ਸੇਰੀ- ਜੰਮੂ-ਕਸ਼ਮੀਰ ਦੇ ਸੂਬੇ ਰਾਮਬਨ ਵਿਚ ਜ਼ਮੀਨ ਖਿਸਕਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਦੋ ਵਿਅਕਤੀ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਰਾਮਬਨ ਦੇ ਖੇਤਰ ਸੇਰੀ ਵਿਚ ਸ਼ਨੀਵਾਰ ਸ਼ਾਮ ਤਕਰੀਬਨ 6.15 ਵਜੇ ਇਹ ਹਾਦਸਾ ਵਾਪਰਿਆ। ਲੈਂਡਸਲਾਈਡ (ਢਿੱਗਾਂ ਡਿੱਗਣ) ਕਾਰਨ ਕਈ ਵਾਹਨ ਵੀ ਇਸ ਦੀ ਲਪੇਟ ਵਿਚ ਆ ਗਏ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਇੱਥੇ ਖੜ੍ਹੇ ਘੱਟੋ-ਘੱਟ 7 ਵਾਹਨ ਇਸ ਦੀ ਲਪੇਟ ਵਿਚ ਆਏ, ਜਿਨ੍ਹਾਂ ਵਿਚ 6 ਟਰੱਕ ਵੀ ਸਨ। ਫਿਲਹਾਲ ਦੋ ਜ਼ਖਮੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇੱਥੇ ਫਸੇ ਕੁੱਝ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ।
ਸੀਨੀਅਰ ਸੁਪਰਡੈਂਟ ਆਫ ਪੁਲਸ ਮੁਤਾਬਕ ਰੈਸਕਿਊ ਕਰਮਚਾਰੀਆਂ ਨੇ ਇਕ ਵਿਅਕਤੀ ਨੂੰ ਮਲਬੇ ਵਿਚੋਂ ਬੇਹੋਸ਼ੀ ਦੀ ਹਾਲਤ ਵਿਚ ਬਾਹਰ ਕੱਢਿਆ ਤੇ ਹਸਪਤਾਲ ਵਿਚ ਭਰਤੀ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਚੱਕਰਵਾਤੀ ਤੂਫਾਨ ਅਮਫਾਨ ਅਗਲੇ ਕੁੱਝ ਘੰਟੇ 'ਚ ਹੋ ਸਕਦੈ ਖਤਰਨਾਕ, ਨੇਵੀ ਫੌਜ ਅਲਰਟ
NEXT STORY