ਬੈਂਗਲੁਰੂ : ਦੇਸ਼ ਭਰ 'ਚ ਅਨਲਾਕ-4 ਲਾਗੂ ਹੋਣ ਦੇ ਨਾਲ ਹੀ ਕਰਨਾਟਕ ਸਰਕਾਰ ਨੇ ਪ੍ਰਦੇਸ਼ 'ਚ ਬਾਰ, ਪਬ ਅਤੇ ਰੇਸਤਰਾਂ ਨੂੰ 50 ਫ਼ੀਸਦੀ ਸਮਰੱਥਾ ਨਾਲ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਹੈ। ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਸੂਬੇ 'ਚ ਪਿਛਲੇ 5 ਮਹੀਨੇ ਤੋਂ ਸ਼ਰਾਬ 'ਤੇ ਪਾਬੰਦੀ ਲੱਗੀ ਸੀ। ਹੁਣ ਇਸ ਪਾਬੰਦੀ ਨੂੰ ਹਟਾਉਂਦੇ ਹੋਏ ਲੋਕਾਂ ਨੂੰ ਸ਼ਰਾਬ ਪੀਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ।
ਅਧਿਕਾਰੀਆਂ ਮੁਤਾਬਕ ਕੋਰੋਨਾ ਇਨਫੈਕਸ਼ਨ ਦੀ ਵਜ੍ਹਾ ਨਾਲ ਕਰਨਾਟਕ 'ਚ ਵੀ ਮਾਰਚ ਤੋਂ ਲਾਕਡਾਊਨ ਲਾਗੂ ਸੀ। ਸਰਕਾਰ ਦੇ ਸਖ਼ਤ ਨਿਯਮਾਂ ਦੀ ਵਜ੍ਹਾ ਨਾਲ ਲੋਕ ਦੁਕਾਨਾਂ ਤੋਂ ਸ਼ਰਾਬ ਖਰੀਦ ਕੇ ਘਰ ਤਾਂ ਲੈ ਜਾ ਸਕਦੇ ਸੀ ਪਰ ਜਨਤਕ ਥਾਵਾਂ 'ਤੇ ਬੈਠ ਕੇ ਪੀ ਨਹੀਂ ਸਕਦੇ ਸੀ।
ਕੇਂਦਰੀ ਗ੍ਰਹਿ ਮੰਤਰਾਲਾ ਦੀ ਅਨਲਾਕ-4 ਦੇ ਦਿਸ਼ਾ-ਨਿਰਦੇਸ਼ ਜਾਰੀ ਹੋਣ ਤੋਂ ਬਾਅਦ ਕਰਨਾਟਕ ਸਰਕਾਰ ਨੇ ਇਸ ਪਾਬੰਦੀ ਨੂੰ ਹਟਾਣ ਦਾ ਫੈਸਲਾ ਕੀਤਾ। ਇਸ ਦੇ ਨਾਲ ਹੀ ਮੰਗਲਵਾਰ ਤੋਂ ਬਾਰ, ਪਬ ਅਤੇ ਰੇਸਤਰਾਂ ਨੂੰ 50 ਫ਼ੀਸਦੀ ਸਮਰੱਥਾ ਨਾਲ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਗਈ।
ਪ੍ਰਦੇਸ਼ ਦੇ ਆਬਕਾਰੀ ਕਮਿਸ਼ਨਰ ਵਲੋਂ ਜਾਰੀ ਸਰਕੁਲਰ ਦੇ ਅਨੁਸਾਰ ਰੈਵਨਿਊ ਦੀ ਕਮੀ ਦੇ ਚੱਲਦੇ ਅਸਾਮ, ਪੰਜਾਬ, ਹਰਿਆਣਾ ਅਤੇ ਰਾਜਸਥਾਨ 'ਚ ਪਹਿਲਾਂ ਹੀ ਅਜਿਹੀ ਛੋਟ ਦਿੱਤੀ ਜਾ ਚੁੱਕੀ ਹੈ। ਦੂਜੇ ਸੂਬਿਆਂ ਦੇ ਫੈਸਲੇ ਨੂੰ ਸਟੱਡੀ ਕਰਨ ਤੋਂ ਬਾਅਦ ਕਰਨਾਟਕ ਸਰਕਾਰ ਨੇ ਇਹ ਫੈਸਲਾ ਲਿਆ। ਦੱਸ ਦਈਏ ਕਿ ਕਰਨਾਟਕ ਸਰਕਾਰ ਨੇ ਮਈ ਮਹੀਨੇ 'ਚ ਸ਼ਰਾਬ ਦੀਆਂ ਦੁਕਾਨਾਂ ਨੂੰ ਖੋਲ੍ਹਣ ਦੀ ਮਨਜ਼ੂਰੀ ਦੇ ਚੁੱਕੀ ਸੀ ਪਰ ‘ਇਨ-ਹਾਉਸ’ ਸਰਵਿਸ ਸ਼ੁਰੂ ਕਰਨ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਸੀ।
ਵੀਕੈਂਡ ਲਾਕਡਾਊਨ 'ਚ ਯੋਗੀ ਸਰਕਾਰ ਨੇ ਦਿੱਤੀ ਢਿੱਲ, ਹੁਣ ਸ਼ਨੀਵਾਰ ਵੀ ਖੁੱਲ੍ਹਣਗੀਆਂ ਦੁਕਾਨਾਂ
NEXT STORY