ਨਵੀਂ ਦਿੱਲੀ/ਗੁਵਾਹਾਟੀ—ਆਈ.ਆਈ.ਟੀ. ਗੁਵਾਹਾਟੀ ਕੈਂਪਸ 'ਚ ਇੱਕ ਮੰਦਰ ਨੂੰ ਲੈ ਕੇ ਇੰਸਟਚਿਊਟ ਦੇ ਪ੍ਰਸ਼ਾਸਨ ਅਤੇ ਉੱਥੋ ਦੇ ਇੱਕ ਅਧਿਆਪਕ 'ਚ ਟਕਰਾਅ ਦੀ ਸਥਿਤੀ ਬਣ ਗਈ ਹੈ। ਅਸਿਸਟੈਂਟ ਪ੍ਰੋਫੈਸਰ ਬ੍ਰਜੇਸ਼ ਰਾਏ ਨੇ ਦੋਸ਼ ਲਗਾਇਆ ਹੈ ਕਿ ਮੰਦਰ ਦਾ ਢਾਂਚਾ 4 ਸਾਲ ਪਹਿਲਾਂ ਇੰਸਟੀਚਿਊਟ ਦੀ ਮਨਜੂਰੀ ਤੋਂ ਬਿਨਾਂ ਬਣਾ ਦਿੱਤਾ ਗਿਆ ਸੀ। ਆਈ.ਆਈ.ਟੀ ਗੁਵਾਹਾਟੀ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਉੱਥੇ ਮੰਦਰ ਸਦੀਆਂ ਤੋਂ ਸੀ। ਰਾਏ ਨੇ ਇਸ ਮਾਮਲੇ 'ਚ ਗੁਵਾਹਾਟੀ ਹਾਈ ਕੋਰਟ 'ਚ ਜਨਤਿਕ ਪਟੀਸ਼ਨ ਦਾਖਲ ਕੀਤੀ ਹੈ। ਰਾਏ ਨੇ ਦਾਅਵਾ ਕੀਤਾ ਹੈ ਕਿ 2015 ਤੱਕ ਉਹ 'ਮੰਦਰ' ਪਿੱਪਲ ਦੇ ਇੱਕ ਰੁੱਖ ਦੇ ਕੋਲ 'ਚਬੂਤਰੇ' ਦੀ ਤਰ੍ਹਾਂ ਸੀ ਅਤੇ ਕੈਂਪਸ 'ਚ ਕੰਮ ਕਰਨ ਵਾਲੇ ਮਜ਼ਦੂਰਾਂ ਨੇ ਉੱਥੇ ਕੁਝ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਰੱਖੀਆਂ ਸੀ। ਰਾਏ ਦਾ ਕਹਿਣਾ ਹੈ ਕਿ 2015 ਤੋਂ ਬਾਅਦ ਇਸ ਨੂੰ ਪਰਮਾਨੈਂਟ ਸਟ੍ਰੱਕਚਰ ਦਾ ਰੂਪ ਦਿੱਤਾ ਜਾਣ ਲੱਗਾ।
ਰਾਈਟ ਟੂ ਇਨਫਰਮੇਂਸ਼ਨ ਐਕਟ ਤਹਿਤ ਐਪਲੀਕੇਸ਼ਨ ਦੇ ਜਵਾਬ 'ਚ ਇੰਸਟੀਚਿਊਟ ਨੇ ਰਾਏ ਨੂੰ ਦੱਸਿਆ ਹੈ ਕਿ ਪ੍ਰਸ਼ਾਸਨ ਨੇ ਕੈਂਪਸ 'ਚ ਸ਼ਿਵ ਮੰਦਰ ਨਿਰਮਾਣ 'ਚ ਕੋਈ ਮਦਦ ਨਹੀਂ ਕੀਤੀ ਸੀ। ਇਕ ਸਵਾਲ 'ਤੇ ਇੰਸਟੀਚਿਊਟ ਨੇ ਦੱਸਿਆ ਸੀ ਕਿ ਉੱਥੇ ਮੰਦਰ ਆਈ.ਆਈ.ਟੀ ਗੁਵਾਹਾਟੀ ਬਣਨ ਦੇ ਪਹਿਲਾਂ ਤੋਂ ਹੀ ਸੀ। ਉੱਥੇ ਇਕ ਹੋਰ ਜਵਾਬ 'ਚ ਉਨ੍ਹਾਂ ਨੇ ਦੱਸਿਆ ਹੈ ਕਿ ਇਹ ਤਾਂ 'ਸਦੀਆਂ' ਤੋਂ ਹੀ ਹੈ। ਗੂਗਲ ਮੈਪਸ ਅਤੇ ਰਾਏ ਵੱਲੋਂ ਈ. ਟੀ. ਨੂੰ ਦਿੱਤੀਆਂ ਗਈਆਂ ਤਸਵੀਰਾਂ 'ਚ ਦੇਖਿਆ ਜਾ ਰਿਹਾ ਹੈ ਕਿ ਪਿਛਲੇ 7 ਸਾਲਾਂ 'ਚ ਮੰਦਰ ਦੇ ਅਸਥਾਈ ਢਾਂਚੇ ਨੂੰ ਕੰਕ੍ਰੀਟ ਬਿਲਡਿੰਗ 'ਚ ਬਦਲ ਦਿੱਤਾ ਗਿਆ ਅਤੇ ਦਰਵਾਜ਼ੇ-ਖਿੜਕੀਆਂ ਲਗਾ ਦਿੱਤੀਆਂ ਗਈਆਂ।
ਰਾਏ ਨੇ ਕਿਹਾ ਹੈ ਕਿ ਇਹ ਮਾਮਲਾ ਅਤੇ ਕੈਂਪਸ ਦੇ ਕਈ ਹੋਰ ਮਸਲੇ ਚੁੱਕਣ 'ਤੇ ਉਨ੍ਹਾਂ ਨੂੰ ਇੰਸਟੀਚਿਊਟ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਾਏ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਸਟਾਫ ਦੀ ਹਾਇਰਿੰਗ 'ਚ ਉੱਚਿਤ ਪ੍ਰਕਿਰਿਆ ਨਾ ਅਪਣਾਏ ਜਾਣ ਦੇ ਮਾਮਲੇ 'ਚ ਇੱਕ ਹੋਰ ਜਨਤਕ ਪਟੀਸ਼ਨ ਦਾਖਲ ਕੀਤੀ ਹੈ।
ਰਾਏ ਨੇ ਟਰਮੀਨੈਟ ਕੀਤੇ ਜਾ ਸਕਣ ਦੀਆਂ ਅਟਕਲਾਂ 'ਤੇ 17 ਨਵੰਬਰ ਨੂੰ ਕੈਂਪਸ 'ਚ ਅਣਗਿਣਤ ਵਿਦਿਆਰਥੀਆਂ ਨੇ ਰਾਏ ਦੇ ਸਪੋਰਟ 'ਚ ਕੈਂਡਲ ਲਾਈਟ ਮਾਰਚ ਕੱਢਿਆ ਸੀ। ਇਸ ਤੋਂ ਬਾਅਦ ਇੰਸਟੀਚਿਊਟ ਨੇ ਸਟੂਡੈਂਟਸ ਨੂੰ ਈ-ਮੇਲ ਭੇਜ ਕੇ ਇਹ ਦੱਸਣ ਨੂੰ ਕਿਹਾ ਸੀ ਕਿ ਉਹ ਮਾਰਚ 'ਚ ਸ਼ਾਮਲ ਸੀ ਜਾਂ ਨਹੀਂ ਅਤੇ ਜੇਕਰ ਨਹੀਂ ਸੀ ਤਾਂ ਉਸ ਦਾ ਕੀ ਕਾਰਨ ਸੀ।
ਰਾਏ ਨੂੰ ਦਸੰਬਰ 2017 'ਚ ਸਸਪੈਂਡ ਕਰ ਦਿੱਤਾ ਗਿਆ ਸੀ। ਉਨ੍ਹਾਂ 'ਤੇ ਇਕ ਹੋਰ ਪ੍ਰੋਫੈਸਰ ਨਾਲ ਹੱਥੋਪਾਈ ਕਰਨ ਦਾ ਦੋਸ਼ ਸੀ। ਉਨ੍ਹਾਂ ਨੇ ਇਸ ਦੋਸ਼ ਨੂੰ ਝੂਠਾ ਦੱਸਿਆ। ਨਵੰਬਰ 2018 'ਚ ਉਨ੍ਹਾਂ ਨੂੰ ਉਸ ਸਮੇਂ ਬਹਾਲ ਕਰਨਾ ਪਿਆ, ਜਦੋਂ ਗੁਵਾਹਾਟੀ ਹਾਈ ਕੋਰਟ ਨੇ ਮੁਅੱਤਲ ਨੂੰ ਗੈਰ ਕਾਨੂੰਨੀ ਕਰਾਰ ਕੀਤਾ। ਰਾਏ ਨੇ ਕਿਹਾ, ''ਮੈਂ ਮੰਦਰਾਂ ਦਾ ਵਿਰੋਧੀ ਨਹੀਂ ਸੀ ਪਰ ਪੂਜਾ ਪਾਠ ਲਈ ਪਰਸਨਲ ਸਪੇਸ ਹੋਣੀ ਚਾਹੀਦੀ ਹੈ।'' ਰਾਏ ਨੇ ਕਿਹਾ ਹੈ ਕਿ ਸਿੱਖਿਆ ਸੰਸਥਾਵਾਂ 'ਚ ਕਿਸੇ ਵੀ ਧਰਮ ਨਾਲ ਜੁੜੇ ਸਟੱਕਚਰ ਨੂੰ ਕਿਵੇ ਬਣਾਇਆ ਜਾ ਸਕਦਾ ਹੈ। ਇਸੇ ਸੰਸਥਾਨ ਦੇ ਇਕ ਹੋਰ ਮਾਮਲੇ 'ਚ ਨਿਯਮਾਂ ਖਿਲਾਫ ਫਾਈਵ ਸਟਾਰ ਹੋਟਲ 'ਚ ਮੀਟਿੰਗ ਕਰ 'ਸਰਕਾਰੀ ਪੈਸਿਆਂ ਦੀ ਦੁਰਵਰਤੋਂ' ਦੇ ਮਾਮਲੇ 'ਚ ਡਾਇਰੈਕਟਰ ਅਤੇ ਡੀਨ ਦੇ ਖਿਲਾਫ ਇੱਕ ਐੱਫ.ਆਈ.ਆਰ. ਦਰਜ ਕੀਤੀ ਗਈ ਹੈ।
ਝਾਰਖੰਡ 'ਚ ਭਾਜਪਾ ਨੇ ਜਾਰੀ ਕੀਤਾ ਮੈਨੀਫੈਸਟੋ
NEXT STORY