ਯਮੁਨਾਨਗਰ- ਹਰਿਆਣਾ ਦੇ ਯਮੁਨਾਗਰ ਜ਼ਿਲ੍ਹੇ ਵਿਚ ਯਮੁਨਾ ਆਵਰਧਨ ਨਹਿਰ ’ਤੇ ਬਣੇ ਪੁਲ ਦੇ ਟੁੱਟਣ ਦਾ ਖ਼ਤਰਾ ਬਣਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜੁਪੁਰ ਪਿੰਡ ਦੇ ਸਹਾਰਨਪੁਰ-ਪੰਚਕੂਲਾ ਰਾਸ਼ਟਰੀ ਰਾਜਮਾਰਗ (ਐੱਨ.ਐੱਚ)-344 ’ਤੇ ਬਣੇ ਸਟੀਲ ਗਾਰਡਰ ਦੇ ਪੁਲ ’ਚੋਂ 4500 ਤੋਂ ਜ਼ਿਆਦਾ ਸਟੀਲ ਨਟ ਅਤੇ ਬੋਲਟ ਗਾਇਬ ਪਾਏ ਗਏ ਹਨ ਜਿਸ ਦੇ ਕਾਰਨ ਪੁਲ ਦੇ ਜੋੜ ਖੁੱਲ੍ਹ ਗਏ ਹਨ ਅਤੇ ਹਾਦਸੇ ਦਾ ਖ਼ਤਰਾ ਬਣਿਆ ਹੋਇਆ ਹੈ। ਗ੍ਰਾਮੀਣਾਂ ਨੇ ਨਹਿਰ ’ਤੇ ਪੁਲ ਦੇ ਹੇਠੋਂ ਟੁੱਟੇ ਬੋਲਟਾਂ ਨੂੰ ਦੇਖਿਆ ਅਤੇ ਚੋਰੀ ਦੀ ਸੂਚਨਾ ਪ੍ਰਾਜੈਕਟ ਪ੍ਰਬੰਧਕ ਨੂੰ ਦਿੱਤੀ। ਐੱਸ. ਐੱਚ. ਓ. ਸਦਰ ਦਿਨੇਸ਼ ਕੁਮਾਰ ਨੇ ਦੱਸਿਆ ਕਿ ਜੂਨੀਅਰ ਅਤੇ ਅਥਾਰਿਟੀ ਇੰਜੀਨੀਅਰ ਵਲੋਂ ਗਾਰਡਰ ਬ੍ਰਿਜ ਦਾ ਨਿਰੀਖਣ ਕਰਨ ’ਤੇ ਇਸ ਘਟਨਾ ਦਾ ਪਤਾ ਲੱਗਾ। ਮਾਮਲੇ ਦੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ : ਸਕੂਲ 'ਚ ਆਇਆ ਮਗਰਮੱਛ, ਜੰਗਲਾਤ ਕਰਮਚਾਰੀਆਂ ਨੇ ਇਸ ਤਰ੍ਹਾਂ ਕੀਤਾ ਕਾਬੂ
ਮੀਡੀਆ ਰਿਪੋਰਟਸ ਮੁਤਾਬਕ ਐੱਨ.ਐੱਚ.-344 ਹਰਿਆਣਾ ਨੂੰ ਉੱਤਰ ਪ੍ਰਦੇਸ਼ ਨਾਲ ਜੋੜਦਾ ਹੈ ਅਤੇ ਯਮੁਨਾ ਵਿਸਤਾਰ ਨਹਿਰ ’ਤੇ ਪੁਲ ਕਰੇਰਾ ਖੁਰਦ ਪਿੰਡ ਨੇੜੇ 400 ਮੀਟਰ ਖੰਡਵਾ ਪਿੰਡ ਵੱਲ ਸਥਿਤ ਹੈ। ਸਦਭਾਵ ਇੰਜੀਨੀਅਰਿੰਗ ਲਿਮਟਿਡ ਕੰਪਨੀ ਦੇ ਪ੍ਰਾਜੈਕਟ ਮੈਨੇਜਰ ਵਲੋਂ ਨਟ-ਬੋਲਟ ਗਾਇਬ ਹੋਣ ਦੀ ਸ਼ਿਕਾਇਤ ਤੋਂ ਬਾਅਦ ਪੁਲਸ ਨੇ ਚੋਰੀ ਦਾ ਮਾਮਲਾ ਦਰਜ ਕੀਤਾ ਹੈ। ਯਮੁਨਾਨਗਰ ਸਦਰ ਪੁਲਸ ਸਟੇਸ਼ਨ ਵਿਚ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਭਾਰਤੀ ਪੈਨਲ ਕੋਡ (ਆਈ.ਪੀ.ਸੀ.) ਦੀ ਧਾਰਾ 379 (ਚੋਰੀ) ਦੇ ਤਹਿਤ ਐੱਫ.ਆਈ.ਆਰ. ਦਰਜ ਕੀਤੀ ਗਈ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
‘ਭਾਰਤ ਜੋੜੋ ਯਾਤਰਾ’ ਦੇ ਪੋਸਟਰ ’ਤੇ ਛਪੀ ਸਾਵਰਕਰ ਦੀ ਫੋਟੋ, ਕਾਂਗਰਸ ਬੋਲੀ- ‘ਪ੍ਰਿੰਟਿੰਗ ਮਿਸਟੇਕ’
NEXT STORY