ਨਵੀਂ ਦਿੱਲੀ - ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਰਾਜਗ ਸਰਕਾਰ ਆਪਣੇ ਮੌਜੂਦਾ ਕਾਰਜਕਾਲ ’ਚ ਹੀ ‘ਇਕ ਰਾਸ਼ਟਰ, ਇਕ ਚੋਣ’ ਨੂੰ ਲਾਗੂ ਕਰੇਗੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤੀਸਰੇ ਕਾਰਜਕਾਲ ਦੇ 100 ਦਿਨ ਪੂਰੇ ਹੋਣ ਦੇ ਮੌਕੇ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਸ਼ਾਹ ਨੇ ਕਿਹਾ ਕਿ ਸਾਡੀ ਯੋਜਨਾ ਇਸ ਸਰਕਾਰ ਦੇ ਕਾਰਜਕਾਲ ਦੌਰਾਨ ਹੀ ‘ਇਕ ਰਾਸ਼ਟਰ, ਇਕ ਚੋਣ’ ਦੀ ਵਿਵਸਥਾ ਲਾਗੂ ਕਰਨ ਦੀ ਹੈ। ਪੱਤਰਕਾਰ ਸੰਮੇਲਨ ’ਚ ਸ਼ਾਹ ਦੇ ਨਾਲ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਿਨੀ ਵੈਸ਼ਣਵ ਵੀ ਮੌਜੂਦ ਸਨ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਕਿਹਾ ਕਿ ਰੇਲ ਹਾਦਸੇ ਕਰਵਾਉਣ ਦੀ ਕੋਈ ਵੀ ਸਾਜ਼ਿਸ਼ ਲੰਮੇਂ ਸਮੇਂ ਤੱਕ ਨਹੀਂ ਚੱਲ ਸਕੇਗੀ ਅਤੇ ਸਰਕਾਰ ਪੂਰੇ ਦੇਸ਼ ’ਚ 1.10 ਲੱਖ ਕਿਲੋਮੀਟਰ ਲੰਮੇ ਰੇਲਵੇ ਨੈੱਟਵਰਕ ਦੀ ਸੁਰੱਖਿਆ ਲਈ ਛੇਤੀ ਹੀ ਇਕ ਯੋਜਨਾ ਲਾਂਚ ਕਰੇਗੀ। ਸ਼ਾਹ ਦਾ ਇਹ ਬਿਆਨ ਦੇਸ਼ ’ਚ ਬੀਤੇ ਦਿਨੀਂ ਹੋਏ ਰੇਲ ਹਾਦਸਿਆਂ ਦੇ ਪਿਛੋਕੜ ’ਚ ਆਇਆ ਹੈ। ਇਨ੍ਹਾਂ ’ਚੋਂ ਜ਼ਿਆਦਾਤਰ ’ਚ ਰੇਲਵੇ ਪਟੜੀਆਂ ’ਤੇ ਰੋਕਾਂ ਰੱਖੀਆਂ ਗਈਆਂ ਸਨ ਅਤੇ ਭੰਨਤੋੜ ਤੇ ਨੁਕਸਾਨ ਪਹੁੰਚਾਉਣ ਦੀ ਸਾਜ਼ਿਸ਼ ਨਜ਼ਰ ਆਈ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਕਿਹਾ ਕਿ ਸਰਕਾਰ ਦੇਸ਼ ’ਚ ਮਰਦਮਸ਼ੁਮਾਰੀ ਕਰਾਉਣ ਲਈ ‘ਬਹੁਤ ਛੇਤੀ’ ਐਲਾਨ ਕਰੇਗੀ। ਹਰ 10 ਸਾਲਾਂ ’ਚ ਹੋਣ ਵਾਲੀ ਮਰਦਮਸ਼ੁਮਾਰੀ ਦੀ ਕਵਾਇਦ ’ਚ ਕੋਵਿਡ-19 ਮਹਾਮਾਰੀ ਕਾਰਨ ਦੇਰੀ ਹੋਈ ਹੈ।
ਤ੍ਰਿਲੋਕਪੁਰੀ ’ਚ ਲੜਾਈ, 9 ਲੋਕ ਗ੍ਰਿਫਤਾਰ
NEXT STORY