ਪਟਨਾ— ਬਿਹਾਰ 'ਚ ਸ਼ਰਾਬ ਮਾਫੀਆ ਖਿਲਾਫ ਚਲਾਏ ਜਾ ਰਹੇ ਵਿਸ਼ੇਸ਼ ਅਭਿਆਨ 'ਚ ਪਟਨਾ ਪੁਲਸ ਨੇ ਸ਼ਰਾਬ ਨਾਲ ਭਰੇ ਦੋ ਟਰੱਕ ਸਣੇ ਅੱਠ ਤਸਕਰਾਂ ਨੂੰ ਗ੍ਰਿਫਤਾਕ ਕੀਤਾ ਹੈ। ਸੀਨੀਅਰ ਪੁਲਸ ਅਧਿਕਾਰੀ ਮਨੂ ਮਹਾਰਾਜ ਨੇ ਦੱਸਿਆ ਕਿ ਸ਼ਰਾਬ ਵਪਾਰੀਆਂ 'ਤੇ ਦੋਸ਼ ਲਗਾਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੌਰਾਨ ਹਾਲ ਹੀ 'ਚ ਪਟਨਾ ਜ਼ਿਲੇ ਦੇ ਬਾਈਪਾਸ ਥਾਣਾ ਖੇਤਰ, ਫਤੁਹਾ ਥਾਣਾ ਖੇਤਰ ਦੇ ਜੇਠੁਲੀ ਅਤੇ ਨਦੀ ਥਾਣਾ ਖੇਤਰ ਤੋਂ ਭਾਰੀ ਮਾਤਰਾ 'ਚ ਸ਼ਰਾਬ ਬਰਾਮਦ ਕਰ ਸ਼ਰਾਬ ਮਾਫੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਪੁੱਛਗਿੱਛ ਦੌਰਾਨ ਹੋਏ ਖੁਲਾਸੇ ਅਤੇ ਮੌਜੂਦਾ ਸੂਚਨਾਵਾਂ ਦਾ ਵਿਸ਼ਲੇਸ਼ਣ ਵਿਸ਼ੇਸ਼ ਟੀਮ ਵੱਲੋਂ ਕੀਤਾ ਜਾ ਰਿਹਾ ਹੈ।
ਮਹਾਰਾਜ ਨੇ ਦੱਸਿਆ ਕਿ ਇਸੇ ਦੌਰਾਨ ਪਤਾ ਲੱਗਾ ਕਿ ਪਟਨਾ ਸਿਟੀ ਖੇਤਰ 'ਚ ਸ਼ਰਾਬ ਨਾਲ ਭਰੇ ਦੋ ਟਰੱਕ ਆਏ ਹਨ ਅਤੇ ਸ਼ਰਾਬ ਮਾਫੀਆ ਇਸ ਨੂੰ ਖਤਮ ਕਰਨ ਦੀ ਯੋਜਨਾ ਬਣਾ ਰਹੇ ਹਨ। ਸੂਚਨਾ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਵਿਸ਼ੇਸ਼ ਟੀਮ ਨੇ ਰਾਜਧਾਨੀ ਪਟਨਾ ਦੇ ਅਗਮਕੁਆਂ ਥਾਣਾ ਖੇਤਰ ਤੋਂ ਦੋਹਾਂ ਟਰੱਕਾਂ ਨੂੰ ਬਰਾਮਦ ਕਰ ਅੱਠਾਂ ਤਸਕਰਾਂ ਨੂੰ ਗ੍ਰਿਫਤਾਰ ਕਰ ਲਿਆ। ਹੁਣ ਤਕ ਦਾ ਇਹ ਪਹਿਲਾਂ ਮਾਮਲਾ ਹੈ, ਜਿਸ 'ਚ ਸ਼ਰਾਬ ਸਪਲਾਇਰ ਤੋਂ ਲੈ ਕੇ ਖਰੀਦਦਾਰ ਅਤੇ ਟਰੱਕ ਮਾਲਿਕ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਹਾਂ ਟਰੱਕਾਂ 'ਚੋਂ ਬਰਾਮਦ 420 ਕਾਰਟਨ ਸ਼ਰਾਬ ਨੂੰ ਵੀ ਜ਼ਬਤ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਲੋਕਾਂ ਕੋਲੋਂ 21 ਹਜ਼ਾਰ 530 ਰੁਪਏ ਵੀ ਬਰਾਮਦ ਕੀਤੇ ਗਏ ਹਨ। ਇਨ੍ਹਾਂ ਤਸਕਰਾਂ ਕੋਲੋਂ ਇੰਡੀਗਾ ਕਾਰ ਵੀ ਜ਼ਬਤ ਕੀਤੀ ਗਈ ਹੈ।
ਸੁਹਾਗਰਾਤ 'ਚ ਪਤਨੀ ਨੂੰ ਦੇਖ ਲਾੜੇ ਦੇ ਉੱਡੇ ਹੋਸ਼, ਭਾਭੀ ਨੂੰ ਦੱਸੀ ਸਾਰੀ ਗੱਲ
NEXT STORY