ਭੁਵਨੇਸ਼ਵਰ- ਓਡੀਸ਼ਾ 'ਚ ਸਾਲਾਨਾ ਰਥ ਯਾਤਰਾ ਤੋਂ ਬਾਅਦ ਤਿੰਨ ਵਿਸ਼ਾਲ ਰਥਾਂ ਨੂੰ ਨਸ਼ਟ ਕਰਨ ਦੀ ਪ੍ਰਥਾ ਦੇ ਉਲਟ ਸ਼੍ਰੀ ਜਗਨਨਾਥ ਮੰਦਰ ਪ੍ਰਸ਼ਾਸਨ (ਐੱਸ.ਜੇ.ਟੀ.ਏ.) ਇਸ ਸਾਲ ਉਨ੍ਹਾਂ ਨੂੰ ਸੁਰੱਖਿਅਤ ਕਰਨ 'ਤੇ ਵਿਚਾਰ ਕਰ ਰਿਹਾ ਹੈ। ਇਨ੍ਹਾਂ ਰਥਾਂ ਦੀ ਵਰਤੋਂ ਭਗਵਾਨ ਬਲਭਦਰ, ਦੇਵੀ ਸੁਭਦਰਾ ਅਤੇ ਭਗਵਾਨ ਜਗਨਨਾਥ ਨੂੰ ਸ਼੍ਰੀ ਮੰਦਰ ਤੋਂ ਸ਼੍ਰੀ ਗੁੰਡਿਚਾ ਮੰਦਰ ਤੱਕ ਲਿਜਾਉਣ ਦੀ 9 ਦਿਨਾਂ ਦੀ ਸਾਲਾਨਾ ਯਾਤਰਾਲਈ ਕੀਤਾ ਜਾਂਦਾ ਹੈ। ਐੱਸ.ਜੇ.ਟੀ.ਏ. ਦੇ ਮੁੱਖ ਪ੍ਰਸ਼ਾਸਨ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਮਹਾਮਾਰੀ ਦੌਰਾਨ ਰਿਕਾਰਡ ਸਮੇਂ 'ਚ ਲੱਕੜ ਦੇ ਤਿੰਨ ਰਥ ਬਣਾਉਣ ਵਾਲੀ ਬਢਈ ਅਤੇ ਸੇਵਕਾਂ ਦਰਮਿਆਨ ਇਸ ਸੰਬੰਧ 'ਚ ਚਰਚਾ ਕੀਤੀ ਗਈ।
ਉਨ੍ਹਾਂ ਨੇ ਕਿਹਾ,''ਅਸੀਂ ਇਕ ਤਕਨੀਕੀ ਕਮੇਟੀ ਗਠਿਤ ਕੀਤੀ ਹੈ, ਜੋ ਪ੍ਰਸ਼ਾਸਨ ਦਾ ਮਾਰਗਦਰਸ਼ਨ ਕਰੇਗੀ ਕਿ ਰਥਾਂ ਨੂੰ ਕਿਵੇਂ ਸੁਰੱਖਿਅਤ ਰੱਖਿਆ ਜਾਵੇ ਅਤੇ ਲੱਕੜ ਦੇ ਢਾਂਚੇ ਨੂੰ ਕੀਟਾਂ ਤੋਂ ਕਿਵੇਂ ਸੁਰੱਖਿਅਤ ਕੀਤਾ ਜਾਵੇ।'' ਰਥ ਯਾਤਰਾ ਉਤਸਵ ਤੋਂ ਬਾਅਦ ਹਰ ਸਾਲ ਰਥਾਂ ਨੂੰ ਨਸ਼ਟ ਕਰ ਦਿੱਤਾ ਜਾਂਦਾ ਹੈ ਅਤੇ ਇਸ ਲੱਕੜ ਦੀ ਵਰਤੋਂ ਮੰਦਰ ਦੀ ਰਸੋਈ 'ਚ ਕੀਤੀ ਜਾਂਦੀ ਹੈ ਪਰ ਇਸ ਸਾਲ ਐੱਸ.ਜੇ.ਟੀ.ਏ. ਜਗਨਨਾਥ ਬੱਲਵ 'ਚ ਬਣਾਏ ਜਾ ਰਹੇ ਮਿਊਜ਼ੀਅਮ 'ਚ ਤਿੰਨਾਂ ਰਥਾਂ ਨੂੰ ਸੁਰੱਖਿਅਤ ਰੱਖਣ 'ਤੇ ਵਿਚਾਰ ਕਰ ਰਿਹਾ ਹੈ। ਐੱਸ.ਜੇ.ਟੀ.ਏ. ਦੇ ਮੁੱਖ ਪ੍ਰਸ਼ਾਸਕ ਨੇ ਕਿਹਾ ਕਿ ਰਥਾਂ ਨੂੰ ਜਗਨਨਾਥ ਬੱਲਵ ਕੰਪਲੈਕਸ ਤੱਕ ਲਿਜਾਉਣ ਦੇ ਦਿਸ਼ਾ-ਨਿਰਦੇਸ਼ ਪਹਿਲਾਂ ਹੀ ਜਾਰੀ ਕਰ ਦਿੱਤੇ ਗਏ ਹਨ।
ਧੀ ਕਰਵਾ ਰਹੀ ਸੀ ਪ੍ਰੇਮ ਵਿਆਹ, ਕੋਰਟ ਪਹੁੰਚ ਪਰਿਵਾਰ ਬੋਲਿਆ- 'ਸਾਡੀ ਕੁੜੀ ਨੂੰ ਤਾਂ ਕੋਰੋਨਾ ਹੈ'
NEXT STORY