ਨਵੀਂ ਦਿੱਲੀ- ਕੇਂਦਰੀ ਸਿਹਤ ਮੰਤਰਾਲਾ ਨੇ ਰਾਜਾਂ ਨੂੰ ਪੱਤਰ ਲਿਖ ਕੇ ਹਸਪਤਾਲਾਂ ਦੇ ਅੰਗ ਟਰਾਂਸਪਲਾਂਟ ਨਾਲ ਜੁੜੇ ਅੰਕੜੇ ਸਾਂਝੇ ਨਹੀਂ ਕਰਨ ਅਤੇ ਉਨ੍ਹਾਂ ਨੂੰ ਰਾਸ਼ਟਰੀ ਟਰਾਂਸਪਲਾਂਟ ਰਜਿਸਟਰੀ 'ਚ ਦਰਜ ਨਹੀਂ ਕਰਨ 'ਤੇ ਗੰਭੀਰ ਚਿੰਤਾ ਜਤਾਈ ਹੈ। ਮੰਤਰਾਲਾ ਨੇ ਰਾਜ ਸਰਕਾਰਾਂ ਨੂੰ ਲਿਖੇ ਪੱਤਰ 'ਚ ਕਿਹਾ ਹੈ ਕਿ ਕਈ ਹਸਪਤਾਲ ਅੰਗ ਟਰਾਂਸਪਲਾਂਟ ਨਾਲ ਜੁੜੇ ਰੋਜ਼ਾਨਾ ਅਤੇ ਮਹੀਨਾਵਾਰ ਅੰਕੜੇ ਸਾਂਝੇ ਕਰਨ 'ਚ ਲਗਾਤਾਰ ਅਸਫ਼ਲ ਰਹੇ ਹਨ, ਜਿਸ ਨਾਲ ਪਾਰਦਰਸ਼ਤਾ ਦੇ ਨਾਲ ਸਮਾਨ ਅੰਗ ਵੰਡ ਦੀ ਸਹੂਲਤ 'ਚ ਵੀ ਰੁਕਾਵਟ ਆ ਰਹੀ ਹੈ। ਰਾਸ਼ਟਰੀ ਅੰਗ ਅਤੇ ਟਿਸ਼ੂ ਟਰਾਂਸਪਲਾਂਟ ਸੰਗਠਨ (ਐੱਨਓਟੀਟੀਓ) ਨੂੰ ਮਨੁੱਖੀ ਅੰਗ ਅਤੇ ਟਿਸ਼ੂ ਟਰਾਂਸਪਲਾਂਟੇਸ਼ਨ ਐਕਟ (ਥੋਟਾ), 1994 ਦੀ ਧਾਰਾ 13ਡੀ ਦੇ ਅਧੀਨ ਟਰਾਂਸਪਲਾਂਟੇਸ਼ਨ ਨਾਲ ਜੁੜੇ ਸਾਰੇ ਅੰਕੜਿਆਂ ਨੂੰ ਇਕੱਠਾ ਕਰਨ ਅਤੇ ਰਜਿਸਟਰਡ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਐੱਨਓਟੀਟੀਓ ਕੇਂਦਰੀ ਸਿਹਤ ਮੰਤਰਾਲਾ ਦੇ ਅਧੀਨ ਕੰਮ ਕਰਦਾ ਹੈ। ਪੱਤਰ 'ਚ ਕਿਹਾ ਗਿਆ ਹੈ ਕਿ ਇਹ ਰਜਿਸਟਰੇਸ਼ਨ ਅੰਗ ਅਤੇ ਟਿਸ਼ੂ ਟਰਾਂਸਪਲਾਂਟੇਸ਼ਨ ਦੀ ਨਿਗਰਾਨੀ ਲਈ ਜ਼ਰੂਰਤ ਹੈ ਤਾਂ ਕਿ ਪਾਰਦਰਸ਼ਤਾ ਯਕੀਨੀ ਹੋ ਸਕੇ, ਸਮਾਨ ਅੰਗ ਵੰਡ 'ਚ ਸਹੂਲਤ ਹੋਵੇ ਅਤੇ ਨੀਤੀ-ਨਿਰਮਾਣ 'ਚ ਮਦਦ ਮਿਲੇ। ਇਸ 'ਚ ਕਿਹਾ ਗਿਆ ਹੈ,''ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿ ਕਈ ਰਜਿਸਟਰਡ ਟਰਾਂਸਪਲਾਂਟ ਹਸਪਤਾਲ ਅੰਗ ਟਰਾਂਸਪਲਾਂਟ ਗਤੀਵਿਧੀਆਂ 'ਤੇ ਰੋਜ਼ਾਨਾ ਅਤੇ ਮਹੀਨਾਵਾਰ ਅੰਕੜੇ ਸਾਂਝੇ ਕਰਨ 'ਚ ਲਗਾਤਾਰ ਅਸਫ਼ਲ ਰਹੇ ਹਨ। ਇਸ ਤਰ੍ਹਾਂ ਦੀ ਗੈਰ-ਪਾਲਣਾ ਐੱਨਓਟੀਟੀਓ ਦੀਆਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਦੀ ਸਮਰੱਥਾ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਦੇਸ਼ ਭਰ 'ਚ ਅੰਗ ਦਾਨ ਦੀ ਦਰ ਵਧਾਉਣ ਦੇ ਮਕਸਦ ਨਾਲ ਅਸਫ਼ਲ ਕਰਦਾ ਹੈ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬੀਮੇ ਦੀ ਕਰੋੜਾਂ ਰੁਪਏ ਦੀ ਰਾਸ਼ੀ ਹਾਸਲ ਕਰਨ ਲਈ ਬੰਦੇ ਨੇ ਰਚਿਆ ਅਜਿਹਾ ਡਰਾਮਾ, ਸੁਣ ਨਹੀਂ ਹੋਵੇਗਾ ਯਕੀਨ
NEXT STORY