ਨੈਸ਼ਨਲ ਡੈਸਕ- ਕੇਰਲਮ ਦੇ ਇਕ ਸਕੂਲ ’ਚ ਕੁਇੱਜ਼ ਦੇ ਇਕ ਪ੍ਰੋਗਰਾਮ ਦੌਰਾਨ ਹਿੰਦੂਤਵ ਵਿਚਾਰਧਾਰਾ ਵਾਲੇ ਵੀ. ਡੀ. ਸਾਵਰਕਰ ਦੀ ਕਥਿਤ ਤੌਰ ’ਤੇ ਸ਼ਲਾਘਾ ਕਰਨ ਵਾਲੇ ਇਕ ਸਵਾਲ ਨੂੰ ਲੈ ਕੇ ਨਵਾਂ ਵਿਵਾਦ ਛਿੜ ਗਿਆ ਹੈ। ਖੱਬੇ-ਪੱਖੀ ਵਿਦਿਆਰਥੀ ਸੰਗਠਨਾਂ ਨੇ ਕਾਂਗਰਸ ਦੀ ਅਗਵਾਈ ਵਾਲੀ ਯੂ. ਡੀ. ਐੱਫ. (ਯੂਨਾਈਟਿਡ ਡੈਮੋਕ੍ਰੇਟਿਕ ਫਰੰਟ) ਸਰਕਾਰ ’ਤੇ ਸੰਘ ਪਰਿਵਾਰ ਦੇ ਏਜੰਡੇ ਨਾਲ ਖੜ੍ਹਾ ਹੋਣ ਦਾ ਦੋਸ਼ ਲਾਇਆ ਹੈ। ਇਸ ਮੁੱਦੇ ’ਤੇ ਤਿੱਖੀ ਪ੍ਰਤੀਕਿਰਿਆ ਤੋਂ ਬਾਅਦ ਸੂਬੇ ਦੇ ਜਨਰਲ ਸਿੱਖਿਆ ਮੰਤਰੀ ਐੱਨ. ਸ਼ਮਸੁਦੀਨ ਨੇ ਸ਼ਨੀਵਾਰ ਜਨਰਲ ਸਿੱਖਿਆ ਡਾਇਰੈਕਟਰ ਤੋਂ ਰਿਪੋਰਟ ਮੰਗੀ ਹੈ।
ਇਹ ਕੁਇੱਜ਼ ਪ੍ਰੋਗਰਾਮ ਉੱਤਰੀ ਕਾਸਰਗੋਡ ਜ਼ਿਲੇ ਦੇ ਕੁੰਬਲਾ ਤੇ ਮੰਜੇਸ਼ਵਰਮ ਉਪ-ਜ਼ਿਲਿਆਂ ਦੇ ਸਕੂਲਾਂ ’ਚ ਆਯੋਜਿਤ ਕੀਤਾ ਗਿਆ ਸੀ। ਸਿੱਖਿਆ ਵਿਭਾਗ ਵੱਲੋਂ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਲਈ ਆਯੋਜਿਤ ‘ਆਜ਼ਾਦੀ ਕੁਇੱਜ਼’ ’ਚ ਪੁੱਛਿਆ ਗਿਆ ਸੀ ਕਿ ਉਹ ਆਜ਼ਾਦੀ ਘੁਲਾਟੀਏ ਕੌਣ ਸੀ ਜਿਸ ਨੂੰ ਅੰਗਰੇਜ਼ਾਂ ਨੇ ਸਭ ਤੋਂ ਵੱਧ ਸਜ਼ਾ ਦਿੱਤੀ ਸੀ ?
ਦਿੱਤਾ ਗਿਆ ਜਵਾਬ ਵੀ. ਡੀ. ਸਾਵਰਕਰ ਸੀ। ਖੱਬੇ-ਪੱਖੀ ਵਿਦਿਆਰਥੀ ਸੰਗਠਨਾਂ ਨੇ ਦੋਸ਼ ਲਾਇਆ ਕਿ ਮਹਾਤਮਾ ਗਾਂਧੀ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦੇ ਮੁਲਜ਼ਮ ਸਾਵਰਕਰ ਨੂੰ ਸਵਾਲ ’ਚ ਇਕ ਆਜ਼ਾਦੀ ਘੁਲਾਟੀਏ ਵਜੋਂ ਦਰਸਾਇਆ ਗਿਆ ਹੈ।
ਹਿਸਾਰ : ਹਰਿਆਣਾ ਪੁਲਸ ਤੇ ਫਾਇਰਿੰਗ ਕੇਸ ਦੇ ਦੋਸ਼ੀਆਂ ਵਿਚਾਲੇ ਹੋਇਆ ਮੁਕਾਬਲਾ, 2 ਮੁਲਜ਼ਮ ਢੇਰ
NEXT STORY