ਵਾਸ਼ਿੰਗਟਨ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਨਮਾਨ 'ਚ ਵਰਜੀਨੀਆ ਸਮਾਰੋਹ 'ਚ ਰਸਮੀ ਪਰਿਧਨਾਂ 'ਚ ਆਏ 600 ਤੋਂ ਵੱਧ ਪ੍ਰਵਾਸੀ ਭਾਰਤੀਆਂ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨੁਮਾਇੰਦਗੀ 'ਚ ਭਾਰਤ ਅਤੇ ਅਮਰੀਕਾ ਦੇ ਸੰਬੰਧਾਂ ਦੇ ਭਵਿੱਖ ਨੂੰ ਲੈ ਕੇ ਹਾ ਪੱਖੀ ਉਮੀਦ ਜਿਤਾਈ। ਭਾਰਤੀ ਮੂਲ ਦੇ ਲੋਕਾਂ ਨੂੰ ਹਿੰਦੀ 'ਚ ਸੰਬੋਧਤ ਕਰਦੇ ਹੋਏ ਮੋਦੀ ਨੇ ਆਪਣੀ ਸਰਕਾਰ ਦੀ ਪਿਛਲੀ ਤਿੰਨ ਸਾਲ ਦੀਆਂ ਉਪਲੱਬਧੀਆਂ ਦਾ ਜ਼ਿਕਰ ਕੀਤਾ। ਇਸ 'ਚ ਉਸ ਨੇ ਲਾਭ ਯੋਜਨਾ, ਸਬਸਿਡੀ ਹਟਾਉਣ, ਬੈਂਕ ਖਾਤੇ ਖੋਲਣ ਜਿਹੇ ਸਮਾਜਿਕ ਲਾਭ ਨੂੰ ਲੈ ਕੇ ਖੇਤੀ ਤੱਕ ਦੇ ਇਲਾਕੇ 'ਚ ਤਕਨੀਤੀ ਆਧੁਨਿਕ ਕਾਰਨ ਅਤੇ ਵਿਦੇਸ਼ ਨਿਵੇਸ਼ ਲਈ ਵੱਖ ਵੱਖ ਖੇਤਰਾਂ ਨੂੰ ਖੋਲੇ ਜਾਣ ਦਾ ਜ਼ਿਕਰ ਕੀਤਾ।
ਉਸ ਨੇ ਕਿਹਾ ਕਿ ਭਾਰਤੀ ਸਮੁਦਾਈ ਦੇ ਲੋਕਾਂ ਨੇ ਸਾਲ 2014 'ਚ ਨਿਊਯਾਰਕ ਦੇ ਮੈਡੀਸਨ ਸਕਵਾਇਰ ਗਾਰਡਨ 'ਚ ਉਸ ਦੇ ਲਈ ਜੋਂ ਸ਼ਾਨਦਾਰ ਸਵਾਗਤ ਸਮਾਰੋਹ ਆਯੋਜਿਤ ਕੀਤਾ ਸੀ। ਉਹ ਵਿਸ਼ਵ ਦੇ ਨੇਤਾਵਾਂ ਨੂੰ ਅੱਜ ਵੀ ਯਾਦ ਹੈ। ਉਸ ਨੇ ਕਿਹਾ ਕਿ ਇਸ ਵਾਰ ਵੀ ਸ਼ਾਨਦਾਰ ਸਮਾਰੋਹ ਆਯੋਜਿਤ ਕਰਨ ਦੀ ਪੇਸ਼ਕਸ਼ ਸੀ। ਪਰ ਉਹ ਉਨ੍ਹਾਂ ਨੇਤਾਵਾਂ ਨੂੰ ਮਿਲਣਾ ਚਾਹੁੰਦੇ ਸੀ। ਜਿਨ੍ਹਾਂ ਨੇ ਉਨ੍ਹਾਂ ਦੀ ਪਿਛਲੀ ਅਮਰੀਕੀ ਯਾਤਰਾਂ ਦੇ ਦੌਰਾਨ ਸਮਾਰੋਹ ਆਯੋਜਿਤ ਕੀਤੇ ਸੀ। ਭਾਰਤ ਮੂਲ ਦੇ ਲੋਕਾਂ ਵਲੋਂ ਕੱਲ ਆਯੋਜਿਤ ਸਮਾਰੋਹ 'ਚ 600 ਤੋਂ ਵੱਧ ਪ੍ਰਵਾਸੀ ਭਾਰਤੀਆਂ ਨੇ ਹਿੱਸਾ ਲਿਆ ਸੀ। ਪਦਮਸ਼੍ਰੀ ਨਾਲ ਸਨਮਾਨਤ ਮੀਡੀਆ ਕਰਮੀ, ਡਾਕਚਰ ਅਤੇ ਲੰਬੇ ਸਮੇਂ ਤੋਂ ਸਮੁਦਾਈ ਦੇ ਨੇਤਾ ਰਹੇ ਸੁਧੀਰ ਪਾਰਿਖ ਨੇ ਪੀ. ਟੀ. ਆਈ. ਭਾਸ਼ਾ ਨੂੰ ਕਿਹਾ ਕਿ ਮੋਦੀ ਦੀ ਨੁਮਾਇੰਦਗੀ 'ਚ ਭਾਰਤ ਅੱਗੇ ਵੱਧ ਰਿਹਾ ਹੈ। ਮੋਦੀ ਦਾ ਇਹ ਮੰਨਣਾ ਬਿਲਕੁੱਲ ਸਹੀ ਹੈ ਕਿ ਭਾਰਤੀ ਮੂਲ ਦੇ ਪ੍ਰਵਾਸੀ ਲੋਕ ਅਮਰੀਕਾ ਅਤੇ ਭਾਰਤ ਦੇ ਸੰਬੰਧਾਂ 'ਚ ਇਕ ਵੱਡਾ ਬਦਲਾਅ ਲਿਆ ਸਕਦੇ ਹਨ।
ਪਾਕਿ ਨੇ ਫਿਰ ਤੋੜਿਆ ਸੀਜ਼ਫਾਇਰ, ਭਾਰਤ ਵਲੋਂ ਕਰਾਰਾ ਜਵਾਬ
NEXT STORY