ਕੈਥਲ- ਆਨਲਾਈਨ ਡਿਲੀਵਰੀ ਪਲੇਟਫਾਰਮ ਬਲਿੰਕਿਟ ਤੋਂ ਮੰਗਵਾਏ ਗਏ ਗੁਲਾਬ ਜਾਮੁਨ 'ਤੇ ਬੁੱਧਵਾਰ ਰਾਤ ਵਿਵਾਦ ਹੋ ਗਿਆ। ਗਾਹਕ ਨੇ ਮਠਿਆਈ 'ਚੋਂ ਬੱਦਬੂ ਆਉਣ ਅਤੇ ਇਸ ਨੂੰ ਖਾਣ ਮਗਰੋਂ ਆਪਣੀ ਮਾਂ ਦੀ ਸਿਹਤ ਖ਼ਰਾਬ ਹੋਣ ਦਾ ਦੋਸ਼ ਲਗਾਇਆ। ਇਸ ਤੋਂ ਬਾਅਦ ਉਹ ਗੁਲਾਬ ਜਾਮੁਣ ਦਾ ਡੱਬਾ ਲੈ ਕੇ ਢਾਂਡ ਰੋਡ ਸਥਿਤ ਬਲਿੰਕਿਟ ਸੈਂਟਰ ਪਹੁੰਚਿਆ ਅਤੇ ਸਾਮਾਨ ਵਾਪਸ ਲੈ ਕੇ ਰਿਫੰਡ ਕਰਨ ਦੀ ਮੰਗ ਕੀਤੀ।
ਇਸ ਦੌਰਾਨ ਗਾਹਕ ਤੇ ਕਰਮਚਾਰੀਆਂ ਵਿਚਾਲੇ ਬਹਿਸ ਹੋ ਗਈ। ਘਟਨਾ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਪ੍ਰਸਾਰਿਤ ਹੋ ਰਿਹਾ ਹੈ। ਪੁਰਾਣੀ ਸਬਜ਼ੀ ਮੰਡੀ 'ਚ ਬੂਟ ਹਾਊਸ ਚਲਾਉਣ ਵਾਲੇ ਵਿਸ਼ਾਲ ਕੁਮਾਰ ਨੇ ਦੱਸਿਆ ਕਿ ਬੁੱਧਵਾਰ ਰਾਤ ਕਰੀਬ 10 ਵਜੇ ਉਨ੍ਹਾਂ ਨੇ ਖਾਣਾ ਖਾਣ ਮਗਰੋਂ ਮੂੰਹ ਮਿੱਠਾ ਕਰਨ ਲਈ ਬਲਿੰਕਿਟ ਤੋਂ ਗੁਲਾਬ ਜਾਮੁਨ ਮੰਗਵਾਏ ਸਨ।
ਉਸ ਦਾ ਕਹਿਣਾ ਹੈ ਕਿ ਪੈਕੇਟ ਖੋਲ੍ਹਣ 'ਤੇ ਮਠਿਆਈ 'ਚੋਂ ਬੱਦਬੂ ਆ ਰਹੀ ਸੀ। ਉਸ ਦੀ ਮਾਂ ਨੇ ਇਕ ਰੱਸਗੁੱਲਾ ਖਾਧਾ ਤਾਂ ਉਨ੍ਹਾਂ ਨੂੰ ਉਲਟੀ ਆ ਗਈ। ਇਸ ਤੋਂ ਬਾਅਦ ਉਸ ਨੇ ਡਿਲੀਵਰੀ ਏਜੰਟ ਨੂੰ ਸ਼ਿਕਾਇਤ ਕਰ ਕੇ ਸਾਮਾਨ ਵਾਪਸ ਲੈਣ ਅਤੇ ਰਿਫੰਡ ਕਰਨ ਦੀ ਮੰਗ ਕੀਤੀ। ਵਿਸ਼ਾਲ ਅਨੁਸਾਰ, ਡਿਲੀਵਰੀ ਏਜੰਟ ਨੇ ਕਿਹਾ ਕਿ ਪੈਕੇਟ ਖੁੱਲ੍ਹ ਚੁੱਕਿਆ ਹੈ, ਇਸ ਲਈ ਰਿਫੰਡ ਨਹੀਂ ਹੋ ਸਕਦਾ ਅਤਚੇ ਸਾਮਾਨ ਬਦਲ ਕੇ ਦਿੱਤਾ ਜਾ ਸਕਦਾ ਹੈ। ਇਸ ਤੋਂ ਬਾਅਦ ਖੁਦ ਬਲਿੰਕਿਟ ਸੈਂਟ ਪਹੁੰਚਿਆ।
ਉੱਥੇ ਉਸ ਨੇ ਕਰਮਚਾਰੀ ਨੂੰ ਕਿਹਾ,''ਉਹ ਇਹ ਇਕ ਗੁਲਾਬ ਜਾਮੁਨ ਖਾ ਕੇ ਦਿਖਾ ਦੇਵੇ, ਕੋਈ ਪੈਸਾ ਵਾਪਸ ਨਹੀਂ ਲਵਾਂਗਾ।'' ਉਸ ਦਾ ਦੋਸ਼ ਲਗਾ ਕਿ ਇਸ ਦੌਰਾਨ ਮੈਨੇਜਰ ਨੇ ਕਿਹਾ ਕਿ ਜੋ ਕਰਨਾ ਹੈ ਕਰ ਲਵੋ। ਵਿਸ਼ਾਲ ਨੇ ਦੱਸਿਆ ਕਿ ਉਹ ਮਾਮਲੇ ਦੀ ਸ਼ਿਕਾਇਤ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਨੂੰ ਵੀ ਸ਼ਿਕਾਇਤ ਕਰਨਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਅਮਰੀਕਾ ਨਾਲ ਜੰਗ ਵਿਚਾਲੇ ਇਰਾਨੀ ਰਾਸ਼ਟਰਪਤੀ ਪਹੁੰਚੇ ਭਾਰਤ ! BRICS 'ਚ ਲੈਣਗੇ ਹਿੱਸਾ
NEXT STORY