ਨਵੀਂ ਦਿੱਲੀ (ਭਾਸ਼ਾ)- ਸਰਕਾਰ ਨੇ ਸੰਸਦ ਵਿਚ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਸ ਨੇ ਵੱਖ-ਵੱਖ ਪੁਰਾਣੇ ਰੇਲਵੇ ਪੁਲਾਂ ਨੂੰ ਕਬਾੜ (ਸਕਰੈਪ) ਦੇ ਤੌਰ 'ਤੇ ਵੇਚਣ ਦਾ ਫੈਸਲਾ ਕੀਤਾ ਹੈ ਅਤੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਪੁਲਾਂ ਦੇ ਬੇਕਾਰ ਹੋ ਚੁੱਕੇ ਹਿੱਸਿਆਂ ਦਾ ਕਬਾੜ ਵਜੋਂ ਨਿਪਟਾਰਾ ਕੀਤਾ ਜਾਂਦਾ ਹੈ। ਰਾਜ ਸਭਾ 'ਚ ਵਾਈਐੱਸਆਰ ਕਾਂਗਰਸ ਪਾਰਟੀ ਦੇ ਪਰਿਮਲ ਨਥਵਾਨੀ ਨੇ ਇਕ ਲਿਖਤੀ ਸਵਾਲ ਰਾਹੀਂ ਪੁੱਛਿਆ ਸੀ ਕਿ ਕੀ ਸਰਕਾਰ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਪੁਰਾਣੇ ਪੁਲਾਂ ਨੂੰ ਸਕਰੈਪ ਵਜੋਂ ਵੇਚਣ ਦਾ ਫੈਸਲਾ ਕੀਤਾ ਹੈ। ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਇਸ ਦੇ ਜਵਾਬ 'ਚ ਕਿਹਾ, "ਨਹੀਂ।"
ਉਨ੍ਹਾਂ ਕਿਹਾ,''ਪੁਲਾਂ ਦੇ ਬੇਕਾਰ ਹਿੱਸਿਆਂ ਜਿਵੇਂ ਸਟੀਲ ਗਰਡਰ ਆਦਿ ਦਾ ਕਬਾੜ ਵਜੋਂ ਨਿਪਟਾਰਾ ਕੀਤਾ ਜਾਂਦਾ ਹੈ ਤਾਂ ਕਿ ਇਸ ਦੀ ਕੀਮਤ ਹਾਸਲ ਕੀਤੀ ਜਾ ਸਕੇ।'' ਨਥਵਾਨੀ ਨੇ ਇਹ ਵੀ ਪੁੱਛਿਆ ਕਿ ਕੀ ਸਰਕਾਰ ਨੂੰ ਜਨਤਾ ਦੇ ਗੁੱਸੇ ਕਾਰਨ ਕੁਝ ਪੁਲਾਂ ਦੇ ਸੰਬੰਧ 'ਚ ਫ਼ੈਸਲੇ ਨੂੰ ਮੁਲਤਵੀ ਕਰਨਾ ਪਿਆ ਸੀ। ਵੈਸ਼ਨਵ ਨੇ ਕਿਹਾ ਕਿ ਕੁਝ ਮਾਮਲਿਆਂ 'ਚ ਬੰਦ ਹੋਏ ਰੇਲਵੇ ਪੁਲਾਂ ਨੂੰ ਸੈਰ-ਸਪਾਟੇ ਦੇ ਉਦੇਸ਼ਾਂ ਲਈ ਵਰਤਣ ਲਈ ਸਬੰਧਤ ਰਾਜ ਸਰਕਾਰ ਨੂੰ ਸੌਂਪ ਦਿੱਤਾ ਜਾਂਦਾ ਹੈ, ਜਿਵੇਂ ਕਿ ਆਂਧਰਾ ਪ੍ਰਦੇਸ਼ 'ਚ ਗੋਦਾਵਰੀ ਪੁਲ (ਹੈਵਲੌਕ ਬ੍ਰਿਜ) ਅਤੇ ਉੱਤਰ ਪ੍ਰਦੇਸ਼ 'ਚ ਕਰਜ਼ਨ ਬ੍ਰਿਜ ਦੇ ਮਾਮਲੇ 'ਚ ਕੀਤਾ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜੀਨ ਟੌਪ ਵਾਲੀਆਂ ਹਾਈ-ਫਾਈ ਚੋਰਨੀਆਂ ਨਾਲ ਹੋ ਗਈ ਜੱਗੋਂ ਤੇਰ੍ਹਵੀਂ, ਵੀਡੀਓ ਦੇਖ ਨਹੀਂ ਰੁਕੇਗਾ ਹਾਸਾ
NEXT STORY