ਹੈਦਰਾਬਾਦ, (ਭਾਸ਼ਾ)- ਤੇਲੰਗਾਨਾ ਸਰਕਾਰ ਦੀ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਨੇ ਇੱਥੇ ਬੁੱਧਵਾਰ ਨੂੰ ਅਦਾਕਾਰ ਪ੍ਰਕਾਸ਼ ਰਾਜ ਤੋਂ ਇਕ ਆਨਲਾਈਨ ਸੱਟੇਬਾਜ਼ੀ ਐਪ ਦੇ ਪ੍ਰਚਾਰ ਨਾਲ ਜੁੜੇ ਮਾਮਲੇ ਦੇ ਸਬੰਧ ਵਿਚ ਪੁੱਛਗਿੱਛ ਕੀਤੀ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪ੍ਰਕਾਸ਼ ਰਾਜ ਨੇ ਟੀਮ ਦੇ ਸਾਹਮਣੇ ਪੇਸ਼ ਹੋ ਕੇ ਆਪਣਾ ਬਿਆਨ ਦਰਜ ਕਰਵਾਇਆ।
ਸੂਬਾ ਸਰਕਾਰ ਨੇ ਗੈਰ-ਕਾਨੂੰਨੀ ਸੱਟੇਬਾਜ਼ੀ ’ਤੇ ਰੋਕ ਲਗਾਉਣ ਅਤੇ ਆਨਲਾਈਨ ਸੱਟੇਬਾਜ਼ੀ ਐਪ ਮਾਮਲਿਆਂ ਦੀ ਡੂੰਘਾਈ ਨਾਲ ਜਾਂਚ ਲਈ ਵਧੀਕ ਪੁਲਸ ਮਹਾਨਿਰਦੇਸ਼ਕ, ਸੀ. ਆਈ. ਡੀ. ਦੀ ਨਿਗਰਾਨੀ ਵਿਚ ਐੱਸ. ਆਈ. ਟੀ. ਦਾ ਗਠਨ ਕੀਤਾ ਹੈ। ਪੁੱਛਗਿੱਛ ਤੋਂ ਬਾਅਦ ਮੀਡੀਆ ਨਾਲ ਗੱਲ ਬਾਤ ਕਰਦਿਆਂ ਪ੍ਰਕਾਸ਼ ਰਾਜ ਨੇ ਦੱਸਿਆ ਕਿ ਉਨ੍ਹਾਂ ਨੇ 2016 ਵਿਚ ਇਕ ਐਪ ਦਾ ਇਸ਼ਤਿਹਾਰ ਕੀਤਾ ਸੀ, ਜਦੋਂ ਉਸ ਵਿਚ ਸੱਟੇਬਾਜ਼ੀ ਸ਼ੁਰੂ ਨਹੀਂ ਹੋਈ ਸੀ। ਜਿਉਂ ਹੀ ਉਨ੍ਹਾਂ ਪਤਾ ਲੱਗਾ ਕਿ ਐਪ ’ਤੇ ਸੱਟੇਬਾਜ਼ੀ ਸ਼ੁਰੂ ਹੋ ਗਈ ਹੈ, ਉਨ੍ਹਾਂ ਨੇ ਇਸ ਨਾਲੋਂ ਖੁਦ ਨੂੰ ਅਲੱਗ ਕਰ ਲਿਆ ਅਤੇ ਕੋਈ ਭੁਗਤਾਨ ਨਹੀਂ ਲਿਆ।
ਕੇਂਦਰ ਨੇ ਦਿੱਲੀ ਕਾਰ ਬਲਾਸਟ ਨੂੰ ਮੰਨਿਆ 'ਅੱਤਵਾਦੀ ਘਟਨਾ', ਮਾਰੇ ਗਏ ਲੋਕਾਂ ਨੂੰ ਕੈਬਨਿਟ ਮੀਟਿੰਗ 'ਚ ਦਿੱਤੀ ਸ਼ਰਧਾਂਜਲੀ
NEXT STORY