ਨਵੀਂ ਦਿੱਲੀ- ਦਿੱਲੀ ਹਵਾਈ ਅੱਡੇ 'ਤੇ ਹਵਾਈ ਆਵਾਜਾਈ ਦੀ ਭੀੜ ਕਾਰਨ ਸ਼ਨੀਵਾਰ ਨੂੰ 350 ਤੋਂ ਵੱਧ ਉਡਾਣਾਂ ਨੇ ਦੇਰੀ ਨਾਲ ਉਡਾਣ ਭਰੀ। ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਹਵਾਈ ਅੱਡੇ 'ਤੇ ਉਡੀਕ ਕਰ ਰਹੇ ਯਾਤਰੀਆਂ ਦੀਆਂ ਫੋਟੋਆਂ ਅਤੇ ਵੀਡੀਓਜ਼ ਸਾਂਝੀਆਂ ਕੀਤੀਆਂ। ਸ਼ੁੱਕਰਵਾਰ ਸ਼ਾਮ ਨੂੰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (IGIA) 'ਤੇ ਪ੍ਰਤੀਕੂਲ ਮੌਸਮ ਕਾਰਨ ਕੰਮਕਾਜ ਵਿਚ ਵਿਘਨ ਪਿਆ ਅਤੇ ਇਸ ਦਾ ਪ੍ਰਭਾਵ ਸ਼ਨੀਵਾਰ ਨੂੰ ਵੀ ਉਡਾਣ ਦੀ ਆਵਾਜਾਈ 'ਤੇ ਪਿਆ।
ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਡਾਇਲ) ਨੇ X 'ਤੇ ਦੁਪਹਿਰ 2.07 ਵਜੇ ਇਕ ਪੋਸਟ ਵਿਚ ਕਿਹਾ ਕਿ ਦਿੱਲੀ ਹਵਾਈ ਅੱਡੇ 'ਤੇ ਉਡਾਣ ਸੰਚਾਲਨ ਵਿਚ ਸੁਧਾਰ ਹੋ ਰਿਹਾ ਹੈ। ਹਾਲਾਂਕਿ ਕੱਲ੍ਹ ਰਾਤ ਦੇ ਮੌਸਮ ਦੀ ਸਥਿਤੀ ਕਾਰਨ ਕੁਝ ਉਡਾਣਾਂ ਅਜੇ ਵੀ ਪ੍ਰਭਾਵਿਤ ਹਨ। ਉੱਥੇ ਹੀ ਹਵਾਈ ਅੱਡੇ 'ਤੇ ਯਾਤਰੀਆਂ ਦੀ ਭੀੜ ਹੈ। ਲੋਕ ਕਰਮਚਾਰੀਆਂ 'ਤੇ ਗੁੱਸਾ ਕੱਢ ਰਹੇ ਹਨ।
ਛੱਤੀਸਗੜ੍ਹ ’ਚ ਸੁਰੱਖਿਆ ਫੋਰਸਾਂ ਨਾਲ ਮੁਕਾਬਲੇ ’ਚ 3 ਨਕਸਲੀ ਢੇਰ
NEXT STORY