ਨਵੀਂ ਦਿੱਲੀ-ਰਾਸ਼ਟਰੀ ਰਾਜਧਾਨੀ ਦਿੱਲੀ 'ਚ ਯਮੁਨਾ ਨਦੀਂ 'ਤੇ ਬਣੇ ਸਿਗਨੇਚਰ ਬ੍ਰਿਜ ਨੂੰ ਅੱਜ ਲੋਕਾਂ ਦੇ ਲਈ ਖੋਲ ਦਿੱਤਾ ਗਿਆ ਹੈ। ਦਿੱਲੀ ਦੇ ਸੀ. ਐੱਮ. ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਇਸ ਦਾ ਉਦਘਾਟਨ ਕੀਤਾ ਸੀ। ਇਹ ਬ੍ਰਿਜ ਸੈਲਾਨੀਆਂ ਦੇ ਲਈ ਇਕ ਆਕਰਸ਼ਿਤ ਕੇਂਦਰ ਵੀ ਹੋਵੇਗਾ। ਇਸ ਦੀ ਉਚਾਈ ਕੁਤਬ ਮੀਨਾਰ ਤੋਂ ਵੀ ਦੁੱਗਣੀ ਹੈ। 14 ਸਾਲਾਂ ਤੋਂ ਇਹ ਪ੍ਰੋਜੈਕਟ ਲਟਕਿਆ ਹੋਇਆ ਸੀ। ਇਹ ਨਵਾਂ ਮਹੱਤਵਪੂਰਨ ਸਥਾਨ ਯਮੁਨਾ ਨਦੀ ਦੇ ਪਾਰ ਵਜ਼ੀਰਾਬਾਦ ਨੂੰ ਸ਼ਹਿਰ ਦੇ ਅੰਦਰੂਨੀ ਹਿੱਸੇ ਨਾਲ ਜੋੜਦਾ ਹੈ ਅਤੇ ਇਸ ਨਾਲ ਹੁਣ ਉੱਤਰੀ ਅਤੇ ਉੱਤਰੀ ਪੂਰਬ ਦਿੱਲੀ ਦੇ ਵਿਚਕਾਰ ਯਾਤਰਾ ਨੂੰ ਘੱਟ ਸਮਾਂ ਲੱਗੇਗਾ।

154 ਮੀਟਰ ਉੱਚੇ ਪੁਲ ਦਾ ਉਦਘਾਟਨ ਕਰਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਹੈ ਕਿ ਇਹ ਪੁਲ ਸਥਾਨਿਕ ਅਤੇ ਵਿਦੇਸ਼ੀ ਸੈਲਾਨੀਆਂ ਦੇ ਲਈ ਆਕਰਸ਼ਣ ਦਾ ਕੇਂਦਰ ਬਣੇਗਾ, ਜੋ ਲੋਕ ਇੰਡੀਆ ਗੇਟ ਅਤੇ ਕੁਤਬ ਮੀਨਾਰ ਵਰਗੇ ਇਤਿਹਾਸਿਕ ਸਥਾਨਾਂ ਨੂੰ ਦੇਖਣ ਦਿੱਲੀ ਆਉਂਦੇ ਹਨ, ਹੁਣ ਉਹ ਇਸ ਪੁਲ ਨੂੰ ਦੇਖ ਕੇ ਖੁਸ਼ੀ ਮਹਿਸੂਸ ਕਰਨਗੇ।

ਇਸ ਪੁਲ ਤੋਂ ਵੱਡੀ ਗਿਣਤੀ 'ਚ ਉਨ੍ਹਾਂ ਯਾਤਰੀਆਂ ਨੂੰ ਵੱਡੀ ਰਾਹਤ ਮਿਲੇਗੀ, ਜੋ ਪਹਿਲਾ ਵਜ਼ੀਰਾਬਾਦ ਇਲਾਕੇ 'ਚ ਇਕ ਛੋਟੀ ਪੁਲ 'ਤੇ ਲੰਬੀ ਆਵਾਜ਼ਾਈ ਟ੍ਰੈਫਿਕ 'ਚ ਫਸ ਜਾਂਦੇ ਸੀ। ਹੁਣ ਉਨ੍ਹਾਂ ਲੋਕਾਂ ਨੂੰ ਯਾਤਰਾ 'ਚ ਘੱਟ ਸਮਾਂ ਲੱਗੇਗਾ। ਕੁਤਬ ਮੀਨਾਰ ਦੀ ਉਚਾਈ 73 ਮੀਟਰ ਹੈ ਅਤੇ ਸਿਗਨੇਚਰ ਬ੍ਰਿਜ ਦੀ ਉਚਾਈ 154 ਮੀਟਰ ਹੈ।
ਮਿਜ਼ੋਰਮ ਵਿਧਾਨ ਸਭਾ ਸਪੀਕਰ ਹਿਪਹੇਈ ਨੇ ਦਿੱਤਾ ਅਸਤੀਫਾ
NEXT STORY