵੱਲੋਂ ਆਪਣੇ ਬਜਟ ਭਾਸ਼ਣ ਵਿੱਚ ਕੀਤੇ ਗਏ ਐਲਾਨ ਤੋਂ ਬਾਅਦ ਲਿਆ ਹੈ। ਇਸ ਪਹਿਲ ਦਾ ਉਦੇਸ਼ ਟਿਕਟਾਂ ਦੀਆਂ ਕੀਮਤਾਂ ਵਿੱਚ ਵਾਧੇ ਨੂੰ ਰੋਕਣਾ ਅਤੇ ਸਿਨੇਮਾਘਰਾਂ ਵਿੱਚ ਕੰਨੜ ਅਤੇ ਹੋਰ ਭਾਸ਼ਾਵਾਂ ਦੀਆਂ ਫਿਲਮਾਂ ਦੇਖਣ ਲਈ ਵਧੇਰੇ ਦਰਸ਼ਕਾਂ ਨੂੰ ਉਤਸ਼ਾਹਿਤ ਕਰਨਾ ਹੈ। ਇਹ ਨਿਯਮ "ਕਰਨਾਟਕ ਸਿਨੇਮਾ (ਵਿਨਿਯਮ) ਨਿਯਮ, 2014" ਵਿੱਚ ਸੋਧ ਰਾਹੀਂ ਲਾਗੂ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਕੌਣ ਹੈ ਰਾਹੁਲ ਫਾਜ਼ਿਲਪੁਰੀਆ? ਜਿਸ ਦੀ ਥਾਰ 'ਤੇ ਸਿੱਧੂ ਮੂਸੇਵਾਲਾ ਵਾਂਗ ਘੇਰ ਕੇ ਕੀਤੀ ਗਈ ਫਾਇਰਿੰਗ
ਇਸ ਫੈਸਲੇ ਨਾਲ PVR-INOX ਵਰਗੇ ਵੱਡੇ ਮਲਟੀਪਲੈਕਸ ਨੈਟਵਰਕਸ ਨੂੰ ਆਮਦਨ ਤੇ EBITDA ਵਿਚ ਘਾਟ ਆਉਣ ਦੀ ਸੰਭਾਵਨਾ ਹੈ। ਉਹਨਾਂ ਵੱਲੋਂ ਪਹਿਲਾਂ ਵੀ ਅਜਿਹੇ ਨਿਯਮਾਂ ਦਾ ਵਿਰੋਧ ਕੀਤਾ ਗਿਆ ਸੀ। 2017 ਵਿੱਚ ਸਿੱਧਰਮਈਆ ਦੇ ਪਹਿਲੇ ਕਾਰਜਕਾਲ ਦੌਰਾਨ ਇਸੇ ਤਰ੍ਹਾਂ ਦੀ ਸੀਮਾ ਲਗਾਉਣ ਦੀਆਂ ਕੋਸ਼ਿਸ਼ਾਂ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਸੀ। ਮਲਟੀਪਲੈਕਸ ਮਾਲਕਾਂ ਨੇ ਮਾਲੀਏ ਦੇ ਨੁਕਸਾਨ 'ਤੇ ਚਿੰਤਾਵਾਂ ਜ਼ਾਹਰ ਕੀਤੀਆਂ ਸਨ ਅਤੇ ਇਸ ਫੈਸਲੇ ਨੂੰ ਕਰਨਾਟਕ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ, ਜਿਸ ਦੇ ਨਤੀਜੇ ਵਜੋਂ ਸੀਮਾ ਹਟਾ ਦਿੱਤੀ ਗਈ ਸੀ।
ਇਹ ਵੀ ਪੜ੍ਹੋ: ਮਸ਼ਹੂਰ ਮਾਡਲ ਨੇ ਕੀਤੀ ਖੁਦਕੁਸ਼ੀ, 26 ਸਾਲ ਦੀ ਉਮਰ 'ਚ ਛੱਡ ਗਈ ਦੁਨੀਆ
ਉਦਯੋਗ ਜਗਤ ਨੇ ਫਿਲਹਾਲ ਨਵੀਂ ਸੀਮਾ ਦਾ ਵਿਰੋਧ ਕੀਤਾ ਹੈ ਅਤੇ ਅਦਾਲਤ ਜਾਣ ਦੀ ਸੰਭਾਵਨਾ ਵੀ ਜਤਾਈ ਹੈ। ਉਹ ਕਹਿੰਦੇ ਹਨ ਕਿ ਪੀ.ਵੀ.ਆਰ. ਆਈਨਾਕਸ ਵਰਗੀਆਂ ਕੰਪਨੀਆਂ ਨੂੰ ਪ੍ਰੀਮੀਅਮ ਫਾਰਮੈਟ ਵਾਲੀਆਂ ਉੱਚ ਗੁਣਵੱਤਾ ਵਾਲੀਆਂ ਫਿਲਮਾਂ ਲਈ ਲਚਕੀਲੀ ਕੀਮਤ ਰੱਖਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ। ਕਰਨਾਟਕ ਫਿਲਮ ਚੈਂਬਰ ਆਫ਼ ਕਾਮਰਸ ਅਤੇ ਫਿਲਮ ਪ੍ਰਦਰਸ਼ਕ ਐਸੋਸੀਏਸ਼ਨ ਨੇ ਇਸ ਫੈਸਲੇ ਦਾ ਸਮਰਥਨ ਕੀਤਾ ਹੈ। ਉਹ ਮੰਨਦੇ ਹਨ ਕਿ ਇਹ ਨੀਤੀ ਕਨੜ ਫਿਲਮਾਂ ਲਈ ਹੋਰ ਵੱਧ ਦਰਸ਼ਕਾਂ ਨੂੰ ਆਕਰਸ਼ਿਤ ਕਰੇਗੀ ਅਤੇ ਫਿਲਮ ਉਦਯੋਗ ਨੂੰ ਸਮਰਥਨ ਮਿਲੇਗਾ।
ਇਹ ਵੀ ਪੜ੍ਹੋ: ਸਿਰਫ 15 ਮਿੰਟ ਰੋਲ ਤੇ ਫ਼ੀਸ 50 ਕਰੋੜ ! 835 ਕਰੋੜ ਦੀ ‘ਰਾਮਾਇਣ’ ਲਈ ਇਹ ਸਟਾਰ ਬਣਿਆ ਸਭ ਤੋਂ ਮਹਿੰਗਾ ਕਲਾਕਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਡੀ ਖ਼ਬਰ: ਗੋਲਡ ਸਮੱਗਲਿੰਗ ਮਾਮਲੇ 'ਚ ਅਦਾਕਾਰਾ ਨੂੰ ਮਿਲੀ ਸਜ਼ਾ, 1 ਸਾਲ ਦੀ ਹੋਈ ਜੇਲ੍ਹ
NEXT STORY