ਸ਼੍ਰੀਨਗਰ (ਭਾਸ਼ਾ)— ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਸੋਮਵਾਰ ਨੂੰ ਬਿਆਨ ਦਿੱਤਾ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾ ਨੂੰ ਨਿਆਂ ਭਲੇ ਹੀ ਦੇਰ ਨਾਲ ਮਿਲਿਆ ਪਰ ਮਿਲ ਗਿਆ। ਸਿੱਖ ਦੰਗਿਆਂ ਨਾਲ ਜੁੜੇ ਇਕ ਮਾਮਲੇ ਵਿਚ ਕਾਂਗਰਸ ਨੇਤਾ ਸੱਜਣ ਕੁਮਾਰ ਨੂੰ ਦਿੱਲੀ ਹਾਈ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ। ਸੱਜਣ ਨੂੰ ਮਿਲੀ ਸਜ਼ਾ ਤੋਂ ਬਾਅਦ ਅਬਦੁੱਲਾ ਨੇ ਟਵੀਟ ਕੀਤਾ, ''ਨਿਆਂ 'ਚ ਦੇਰੀ ਹੋਈ ਪਰ ਨਿਆਂ ਮਿਲਿਆ।''
ਇਹ ਦੰਗੇ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਸਿੱਖ ਸਕਿਓਰਿਟੀ ਗਾਰਡਾਂ ਵਲੋਂ 31 ਅਕਤੂਬਰ 1984 ਨੂੰ ਉਨ੍ਹਾਂ ਦੀ ਹੱਤਿਆ ਕੀਤੇ ਜਾਣ ਮਗਰੋਂ ਭੜਕੇ ਸਨ, ਜਿਸ 'ਚ ਹਜ਼ਾਰਾਂ ਸਿੱਖ ਮਾਰੇ ਗਏ ਸਨ। ਅਦਾਲਤ ਨੇ ਕਿਹਾ ਕਿ ਕਾਂਗਰਸ ਆਗੂ ਸੱਜਣ ਕੁਮਾਰ ਦੀ ਉਮਰ ਕੈਦ ਦੀ ਸਜ਼ਾ ਉਮਰ ਭਰ ਚਲੇਗੀ ਅਤੇ ਉਹ 31 ਦਸੰਬਰ ਤਕ ਆਤਮਸਮਰਪਣ ਕਰੇ। ਨਾਲ ਹੀ ਅਦਾਲਤ ਨੇ ਸੱਜਣ ਨੂੰ ਦਿੱਲੀ ਨਾ ਛੱਡਣ ਨੂੰ ਵੀ ਕਿਹਾ।
ਚੰਦਰਬਾਬੂ ਨਾਇਡੂ ਨੂੰ ਪਛਾੜ ਕਮਲਨਾਥ ਬਣੇ ਦੇਸ਼ ਦੇ ਸਭ ਤੋਂ ਅਮੀਰ ਮੁੱਖ ਮੰਤਰੀ
NEXT STORY