ਨਵੀਂ ਦਿੱਲੀ- ਭਾਰਤ ਵੱਲੋਂ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) 'ਚ ਅੱਤਵਾਦੀ ਟਿਕਾਣਿਆਂ 'ਤੇ ਮਿਜ਼ਾਈਲ ਹਮਲੇ ਕੀਤੇ ਜਾਣ ਤੋਂ ਬਾਅਦ ਕਾਂਗਰਸ ਨੇ ਬੁੱਧਵਾਰ ਨੂੰ ਆਪਣੀ ਵਰਕਿੰਗ ਕਮੇਟੀ (ਸੀ.ਡਬਲਿਯੂ.ਸੀ.) ਦੀ ਇਕ ਐਮਰਜੈਂਸੀ ਮੀਟਿੰਗ ਬੁਲਾਈ ਹੈ ਜਿਸ 'ਚ ਭਾਰਤੀ ਹਥਿਆਰਬੰਦ ਸੈਨਾਵਾਂ ਦੀ ਪ੍ਰਸ਼ੰਸਾ ਕਰਨ ਵਾਲਾ ਮਤਾ ਪਾਸ ਕੀਤਾ ਜਾਵੇਗਾ। ਪਾਰਟੀ ਸੂਤਰਾਂ ਨੇ ਦੱਸਿਆ ਕਿ ਇਹ ਮੀਟਿੰਗ ਦੁਪਹਿਰ 3 ਵਜੇ ਹੋਵੇਗੀ। ਭਾਰਤੀ ਹਥਿਆਰਬੰਦ ਫ਼ੋਰਸਾਂ ਨੇ 'ਆਪਰੇਸ਼ਨ ਸਿੰਦੂਰ' ਦੇ ਤਹਿਤ ਰਾਤ ਨੂੰ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) 'ਚ ਜੈਸ਼-ਏ-ਮੁਹੰਮਦ, ਲਸ਼ਕਰ-ਏ-ਤੋਇਬਾ ਅਤੇ ਹਿਜ਼ਬੁਲ ਮੁਜਾਹਿਦੀਨ ਵਰਗੇ ਪਾਬੰਦੀਸ਼ੁਦਾ ਅੱਤਵਾਦੀ ਸਮੂਹਾਂ ਦੇ ਟਿਕਾਣਿਆਂ ਸਮੇਤ 9 ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ।
ਇਹ ਵੀ ਪੜ੍ਹੋ : ਸਕੂਲ ਬੰਦ ਤੇ ਉਡਾਣਾਂ ਰੱਦ, 'ਆਪਰੇਸ਼ਨ ਸਿੰਦੂਰ' ਤੋਂ ਬਾਅਦ ਹਾਈ ਅਲਰਟ
ਨਿਸ਼ਾਨਾ ਬਣਾਏ ਗਏ ਟਿਕਾਣਿਆਂ 'ਚ ਬਹਾਵਲਪੁਰ ਦਾ ਮਰਕਜ਼ ਸੁਭਾਨ ਅੱਲਾਹ, ਤੇਹਰਾ ਕਲਾਂ ਦਾ ਸਰਜਲ, ਕੋਟਲੀ ਦਾ ਮਰਕਜ਼ ਅੱਬਾਸ ਅਤੇ ਮੁਜ਼ੱਫਰਾਬਾਦ ਦਾ ਸੈਯਦਨਾ ਬਿਲਾਲ ਕੈਂਪ ਸ਼ਾਮਲ ਹਨ। ਇਹ ਸਾਰੇ ਟਿਕਾਣੇ ਜੈਸ਼-ਏ-ਮੁਹੰਮਦ ਨਾਲ ਜੁੜੇ ਹਨ। ਇਸ ਮੁਹਿੰਮ 'ਚ ਲਸ਼ਕਰ-ਏ-ਮੁਹੰਮਦ ਦੇ ਜਿਹੜੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ, ਉਨ੍ਹਾਂ 'ਚ ਮੁਰਿਦਕੇ ਦਾ ਮਰਕਜ਼ ਤਾਇਬਾ, ਬਰਨਾਲਾ ਦਾ ਮਰਕਜ਼ ਅਹਲੇ-ਹਦੀਸ ਅਤੇ ਮੁਜ਼ੱਫਰਾਬਾਦ ਦਾ ਸ਼ਵਾਵਾਈ ਨਾਲਾ ਕੈਂਪ ਸ਼ਾਮਲ ਹਨ। ਪਹਿਲਗਾਮ ਅੱਤਵਾਦੀ ਹਮਲੇ ਦੇ 2 ਹਫ਼ਤਿਆਂ ਬਾਅਦ 'ਆਪਰੇਸ਼ਨ ਸਿੰਦੂਰ' ਦੇ ਅਧੀਨ ਇਹ ਫ਼ੌਜ ਹਮਲੇ ਕੀਤੇ ਗਏ। ਪਹਿਲਗਾਮ ਹਮਲੇ 'ਚ 26 ਨਾਗਰਿਕ ਮਾਰੇ ਗਏ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਮਿਤ ਸ਼ਾਹ ਨੇ ਸੱਦ ਲਈ High level ਮੀਟਿੰਗ, ਸਰਹੱਦੀ ਸੂਬਿਆਂ ਦੇ ਮੁੱਖ ਮੰਤਰੀ ਲੈਣਗੇ ਹਿੱਸਾ
NEXT STORY