ਪੁਣੇ (ਏਜੰਸੀ) - ਪੁਣੇ ਪੁਲਸ ਨੇ ਰੀਅਲ ਅਸਟੇਟ ਕਾਰੋਬਾਰੀ ਕੇਤਨ ਅਗਰਵਾਲ ਦੇ ਕਥਿਤ ਕਤਲ ਮਾਮਲੇ ਦੀ ਜਾਂਚ ਤਹਿਤ ਵੀਰਵਾਰ ਨੂੰ ਮੁਲਜ਼ਮ ਸੀਆ ਗੋਇਲ ਨੂੰ ਉਸ ਥਾਂ ’ਤੇ ਲਿਜਾ ਕੇ ਘਟਨਾਚੱਕਰ ਦੀ ਪੜਤਾਲ ਕੀਤੀ, ਜਿਥੇ ਉਸ ਨੇ ਅਤੇ ਸਹਿ-ਮੁਲਜ਼ਮ ਚੇਤਨ ਚੌਧਰੀ ਨੇ ਕਥਿਤ ਤੌਰ ’ਤੇ ਕਤਲ ਦੀ ਸਾਜ਼ਿਸ਼ ਰਚੀ ਸੀ। ਪੁਲਸ ਨੇ ਸੀਆ ਦੇ ਘਰ ਦੀ ਤਲਾਸ਼ੀ ਦੌਰਾਨ ਘਟਨਾ ਵਾਲੇ ਦਿਨ ਪਾਏ ਗਏ ਕਥਿਤ ਕੱਪੜੇ ਵੀ ਬਰਾਮਦ ਕੀਤੇ ਹਨ। ਪੁਲਸ ਅਨੁਸਾਰ 20 ਸਾਲਾ ਸੀਆ ਗੋਇਲ ਅਤੇ 22 ਸਾਲਾ ਚੇਤਨ ਚੌਧਰੀ ’ਤੇ ਦੋਸ਼ ਹੈ ਕਿ ਉਨ੍ਹਾਂ ਨੇ 18 ਜੂਨ ਨੂੰ ਪੁਣੇ ਜ਼ਿਲ੍ਹੇ ਦੇ ਲੋਹਗੜ੍ਹ ਕਿਲੇ ਦੀ ਪਹਾੜੀ ਤੋਂ 25 ਸਾਲਾ ਕੇਤਨ ਅਗਰਵਾਲ ਨੂੰ ਧੱਕਾ ਦੇ ਕੇ ਉਸ ਦਾ ਕਤਲ ਕਰ ਦਿੱਤਾ।
ਪੜ੍ਹੋ ਇਹ ਵੀ - 183.50 ਰੁਪਏ ਸਸਤਾ ਹੋਇਆ ਗੈਸ ਸਿੰਲਡਰ
ਕੇਤਨ ਅਤੇ ਸੀਆ ਦਾ ਵਿਆਹ ਇਸੇ ਸਾਲ ਨਵੰਬਰ ਵਿਚ ਹੋਣਾ ਵਾਲਾ ਸੀ। ਘਟਨਾ ਤੋਂ ਬਾਅਦ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਉਹ ਫਿਲਹਾਲ 3 ਜੁਲਾਈ ਤੱਕ ਪੁਲਸ ਹਿਰਾਸਤ ਵਿਚ ਹਨ। ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਪੜਤਾਲ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਸੀਆ ਅਤੇ ਚੇਤਨ ਨੇ ਪੁਣੇ ਦੇ ਲੁਲਾਨਗਰ ਸਥਿਤ ਇਕ ਕਲੱਬ ਨੇੜੇ ਖੁੱਲ੍ਹੀ ਥਾਂ ’ਤੇ ਕਥਿਤ ਤੌਰ ’ਤੇ ਕਤਲ ਦੀ ਯੋਜਨਾ ਬਣਾਈ ਸੀ। ਇਸੇ ਸਿਲਸਿਲੇ ਵਿਚ ਪੁਲਸ ਸੀਆ ਨੂੰ ਉਥੇ ਲੈ ਕੇ ਗਈ ਅਤੇ ਘਟਨਾ ਨਾਲ ਜੁੜੇ ਤੱਥਾਂ ਦੀ ਜਾਂਚ-ਪੜਤਾਲ ਕੀਤੀ।
ਪੜ੍ਹੋ ਇਹ ਵੀ - ਨਹੀਂ ਦੇਖਿਆ ਹੋਣਾ ਅਜਿਹਾ ਐਕਸੀਡੈਂਟ! ਰੇਲਿੰਗ ਪਾਰ ਕਰ ਸਰੀਏ 'ਚ ਫ਼ਸ ਗਈ ਗੱਡੀ, ਸੈਲਾਨੀ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
19 ਜੁਲਾਈ ਤੱਕ ਇਹ ਰਾਸ਼ੀਆਂ ਹੋਣਗੀਆਂ ਮਾਲੋਮਾਲ ! ਗੁਰੂ ਪੁਸ਼ਯ ਨਕੱਸ਼ਤਰ ਨਾਲ ਇਨ੍ਹਾਂ ਵਰ੍ਹੇਗਾ ਨੋਟਾਂ ਦਾ ਮੀਂਹ
NEXT STORY