ਨੈਸ਼ਨਲ ਡੈਸਕ- ਭਾਰਤ ਅਤੇ ਪਾਕਿਸਤਾਨ ਵਿਚਕਾਰ ਸਮਝੌਤਾ ਹੋਣ ਤੋਂ ਬਾਅਦ ਪਹਿਲਗਾਮ ਅੱਤਵਾਦੀ ਹਮਲੇ 'ਚ ਮਾਰੇ ਗਏ ਯਤੀਸ਼ ਦੇ ਭਤੀਜੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤੀ ਫੌਜ ਦਾ ਆਪ੍ਰੇਸ਼ਨ ਸਿੰਦੂਰ ਲਈ ਧੰਨਵਾਦ ਕੀਤਾ ਅਤੇ ਅੱਤਵਾਦ ਦੇ ਖਾਤਮੇ ਦੀ ਮੰਗ ਕੀਤੀ।
ਯਤੀਸ਼ ਨੇ ਕਿਹਾ, "ਪ੍ਰਧਾਨ ਮੰਤਰੀ ਮੋਦੀ ਅਤੇ ਸਾਡੀ ਫੌਜ ਨੇ ਆਪ੍ਰੇਸ਼ਨ ਸਿੰਦੂਰ ਸ਼ੁਰੂ ਕਰ ਕੇ ਪਹਿਲਗਾਮ ਹਮਲੇ ਦਾ ਬਦਲਾ ਲੈ ਲਿਆ ਹੈ ਅਤੇ ਅਸੀਂ ਇਸ ਲਈ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ। ਪ੍ਰਧਾਨ ਮੰਤਰੀ ਮੋਦੀ ਨੂੰ ਅੱਤਵਾਦ ਨੂੰ ਹਮੇਸ਼ਾ ਲਈ ਖ਼ਤਮ ਕਰ ਦੇਣਾ ਚਾਹੀਦਾ ਹੈ।"
ਇਹ ਵੀ ਪੜ੍ਹੋ- ਭਾਰਤ ਦੇ ਆਪਰੇਸ਼ਨ ਸਿੰਦੂਰ ਬਾਰੇ ਵਿਵਾਦਿਤ ਪੋਸਟ ਸਾਂਝੀ ਕਰਨਾ ਔਰਤ ਨੂੰ ਪੈ ਗਿਆ ਮਹਿੰਗਾ, ਦਰਜ ਹੋ ਗਈ FIR
ਪਹਿਗਾਮ ਹਮਲੇ 'ਚ ਮਾਰੇ ਗਏ ਕੌਸਤਭ ਗਨਬੋਟੇ ਦੇ ਪੁੱਤਰ ਕੁਨਾਲ ਗਨਬੋਟੇ ਨੇ ਵੀ ਸਰਕਾਰ ਦੇ ਯਤਨਾਂ 'ਤੇ ਆਪਣੀ ਸੰਤੁਸ਼ਟੀ ਪ੍ਰਗਟ ਕੀਤੀ ਹੈ। ਉਸ ਨੇ ਕਿਹਾ, "ਸਰਕਾਰ ਨੇ ਜੋ ਵੀ ਕਦਮ ਚੁੱਕੇ ਹਨ, ਅਸੀਂ ਉਸ ਤੋਂ ਸੰਤੁਸ਼ਟ ਹਾਂ ਅਤੇ ਅਸੀਂ ਉਸ ਦਾ ਸਮਰਥਨ ਕਰਦੇ ਹਾਂ। ਸਰਕਾਰ ਨੇ ਜੋ ਫੌਜੀ ਕਾਰਵਾਈ ਕੀਤੀ ਹੈ ਉਹ ਪਹਿਲਗਾਮ ਵਿੱਚ ਆਪਣੀਆਂ ਜਾਨਾਂ ਗੁਆਉਣ ਵਾਲਿਆਂ ਨੂੰ ਸ਼ਰਧਾਂਜਲੀ ਸੀ। ਅਸੀਂ ਆਪਣੀ ਜ਼ਿੰਦਗੀ ਵਿੱਚ ਆਮ ਸਥਿਤੀ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਭਾਰਤ ਦੇ ਲੋਕਾਂ ਅਤੇ ਫੌਜ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਉਹ ਇਸ ਮੁਸ਼ਕਲ ਸਥਿਤੀ ਵਿੱਚ ਉਹ ਸਾਡੇ ਨਾਲ ਰਹੇ ਹਨ।"
ਇਸੇ ਤਰ੍ਹਾਂ ਪਹਿਲਗਾਮ ਹਮਲੇ 'ਚ ਮਾਰੇ ਗਏ ਸ਼ੁਭਮ ਦਿਵੇਦੀ ਦੇ ਪਿਤਾ ਸੰਜੇ ਦਿਵੇਦੀ ਨੇ ਕਿਹਾ, "ਅਸੀਂ ਖੁਸ਼ੀ ਨਾਲ ਰੋ ਰਹੇ ਸੀ। ਮੋਦੀ ਨੇ ਬਦਲਾ ਲੈ ਲਿਆ ਹੈ ਅਤੇ ਜਿਸ ਤਰ੍ਹਾਂ ਇਸ ਕਾਰਵਾਈ ਦਾ ਨਾਮ ਦਿੱਤਾ ਗਿਆ ਸੀ, ਸਾਡੇ ਹੰਝੂ ਨਹੀਂ ਰੁਕ ਰਹੇ ਸਨ। ਜਿਨ੍ਹਾਂ ਭੈਣਾਂ ਦਾ ਸਿੰਦੂਰ ਇਨ੍ਹਾਂ ਅੱਤਵਾਦੀਆਂ ਨੇ ਮਿਟਾ ਦਿੱਤਾ ਸੀ, ਭਾਰਤ ਨੇ ਉਨ੍ਹਾਂ ਅੱਤਵਾਦੀਆਂ ਦੇ 9 ਟਿਕਾਣਿਆਂ 'ਤੇ ਹਮਲਾ ਕਰ ਕੇ ਉਸ ਦਾ ਬਦਲਾ ਲੈ ਲਿਆ ਹੈ। ਇਹ ਸੱਚਮੁੱਚ ਵੱਖਰਾ ਮਹਿਸੂਸ ਹੁੰਦਾ ਹੈ ਅਤੇ ਸਾਡੇ ਖੁਸ਼ੀ ਦੇ ਹੰਝੂ ਨਹੀਂ ਰੁਕ ਰਹੇ।"
ਇਹ ਵੀ ਪੜ੍ਹੋ- ''ਉਸਕੀ ਫ਼ਿਤਰਤ ਹੈ ਬਦਲ ਜਾਨੇ ਕੀ...'', ਸੀਜ਼ਫਾਇਰ ਉਲੰਘਣ ਮਗਰੋਂ ਸ਼ਸ਼ੀ ਸ਼ਰੂਰ ਨੇ ਕੱਸਿਆ ਪਾਕਿਸਤਾਨ 'ਤੇ ਤੰਜ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਰਕਾਰੀ ਹਸਪਤਾਲ 'ਚ ਵੱਡਾ ਕਾਂਡ ! ਪੋਸਟਮਾਰਟਮ ਲਈ ਆਈ ਲਾਸ਼ ਨੂੰ ਨੋਚ-ਨੋਚ ਖਾ ਗਿਆ ਕੁੱਤਾ
NEXT STORY