ਪਟਨਾ ਸਾਹਿਬ -350ਵੇਂ ਪ੍ਰਕਾਸ਼ ਪੁਰਬ ਤੋਂ ਬਾਅਦ ਦੇਸ਼-ਵਿਦੇਸ਼ ਤੋਂ ਆਏ ਸ਼ਰਧਾਲੂਆਂ ਦੇ ਪਟਨਾ ਸਾਹਿਬ ਪਹੁੰਚਣ ਦਾ ਸਿਲਸਿਲਾ ਜਾਰੀ ਹੈ। ਕੰਗਨ ਘਾਟ ਪਹੁੰਚ ਕੇ ਗੰਗਾ ਨੂੰ ਦੇਖਣ ਵਾਲੇ ਇਹ ਸ਼ਰਧਾਲੂ ਗੰਗਾ ਦੀ ਸੈਰ ਕਰਨ ਤੋਂ ਖੁਦ ਨੂੰ ਰੋਕ ਨਹੀਂ ਸਕਦੇ ਹਨ। ਹਾਲ ਹੀ ਵਿਚ ਗੰਗਾ ਵਿਚ ਪਾਣੀ ਘਟਣ ਨਾਲ ਦੇਸ਼-ਵਿਦੇਸ਼ ਦੇ ਸੈਲਾਨੀ ਗੰਗਾ ਪਾਰ ਰੇਤ ਵਿਚ ਮਜ਼ੇ ਕਰਦੇ ਦੇਖੇ ਗਏ ਸਨ।
ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਨੇ ਜ਼ਿਲਾ ਅਧਿਕਾਰੀ ਪਟਨਾ ਨੂੰ ਭੇਜੇ ਪੱਤਰ ਵਿਚ ਦੱਸਿਆ ਹੈ ਕਿ ਡੂੰਘੀ ਗੰਗਾ ਵਿਚ ਬਿਨਾਂ ਲਾਈਫ ਜੈਕਟ ਪਾਏ ਲੋਕ ਕਿਸ਼ਤੀ ਵਿਚ ਸਵਾਰੀ ਕਰਦੇ ਹਨ। ਕਈ ਮਲਾਹ ਦੇਸੀ ਕਿਸ਼ਤੀਆਂ ਰਾਹੀਂ ਪ੍ਰਤੀ ਵਿਅਕਤੀ 40 ਰੁਪਏ ਲੈ ਕੇ ਇਨ੍ਹਾਂ ਸ਼ਰਧਾਲੂਆਂ ਨੂੰ ਰੋਜ਼ਾਨਾ ਗੰਗਾ ਦੀ ਸੈਰ ਕਰਾਉਣ ਵਿਚ ਲੱਗੇ ਹੋਏ ਹਨ। ਪ੍ਰਸ਼ਾਸਨ ਇਸ ਖਤਰੇ ਤੋਂ ਬੇਪ੍ਰਵਾਹ ਬਣਿਆ ਹੋਇਆ ਹੈ। ਕਿਸੇ ਵੀ ਸਮੇਂ ਕੰਗਨ ਘਾਟ 'ਤੇ ਹਾਦਸਾ ਹੋ ਸਕਦਾ ਹੈ।
ਦੁਨੀਆ ਵਿਚ ਸਿੱਖਾਂ ਦੇ ਦੂਸਰੇ ਵੱਡੇ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੀ ਮੀਟਿੰਗ ਜਥੇਦਾਰ ਇਕਬਾਲ ਸਿੰਘ ਵਲੋਂ ਅਰਦਾਸ ਤੋਂ ਬਾਅਦ 8 ਮੈਂਬਰਾਂ ਦੀ ਹਾਜ਼ਰੀ ਵਿਚ ਹੋਈ। ਮੀਟਿੰਗ ਵਿਚ ਸਾਲ 2018-19 ਲਈ ਪ੍ਰਬੰਧਕ ਕਮੇਟੀ ਵਲੋਂ 28.6 ਕਰੋੜ ਦਾ ਬਜਟ ਸਰਵਸੰਮਤੀ ਨਾਲ ਪਾਸ ਕੀਤਾ ਗਿਆ। ਮੀਟਿੰਗ ਵਿਚ ਕਈ ਅਹਿਮ ਫੈਸਲੇ ਲਏ ਗਏ। ਪ੍ਰਬੰਧਕ ਕਮੇਟੀ ਦੀ ਮੀਟਿੰਗ ਵਿਚ ਇਸ ਸਾਲ 4 ਫਰਵਰੀ ਨੂੰ ਹੋਈ ਮੀਟਿੰਗ ਦੀ ਕਾਰਵਾਈ 'ਤੇ ਵੀ ਚਰਚਾ ਹੋਈ।
ਔਰਤ ਨਾਲ ਗੈਂਗਰੇਪ ਤੋਂ ਬਾਅਦ ਵੀਡੀਓ ਸੋਸ਼ਲ ਮੀਡੀਆ 'ਤੇ ਕੀਤਾ ਪੋਸਟ
NEXT STORY