Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, AUG 26, 2026

    2:53:57 AM

  • uae work

    ਸਿਵਲ ਕਾਰੀਗਰਾਂ ਲਈ ਬਹੁਤ ਘੱਟ ਖ਼ਰਚੇ 'ਚ UAE 'ਚ...

  • ed issued summons to two ias officers of punjab government

    ਸਨਟੈਕ ਸਿਟੀ ਮਾਮਲਾ: ਈਡੀ ਵੱਲੋਂ ਪੰਜਾਬ ਸਰਕਾਰ ਦੇ...

  • raksha bandhan 2026

    ਰੱਖੜੀ 2026: ਭੈਣਾਂ ਨੂੰ ਭਰਾਵਾਂ ਦੇ ਗੁੱਟ 'ਤੇ...

  • big action in punjab

    ਵੱਡੀ ਖ਼ਬਰ: ਪੰਜਾਬ ਦੇ ਇਸ ਪਿੰਡ 'ਚੋਂ 200 ਕਰੋੜ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਲੋਕਤੰਤਰ ਨੂੰ ਮਜ਼ਬੂਤ ਬਣਾਉਣਾ : ਮਹਿਲਾ ਰਾਖਵਾਂਕਰਨ ਬਿੱਲ ਅਤੇ ਭਾਰਤ ਦੀ ਤਰੱਕੀ

BLOG News Punjabi(ਬਲਾਗ)

ਲੋਕਤੰਤਰ ਨੂੰ ਮਜ਼ਬੂਤ ਬਣਾਉਣਾ : ਮਹਿਲਾ ਰਾਖਵਾਂਕਰਨ ਬਿੱਲ ਅਤੇ ਭਾਰਤ ਦੀ ਤਰੱਕੀ

  • Edited By Harpreet Singh,
  • Updated: 28 Apr, 2026 05:16 PM
Blog
women empowerment
  • Share
    • Facebook
    • Tumblr
    • Linkedin
    • Twitter
  • Comment

ਮਹਿਲਾ ਰਾਖਵਾਂਕਰਨ ਬਿੱਲ ਦਾ ਪਾਸ ਹੋਣਾ ਭਾਰਤੀ ਲੋਕਤੰਤਰ ਦੇ ਵਿਕਾਸ ਲਈ ਜ਼ਰੂਰੀ ਹੈ। ਇਹ ਉਸ ਲੰਬੇ ਸਮੇਂ ਤੋਂ ਚਲੀ ਆ ਰਹੀ ਲੋੜ ਦੀ ਪ੍ਰਵਾਨਗੀ ਹੈ, ਜਿਸ ਦੇ ਤਹਿਤ ਸਿਆਸੀ ਸੰਸਥਾਵਾਂ, ਖਾਸ ਕਰ ਕੇ ਵਿਧਾਨਿਕ ਸੰਸਥਾਵਾਂ ’ਚ ਔਰਤਾਂ ਦੀ ਬਰਾਬਰ ਦੀ ਹਿੱਸੇਦਾਰੀ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਦਹਾਕਿਆਂ ਤੋਂ ਭਾਰਤ ਦੀਆਂ ਔਰਤਾਂ ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਖੇਤਰਾਂ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਰਹੀਆਂ ਹਨ, ਫਿਰ ਵੀ ਰਸਮੀ ਸਿਆਸੀ ਸੱਤਾ ਸੰਰਚਨਾਵਾਂ ’ਚ ਉਨ੍ਹਾਂ ਦੀ ਹਿੱਸੇਦਾਰੀ ਅਨੁਪਾਤਹੀਣ ਵਜੋਂ ਘੱਟ ਰਹੀ ਹੈ। ਇਹ ਬਿੱਲ, ਜੋ ਸੰਸਦ ਅਤੇ ਸੂਬਾ ਵਿਧਾਨ ਸਭਾਵਾਂ ’ਚ ਔਰਤਾਂ ਲਈ ਇਕ ਨਿਸ਼ਚਿਤ ਫੀਸਦੀ ਸੀਟਾਂ ਦਾ ਰਾਖਵਾਂਕਰਨ ਯਕੀਨੀ ਬਣਾਉਂਦਾ ਹੈ, ਸਿਰਫ ਇਕ ਕਾਨੂੰਨੀ ਸੁਧਾਰ ਨਹੀਂ ਸਗੋਂ ਇਸ ਗੱਲ ਦਾ ਮਜ਼ਬੂਤ ਸੰਕੇਤ ਹੈ ਕਿ ਭਾਰਤ ਇਕ ਰਾਸ਼ਟਰ ਦੇ ਰੂਪ ’ਚ ਸਮਾਵੇਸ਼ਤਾ, ਬਰਾਬਰੀ ਅਤੇ ਪ੍ਰਗਤੀਸ਼ੀਲ ਸ਼ਾਸਨ ਦੀ ਦਿਸ਼ਾ ’ਚ ਅੱਗੇ ਵਧ ਰਿਹਾ ਹੈ।

ਇਸ ਬਿੱਲ ਦਾ ਮੂਲ ਉਦੇਸ਼ ਉਨ੍ਹਾਂ ਸੰਰਚਨਾਤਮਕ ਰੁਕਾਵਟਾਂ ਨੂੰ ਦੂਰ ਕਰਨਾ ਹੈ, ਜਿਨ੍ਹਾਂ ਨੇ ਇਤਿਹਾਸਕ ਰੂਪ ’ਚ ਔਰਤਾਂ ਦੀ ਰਾਜਨੀਤੀ ’ਚ ਹਿੱਸੇਦਾਰੀ ਨੂੰ ਸੀਮਤ ਕੀਤਾ ਹੈ। ਸੰਵਿਧਾਨ ਦੁਆਰਾ ਬਰਾਬਰੀ ਦੀ ਗਾਰੰਟੀ ਦੇ ਬਾਵਜੂਦ, ਸਮਾਜਿਕ ਮਾਨਤਾਵਾਂ, ਲਿੰਗਿਕ ਪੱਖਪਾਤ ਅਤੇ ਢਾਂਚਾਗਤ ਨਾ ਬਰਾਬਰੀਆਂ ਔਰਤਾਂ ਦੇ ਸਿਆਸੀ ਸਸ਼ਕਤੀਕਰਨ ’ਚ ਰੁਕਾਵਟ ਰਹੀਆਂ ਹਨ। ਰਾਖਵਾਂਕਰਨ ਲਾਜ਼ਮੀ ਕਰਕੇ ਇਹ ਬਿੱਲ ਔਰਤਾਂ ਲਈ ਉਨ੍ਹਾਂ ਸਿਆਸੀ ਖੇਤਰਾਂ ’ਚ ਦਾਖਲ ਹੋਣ ਦਾ ਰਾਹ ਖੋਲ੍ਹਦਾ ਹੈ, ਜੋ ਰਵਾਇਤੀ ਤੌਰ ’ਤੇ ਮਰਦ-ਪ੍ਰਧਾਨ ਰਹੇ ਹਨ।

ਇਹ ਮਹੱਤਵਪੂਰਨ ਹੈ ਕਿਉਂਕਿ ਨੁਮਾਇੰਦਗੀ ਸਿਰਫ ਸੰਖਿਆ ਦਾ ਸਵਾਲ ਨਹੀਂ ਹੈ ਸਗੋਂ ਇਹ ਯਕੀਨੀ ਬਣਾਉਣ ਦਾ ਮਾਧਿਅਮ ਹੈ ਕਿ ਫੈਸਲੇ ਲੈਣ ਦੀ ਪ੍ਰਕਿਰਿਆ ’ਚ ਵੱਖ-ਵੱਖ ਦ੍ਰਿਸ਼ਟੀਕੋਣ ਸ਼ਾਮਲ ਹੋਣ। ਜਦੋਂ ਔਰਤਾਂ ਵਿਧਾਨਿਕ ਸੰਸਥਾਵਾਂ ’ਚ ਮੌਜੂਦ ਹੁੰਦੀਆਂ ਹਨ, ਤਾਂ ਸਿਹਤ, ਸਿੱਖਿਆ, ਸੁਰੱਖਿਆ ਅਤੇ ਰੋਜ਼ਗਾਰ ਵਰਗੇ ਉਨ੍ਹਾਂ ਨਾਲ ਜੁੜੇ ਮੁੱਦਿਆਂ ਨੂੰ ਵਧੇਰੇ ਤਰਜੀਹ ਮਿਲਦੀ ਹੈ।

ਭਾਰਤੀ ਰਾਜਨੀਤੀ ’ਤੇ ਇਸ ਬਿੱਲ ਦੇ ਹਾਂਪੱਖੀ ਪ੍ਰਭਾਵ ਵਿਆਪਕ ਅਤੇ ਦੂਰਗਾਮੀ ਹੋਣਗੇ। ਇਸ ਦਾ ਸਭ ਤੋਂ ਤਤਕਾਲੀ ਨਤੀਜਾ ਔਰਤ ਵਿਧਾਇਕਾਂ ਦੀ ਗਿਣਤੀ ’ਚ ਵਾਧੇ ਦੇ ਰੂਪ ’ਚ ਦਿਖਾਈ ਦੇਵੇਗਾ, ਜਿਸ ਨਾਲ ਜਨਤਕ ਜੀਵਨ ’ਚ ਔਰਤਾਂ ਦੀ ਲੀਡਰਸ਼ਿਪ ਨੂੰ ਆਮ ਬਣਾਉਣ ’ਚ ਮਦਦ ਮਿਲੇਗੀ। ਇਹ ਸਾਧਾਰਨੀਕਰਨ ਉਨ੍ਹਾਂ ਰੂੜ੍ਹੀਆਂ ਨੂੰ ਤੋੜਨ ਲਈ ਜ਼ਰੂਰੀ ਹੈ, ਜੋ ਰਾਜਨੀਤੀ ਨੂੰ ਔਰਤਾਂ ਲਈ ਅਣਉਚਿਤ ਖੇਤਰ ਮੰਨਦੀਆਂ ਹਨ।

ਇਸ ਤੋਂ ਇਲਾਵਾ, ਵਿਧਾਨਿਕ ਸੰਸਥਾਵਾਂ ’ਚ ਔਰਤਾਂ ਦੀ ਮੌਜੂਦਗੀ ਸ਼ਾਸਨ ਦੀ ਗੁਣਵੱਤਾ ਨੂੰ ਵੀ ਬਿਹਤਰ ਬਣਾਉਂਦੀ ਹੈ। ਦੁਨੀਆ ਦੇ ਵੱਖ-ਵੱਖ ਹਿੱਸਿਆਂ ’ਚ ਕੀਤੇ ਗਏ ਅਧਿਐਨਾਂ ਤੋਂ ਇਹ ਸੰਕੇਤ ਮਿਲਦਾ ਹੈ ਕਿ ਔਰਤ ਨੇਤਾ ਅਕਸਰ ਸਮਾਜਿਕ ਭਲਾਈ, ਸਿੱਖਿਆ ਅਤੇ ਭਾਈਚਾਰਕ ਵਿਕਾਸ ਵਰਗੇ ਮੁੱਦਿਆਂ ਨੂੰ ਤਰਜੀਹ ਦਿੰਦੀਆਂ ਹਨ। ਭਾਰਤੀ ਸੰਦਰਭ ’ਚ ਇਹ ਵਧੇਰੇ ਸਮਾਵੇਸ਼ੀ ਅਤੇ ਜਨ-ਕੇਂਦਰਿਤ ਨੀਤੀਆਂ ਦੇ ਨਿਰਮਾਣ ’ਚ ਸਹਾਇਕ ਹੋ ਸਕਦਾ ਹੈ। ਔਰਤ ਵਿਧਾਇਕਾਂ ਕੋਲ ਅਕਸਰ ਜ਼ਮੀਨੀ ਪੱਧਰ ਦੇ ਮੁੱਦਿਆਂ ਦੀ ਬਿਹਤਰ ਸਮਝ ਹੁੰਦੀ ਹੈ ਅਤੇ ਉਹ ਹਾਸ਼ੀਏ ’ਤੇ ਮੌਜੂਦ ਭਾਈਚਾਰਿਆਂ ਦੀਆਂ ਸਮੱਸਿਆਵਾਂ ਨੂੰ ਸਾਹਮਣੇ ਲਿਆਉਣ ’ਚ ਸਮਰੱਥ ਹੁੰਦੀਆਂ ਹਨ।

ਲੋਕਤੰਤਰ ਉਦੋਂ ਵਧਦਾ-ਫੁੱਲਦਾ ਹੈ ਜਦੋਂ ਉਹ ਸਹਿਭਾਗੀ ਅਤੇ ਪ੍ਰਤੀਨਿਧ ਹੁੰਦਾ ਹੈ ਅਤੇ ਔਰਤਾਂ ਦੀ ਹਿੱਸੇਦਾਰੀ ਇਨ੍ਹਾਂ ਦੋਵਾਂ ਪਹਿਲੂਆਂ ਨੂੰ ਮਜ਼ਬੂਤ ਬਣਾਉਂਦੀ ਹੈ। ਅੱਧੀ ਆਬਾਦੀ ਨੂੰ ਸ਼ਾਸਨ ’ਚ ਭਾਗ ਲੈਣ ਦਾ ਬਰਾਬਰ ਮੌਕਾ ਦੇ ਕੇ ਇਹ ਬਿੱਲ ਇਸ ਸਿਧਾਂਤ ਨੂੰ ਮਜ਼ਬੂਤ ਕਰਦਾ ਹੈ ਕਿ ਲੋਕਤੰਤਰ ਨੂੰ ਉਸ ਸਮਾਜ ਦੀ ਵਿਭਿੰਨਤਾ ਨੂੰ ਪ੍ਰਤੀਬਿੰਬਤ ਕਰਨਾ ਚਾਹੀਦਾ ਹੈ, ਜਿਸ ਦੀ ਉਹ ਸੇਵਾ ਕਰਦਾ ਹੈ। ਰਾਜਨੀਤੀ ਤੋਂ ਇਲਾਵਾ, ਇਹ ਬਿੱਲ ਕਈ ਹੋਰ ਖੇਤਰਾਂ ’ਚ ਔਰਤਾਂ ਦੇ ਸਸ਼ਕਤੀਕਰਨ ਦਾ ਰਸਤਾ ਪੱਧਰਾ ਕਰ ਸਕਦਾ ਹੈ। ਸਿਆਸੀ ਸਸ਼ਕਤੀਕਰਨ ਅਕਸਰ ਵਿਆਪਕ ਸਮਾਜਿਕ ਅਤੇ ਆਰਥਿਕ ਸਸ਼ਕਤੀਕਰਨ ਦਾ ਅਾਧਾਰ ਬਣਦਾ ਹੈ।

ਇਸ ਤੋਂ ਇਲਾਵਾ, ਮਹਿਲਾ ਰਾਖਵਾਂਕਰਨ ਬਿੱਲ ਵਿਸ਼ਵ ਪੱਧਰ ’ਤੇ ਭਾਰਤ ਦੀ ਪ੍ਰਗਤੀਸ਼ੀਲ ਵਚਨਬੱਧਤਾ ਨੂੰ ਵੀ ਦਰਸਾਉਂਦਾ ਹੈ। ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰਾਂ ’ਚੋਂ ਇਕ ਹੋਣ ਦੇ ਨਾਤੇ, ਭਾਰਤ ਦੀਆਂ ਨੀਤੀਆਂ ਅਤੇ ਕਦਮ ਅੰਤਰਰਾਸ਼ਟਰੀ ਵਿਚਾਰ-ਵਟਾਂਦਰੇ ਨੂੰ ਪ੍ਰਭਾਵਿਤ ਕਰਦੇ ਹਨ। ਇਹ ਵੀ ਮਹੱਤਵਪੂਰਨ ਹੈ ਕਿ ਇਹ ਬਿੱਲ ਸਥਾਨਕ ਸ਼ਾਸਨ ਪੱਧਰ ’ਤੇ ਔਰਤਾਂ ਦੇ ਰਾਖਵੇਂਕਰਨ ਦੀ ਸਫ਼ਲਤਾ ’ਤੇ ਅਾਧਾਰਿਤ ਹੈ। ਪੰਚਾਇਤੀ ਰਾਜ ਸੰਸਥਾਵਾਂ ’ਚ ਔਰਤਾਂ ਲਈ ਸੀਟਾਂ ਦੇ ਰਾਖਵੇਂਕਰਨ ਨੇ ਉਨ੍ਹਾਂ ਦੀ ਹਿੱਸੇਦਾਰੀ ਨੂੰ ਵਧਾਇਆ ਹੈ ਅਤੇ ਇਹ ਸਿੱਧ ਕੀਤਾ ਹੈ ਕਿ ਔਰਤਾਂ ਪ੍ਰਭਾਵਸ਼ਾਲੀ ਤੌਰ ’ਤੇ ਲੀਡਰਸ਼ਿਪ ਅਤੇ ਸ਼ਾਸਨ ਕਰ ਸਕਦੀਆਂ ਹਨ। ਜ਼ਮੀਨੀ ਪੱਧਰ ’ਤੇ ਕਈ ਔਰਤ ਨੇਤਾਵਾਂ ਨੇ ਆਪਣੇ ਭਾਈਚਾਰਿਆਂ ’ਚ ਸਫ਼ਾਈ, ਸਿੱਖਿਆ ਅਤੇ ਸਿਹਤ ਵਰਗੇ ਖੇਤਰਾਂ ’ਚ ਸਾਰਥਕ ਬਦਲਾਅ ਲਿਆਂਦੇ ਹਨ।

ਹਾਲਾਂਕਿ, ਇਸ ਬਿੱਲ ਨੂੰ ਲੈ ਕੇ ਕੁਝ ਆਲੋਚਨਾਵਾਂ ਵੀ ਸਾਹਮਣੇ ਆਈਆਂ ਹਨ, ਜਿਵੇਂ ਇਸ ਦੇ ਅਮਲ ਨਾਲ ਜੁੜੀਆਂ ਚੁਣੌਤੀਆਂ ਅਤੇ ਪ੍ਰਤੀਕਾਤਮਕਤਾ ਦਾ ਖਤਰਾ। ਫਿਰ ਵੀ, ਇਹ ਚਿੰਤਾਵਾਂ ਇਸ ਦੇ ਪਰਿਵਰਤਨਕਾਰੀ ਪ੍ਰਭਾਵ ਨੂੰ ਘੱਟ ਨਹੀਂ ਕਰਦੀਆਂ।

ਇਕ ਹੋਰ ਮਹੱਤਵਪੂਰਨ ਪਹਿਲੂ ਇਹ ਹੈ ਕਿ ਇਹ ਬਿੱਲ ਰਾਜਨੀਤੀ ’ਚ ਸਹਿਯੋਗ ਅਤੇ ਸਹਿਮਤੀ ਦੇ ਸੱਭਿਆਚਾਰ ਨੂੰ ਵੀ ਉਤਸ਼ਾਹਿਤ ਕਰ ਸਕਦਾ ਹੈ। ਔਰਤ ਨੇਤਾਵਾਂ ਨੂੰ ਅਕਸਰ ਵਧੇਰੇ ਸਹਿਯੋਗਾਤਮਕ ਅਤੇ ਸਮਾਵੇਸ਼ੀ ਫੈਸਲੇ ਲੈਣ ਦੀ ਸ਼ੈਲੀ ਨਾਲ ਜੋੜਿਆ ਜਾਂਦਾ ਹੈ। ਉਨ੍ਹਾਂ ਦੀ ਮੌਜੂਦਗੀ ਵਿਧਾਨਿਕ ਅਥਾਰਟੀਆਂ ’ਚ ਟਕਰਾਅ ਵਾਲੀ ਸਿਆਸਤ ਨੂੰ ਘਟਾਉਣ ਅਤੇ ਗੱਲਬਾਤ ਤੇ ਸਹਿਯੋਗ ਨੂੰ ਉਤਸ਼ਾਹਿਤ ਕਰਨ ’ਚ ਸਹਾਇਕ ਹੋ ਸਕਦੀ ਹੈ। ਮਹਿਲਾ ਰਾਖਵਾਂਕਰਨ ਬਿੱਲ ਸਿਰਫ ਔਰਤਾਂ ਦੇ ਸਸ਼ਕਤੀਕਰਨ ਤੱਕ ਸੀਮਤ ਨਹੀਂ ਹੈ, ਇਹ ਭਾਰਤੀ ਸਮਾਜ ਦੀ ਸਮੁੱਚੀ ਸੰਰਚਨਾ ਨੂੰ ਮਜ਼ਬੂਤ ਕਰਨ ਦਾ ਮਾਧਿਅਮ ਵੀ ਹੈ।

ਜਦੋਂ ਔਰਤਾਂ ਮਜ਼ਬੂਤ ਹੁੰਦੀਆਂ ਹਨ, ਤਾਂ ਪਰਿਵਾਰ, ਭਾਈਚਾਰਾ ਅਤੇ ਰਾਸ਼ਟਰ ਸਾਰੇ ਲਾਭਵੰਦ ਹੁੰਦੇ ਹਨ। ਮਜ਼ਬੂਤ ਔਰਤਾਂ ਸਿੱਖਿਆ, ਸਿਹਤ ਅਤੇ ਪਰਿਵਾਰ ਦੀ ਭਲਾਈ ’ਚ ਵਧੇਰੇ ਨਿਵੇਸ਼ ਕਰਦੀਆਂ ਹਨ, ਜਿਸ ਨਾਲ ਵਿਕਾਸ ਦਾ ਇਕ ਹਾਂਪੱਖੀ ਚੱਕਰ ਬਣਦਾ ਹੈ। ਔਰਤਾਂ ਨੂੰ ਰਾਜਨੀਤੀ ’ਚ ਮੁਕੰਮਲ ਹਿੱਸੇਦਾਰੀ ਦਾ ਮੌਕਾ ਦੇ ਕੇ ਇਹ ਬਿੱਲ ਇਕ ਵਧੇਰੇ ਨਿਆਂਪੂਰਨ ਅਤੇ ਖੁਸ਼ਹਾਲ ਸਮਾਜ ਦੇ ਨਿਰਮਾਣ ’ਚ ਯੋਗਦਾਨ ਪਾਉਂਦਾ ਹੈ।

ਅੰਤ ’ਚ, ਔਰਤ ਰਾਖਵਾਂਕਰਨ ਬਿੱਲ ਭਾਰਤੀ ਰਾਜਨੀਤੀ ’ਚ ਲਿੰਗਿਕ ਬਰਾਬਰੀ ਪ੍ਰਾਪਤ ਕਰਨ ਦੀ ਦਿਸ਼ਾ ’ਚ ਇਕ ਸਾਹਸੀ ਅਤੇ ਤਰਕੀਸ਼ੀਲ ਕਦਮ ਹੈ। ਇਹ ਲੰਬੇ ਸਮੇਂ ਤੋਂ ਚਲੀ ਆ ਰਹੀ ਨਾਬਰਾਬਰੀ ਨੂੰ ਦੂਰ ਕਰਦਾ ਹੈ, ਲੋਕਤੰਤਰਿਕ ਨੁਮਾਇੰਦਗੀ ਨੂੰ ਮਜ਼ਬੂਤ ਕਰਦਾ ਹੈ ਅਤੇ ਵੱਖ-ਵੱਖ ਖੇਤਰਾਂ ’ਚ ਪਰਿਵਰਤਨਕਾਰੀ ਬਦਲਾਅ ਲਿਆਉਣ ਦੀ ਸਮਰੱਥਾ ਰੱਖਦਾ ਹੈ। ਔਰਤਾਂ ਨੂੰ ਮਜ਼ਬੂਤ ਬਣਾ ਕੇ ਅਤੇ ਸਮਾਵੇਸ਼ਤਾ ਨੂੰ ਉਤਸ਼ਾਹਿਤ ਕਰਕੇ ਇਹ ਬਿੱਲ ਨਾ ਸਿਰਫ ਸਿਆਸੀ ਵਿਵਸਥਾ ਨੂੰ ਮਜ਼ਬੂਤ ਕਰਦਾ ਹੈ, ਸਗੋਂ ਇਕ ਵਧੇਰੇ ਨਿਆਂਪੂਰਨ ਅਤੇ ਬਰਾਬਰ ਸਮਾਜ ਦੀ ਨੀਂਹ ਵੀ ਰੱਖਦਾ ਹੈ। ਇਹ ਭਾਰਤ ਦੀ ਤਰੱਕੀ ਦੇ ਪ੍ਰਤੀ ਉਸ ਦੀ ਵਚਨਬੱਧਤਾ ਅਤੇ ਇਕ ਅਜਿਹੇ ਭਵਿੱਖ ਦੇ ਨਿਰਮਾਣ ਦੇ ਸੰਕਲਪ ਦਾ ਪ੍ਰਤੀਕ ਹੈ, ਜਿੱਥੇ ਹਰ ਨਾਗਰਿਕ ਨੂੰ, ਭਾਵੇਂ ਉਸ ਦਾ ਲਿੰਗ ਕੁਝ ਵੀ ਹੋਵੇ, ਰਾਸ਼ਟਰ ਦੇ ਵਿਕਾਸ ’ਚ ਯੋਗਦਾਨ ਪਾਉਣ ਦਾ ਬਰਾਬਰ ਮੌਕਾ ਪ੍ਰਾਪਤ ਹੋਵੇ।

—ਅਨੁਭਾ ਮਿਸ਼ਰਾ

  • Women Empowerment
  • Steps
  • Women Reservation Bill

ਕਿੰਨੀ ਆਕਰਸ਼ਕ ਲੱਗਦੀ ਹੈ ਸਾਦੀ ਜ਼ਿੰਦਗੀ

NEXT STORY

Stories You May Like

  • 9 bills passed in punjab vidhan sabha
    ਪੰਜਾਬ ਵਿਧਾਨ ਸਭਾ ’ਚ 9 ਬਿੱਲ ਪਾਸ, ਹੰਗਾਮੇ ਦੌਰਾਨ ਕੁੱਝ ਬਿੱਲਾਂ ’ਤੇ ਨਹੀਂ ਹੋਈ ਬਹਿਸ
  • houthi missile and drone attack on yemen  s al mokha
    ਯਮਨ ਦੇ ਅਲ-ਮੋਖਾ 'ਤੇ ਹੂਤੀ ਮਿਜ਼ਾਈਲ ਅਤੇ ਡਰੋਨ ਹਮਲੇ 'ਚ 7 ਲੋਕਾਂ ਦੀ ਮੌਤ, 30 ਜ਼ਖਮੀ
  • punjabi youth in canada
    ਕੈਨੇਡਾ 'ਚ ਪੰਜਾਬੀ ਨੌਜਵਾਨ'ਤੇ ਨਸਲੀ ਹਮਲਾ, ਨੱਕ 'ਤੇ ਮਾਰਿਆ ਮੁੱਕਾ ਅਤੇ ਲਾ'ਤੀ ਪੱਗ
  • pm modi gifts e auction
    PM ਮੋਦੀ ਨੂੰ ਮਿਲੇ ਤੋਹਫ਼ਿਆਂ ਦੀ ਕੀਤੀ ਗਈ ਈ-ਨੀਲਾਮੀ ! ਮਿਲੇ 1.89 ਕਰੋੜ ਰੁਪਏ
  • 52 arrested by delhi police
    ਆਜ਼ਾਦੀ ਦਿਹਾੜੇ ਤੋਂ ਪਹਿਲਾਂ ਦਿੱਲੀ ਪੁਲਸ ਨੂੰ ਵੱਡੀ ਸਫ਼ਲਤਾ ! ਹਥਿਆਰਾਂ ਸਣੇ 52 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ
  • fearing theft  farmer buried rs 5 lakh in field
    ਚੋਰੀ ਦੇ ਡਰੋਂ ਖੇਤ 'ਚ ਕਿਸਾਨ ਨੇ ਦੱਬ ਦਿੱਤੇ ਸਨ 5 ਲੱਖ ਰੁਪਏ, ਸਿਉਂਕ ਨੇ 'ਮਿਹਨਤ ਦੀ ਕਮਾਈ' ਨੂੰ ਕਰ 'ਤਾ ਬਰਬਾਦ
  • history  late manmohan singh  sonia gandhi
    ਇਤਿਹਾਸ ਮਰਹੂਮ ਮਨਮੋਹਨ ਸਿੰਘ ਨੂੰ ਸਭ ਤੋਂ ਪ੍ਰਭਾਵਸ਼ਾਲੀ ਪ੍ਰਧਾਨ ਮੰਤਰੀਆਂ 'ਚੋਂ ਰੱਖੇਗਾ ਯਾਦ: ਸੋਨੀਆ ਗਾਂਧੀ
  • rain alert  meteorological department  weather update  imd
    11, 12 ਤੇ 13 ਅਗਸਤ ਨੂੰ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਜਾਰੀ ਕੀਤਾ Alert
  • harbhajan singh expresses deep concern over the current situation
    ਹਰਭਜਨ ਸਿੰਘ ਨੇ ਪੰਜਾਬ ਦੀ ਮੌਜੂਦਾ ਸਥਿਤੀ 'ਤੇ ਪ੍ਰਗਟਾਈ ਡੂੰਘੀ ਚਿੰਤਾ
  • hdfc bank transformation benefits over 37 lakh people in punjab
    ਐੱਚ. ਡੀ. ਐੱਫ. ਸੀ. ਬੈਂਕ ਦੇ ‘ਪਰਿਵਰਤਨ’ ਤੋਂ ਪੰਜਾਬ ’ਚ 37 ਲੱਖ ਤੋਂ ਵਧੇਰੇ...
  • punjab bjp  bl santosh  bjp leader
    'ਆਪ' ਨੇ ਪੰਜਾਬ ਨੂੰ ਹਰ ਪੱਖੋਂ ਬਰਬਾਦ ਕੀਤਾ, ਭਾਜਪਾ ਬਣੇਗੀ ਪੰਜਾਬ ਦੀ ਆਵਾਜ਼ :...
  • punjab police officers strict orders
    ਪੰਜਾਬ ਪੁਲਸ ਦੇ ਇਨ੍ਹਾਂ ਦੋ ਅਧਿਕਾਰੀਆਂ 'ਤੇ ਹੋ ਗਈ ਕਾਰਵਾਈ, ਸਖ਼ਤ ਹੁਕਮ ਜਾਰੀ
  • randhawa masandan murder case
    ਰੰਧਾਵਾ-ਮਸੰਦਾਂ ਕਤਲ ਕਾਂਡ: ਪੱਥਰਾਂ ਨਾਲ ਕੁਚਲ ਕੇ ਬਜ਼ੁਰਗ ਦੀ ਹੱਤਿਆ, ਮਹਿਜ਼ 10...
  • anu mata withdrew from the nomination for the gymkhana elections
    ਬੀਮਾਰੀ ਕਾਰਨ ਅਨੂ ਮਾਟਾ ਨੇ ਜਿਮਖਾਨਾ ਚੋਣ ਤੋਂ ਨਾਮਜ਼ਦਗੀ ਲਈ ਵਾਪਸ, ਹਰਪ੍ਰੀਤ...
  • increased risk of diseases in punjab doctors issue advisory
    ਪੰਜਾਬ: ਇਨ੍ਹਾਂ ਬੀਮਾਰੀਆਂ ਦਾ ਵਧਿਆ ਖ਼ਤਰਾ! ਜਾਰੀ ਕੀਤੀ ਗਈ ਐਡਵਾਈਜ਼ਰੀ
  • unexpected happened to young man video reveals big secrets about girlfriend
    ਮੰਮੀ-ਡੈਡੀ ਮੈਨੂੰ ਮੁਆਫ਼ ਕਰ ਦੇਣਾ...ਨਾਜਾਇਜ਼ ਸੰਬੰਧਾਂ ਨੇ ਉਜਾੜਿਆ ਘਰ, ਵੀਡੀਓ...
Trending
Ek Nazar
big relie to trump

ਟਰੰਪ ਨੂੰ ਰਾਹਤ, ਅਦਾਲਤ ਨੇ ਡਾਕ ਜ਼ਰੀਏ ਵੋਟ ਪਾਉਣ ਦੇ ਆਦੇਸ਼ ਨੂੰ ਅੱਗੇ ਵਧਾਉਣ ਦਾ...

former ceo of ainet agreed to pa

AiNet ਦੇ ਸਾਬਕਾ ਸੀਈਓ ਕਰਨਗੇ 1.8 ਮਿਲੀਅਨ ਡਾਲਰ ਦਾ ਭੁਗਤਾਨ

us imposed new sanctions on ira

ਅਮਰੀਕਾ ਨੇ 'ਆਪਰੇਸ਼ਨ ਇਕਨਾਮਿਕ ਆਊਟਕਾਸਟ' ਤਹਿਤ ਈਰਾਨ ਵਿਰੁੱਧ ਲਾਈਆਂ ਨਵੀਆਂ...

indian citizen arrested

ਸ਼੍ਰੀਲੰਕਾ 'ਚ ਦੋ ਭਾਰਤੀ ਗ੍ਰਿਫ਼ਤਾਰ, ਸਿਗਰਟਾਂ ਦੀ ਤਸਕਰੀ ਕਰਨ ਦੀ ਕੀਤੀ ਸੀ...

woman gives birth in hospital washroom

ਹਸਪਤਾਲ ਦੇ ਵਾਸ਼ਰੂਮ 'ਚ ਔਰਤ ਨੇ ਬੱਚੇ ਨੂੰ ਦਿੱਤਾ ਜਨਮ; ਪਾਕਿਸਤਾਨ ਦੇ ਹੈਲਥਕੇਅਰ...

new tariffs on china

ਚੀਨ 'ਤੇ ਨਵੇਂ ਟੈਰਿਫ ਲਗਾਉਣ ਦੀ ਤਿਆਰੀ 'ਚ ਟਰੰਪ

hindi film raaz

23 ਸਾਲ ਬਾਅਦ ਸਾਹਮਣੇ ਆਈ ਫਿਲਮ 'ਰਾਜ਼' ਦੀ 'ਭੂਤਨੀ'; ਪਛਾਣਨਾ ਵੀ ਹੋਇਆ ਮੁਸ਼ਕਲ,...

karare laddus amritsar

‘ਕਰਾਰੇ ਲੱਡੂ’ ਖਾਣ ਵਾਲੇ ਹੋ ਜਾਣ ਸਾਵਧਾਨ ! ਛਾਪਾ ਮਾਰਨ ਗਏ ਸਿਹਤ ਵਿਭਾਗ ਦੇ ਵੀ...

pakistani women need justice

ਪਾਕਿਸਤਾਨ 'ਚ ਔਰਤਾਂ ਨੂੰ ਸਿਰਫ਼ ਕਾਨੂੰਨ ਨਹੀਂ, ਸਗੋਂ ਨਿਆਂ ਦੀ ਲੋੜ

kangana ranaut on kriti sanon s ad

"ਕੋਈ ਕੁੜੀ ਬਿਕਨੀ ਪਾ ਕੇ ਭਰਾ ਨੂੰ ਰੱਖੜੀ ਕਿਉਂ ਬੰਨ੍ਹੇਗੀ?" ਕੰਗਨਾ ਰਣੌਤ ਨੇ...

hopes for rain

ਇੰਡੋਨੇਸ਼ੀਆ: ਜੰਗਲੀ ਅੱਗ ਵਿਚਕਾਰ ਮੀਂਹ ਦੀ ਆਸ 'ਚ ਹਜ਼ਾਰਾਂ ਮੁਸਲਮਾਨਾਂ ਨੇ...

canada us tariff announcement

ਕੈਨੇਡਾ ਅੱਜ ਕਰੇਗਾ ਅਮਰੀਕਾ ਵਿਰੁੱਧ ਜਵਾਬੀ ਟੈਰਿਫ ਦਾ ਐਲਾਨ

famous tv couple announces separation after 11 years of marriage

ਟੁੱਟਿਆ TV ਦੇ ਇਕ ਹੋਰ ਮਸ਼ਹੂਰ ਜੋੜੇ ਦਾ ਘਰ, ਵਿਆਹ ਦੇ 11 ਸਾਲ ਬਾਅਦ ਕੀਤਾ ਵੱਖ...

kashmera shah backs sunita ahuja amid govinda feud

'ਕੁਝ ਤਾਂ ਗ਼ਲਤ ਹੋਇਐ..!' ਮਾਮਾ ਗੋਵਿੰਦਾ ਨੂੰ ਛੱਡ ਸੁਨੀਤਾ ਦੇ ਹੱਕ 'ਚ ਨਿੱਤਰੀ...

diversity of sarees at times square

'ਟਾਈਮਜ਼ ਸਕੁਏਅਰ' 'ਤੇ ਭਾਰਤੀ ਪ੍ਰਵਾਸੀ ਔਰਤਾਂ ਨੇ ਸਾੜ੍ਹੀਆਂ ਦੀ ਵਿਭਿੰਨਤਾ ਕੀਤੀ...

himanshi khurana says she has proof against asim riaz

'ਮੈਂ ਖੋਲ੍ਹ ਦਿਆਂ 27 ਨਵੰਬਰ ਦੀ ਸਵੇਰ ਦੇ ਰਾਜ਼..?' ਆਸਿਮ ਦੇ ਦਾਅਵਿਆਂ 'ਤੇ...

70 year old producer  s dirty act with famous actress

'ਮੇਰੇ ਨਾਲ ਰਹੋ, ਮਾਲਾਮਾਲ ਕਰ ਦਿਆਂਗਾ...'; ਮਸ਼ਹੂਰ ਅਦਾਕਾਰਾ ਨਾਲ 70 ਸਾਲਾ...

horoscope astrology

ਅਗਲੇ ਮਹੀਨੇ ਬਣਨਗੇ 3 ਰਾਜਯੋਗ! ਇਨ੍ਹਾਂ 4 ਰਾਸ਼ੀਆਂ ਵਾਲਿਆਂ ਦੀ ਚਮਕੇਗੀ ਕਿਸਮਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • youth power the biggest capital of developed india
      ਨੌਜਵਾਨ ਸ਼ਕਤੀ : ਵਿਕਸਿਤ ਭਾਰਤ ਦੀ ਸਭ ਤੋਂ ਵੱਡੀ ਪੂੰਜੀ
    • north korea  s growing closeness with russia
      ਉੱਤਰ ਕੋਰੀਆ ਦੀਆਂ ਰੂਸ ਅਤੇ ਹੁਣ ਦੱਖਣ ਕੋਰੀਆ ਨਾਲ ਵਧਦੀਆਂ ਨਜ਼ਦੀਕੀਆਂ!
    • every home healer
      ਪ੍ਰਧਾਨ ਮੰਤਰੀ ਮੋਦੀ ਦੇ ‘ਸਪਤਧਾਰਾ’ ਦ੍ਰਿਸ਼ਟੀਕੋਣ ’ਚ ਸ਼ਾਮਲ ‘ਹਰ ਘਰ ਹੀਲਰ’ ਮੁਹਿੰਮ
    • pakistan and the quagmire of alliances
      ਪਾਕਿਸਤਾਨ ਅਤੇ ਗੱਠਜੋੜਾਂ ਦੀ ਦਲਦਲ!
    • national space day
      ਅੱਜ ‘ਰਾਸ਼ਟਰੀ ਪੁਲਾੜ ਦਿਵਸ’ ’ਤੇ ਵਿਸ਼ੇਸ਼ ; ਅਜੇ ਜਿੱਤਣ ਲਈ ਆਸਮਾਨ ਹੋਰ ਵੀ ਹਨ...
    • national space day
      ਅੱਜ ‘ਰਾਸ਼ਟਰੀ ਪੁਲਾੜ ਦਿਵਸ’ ’ਤੇ ਵਿਸ਼ੇਸ਼ ; ਅਜੇ ਜਿੱਤਣ ਲਈ ਆਸਮਾਨ ਹੋਰ ਵੀ ਹਨ...
    • the odysseys
      ਨੋਲਨ ਦੀ ਫਿਲਮ ‘ਦਿ ਓਡਿਸੀ’ ਨੂੰ ਟੱਕਰ ਦਿੰਦੀ ਇਕ ਫਰਾਂਸੀਸੀ ਫਿਲਮ
    • torture continues in illegal camps operating
      ‘ਨਸ਼ਾ ਛੁਡਾਉਣ ਦੇ ਨਾਂ ’ਤੇ ਦੇਸ਼ ’ਚ ਚੱਲ ਰਹੇ’ ਨਾਜਾਇਜ਼ ਅੱਡਿਆਂ ’ਚ ਤਸ਼ੱਦਦ ਵੀ...
    • census
      ਹਰ ਹਾਲ ’ਚ ਜਾਤੀ ਮਰਦਮਸ਼ੁਮਾਰੀ ਕਰੋ ਪਰ ਇਸ ਨਾਲ ਕੁਝ ਤੈਅ ਨਹੀਂ ਹੁੰਦਾ
    • congress paper leak
      ਪੇਪਰ ਲੀਕ, ਰਾਮ ਮੰਦਰ, ਚੜ੍ਹਾਵਾ ਚੋਰੀ ਅਤੇ ਵੰਦੇ ਮਾਤਰਮ ’ਤੇ ਕਾਂਗਰਸ ਵਲੋਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +