ਨਵੀਂ ਦਿੱਲੀ- ਕੇਂਦਰੀ ਸਿਹਤ ਮੰਤਰਾਲਾ ਨੇ ਸੋਮਵਾਰ ਨੂੰ ਕਿਹਾ ਕਿ ਦੇਸ਼ ’ਚ ਕੋਰੋਨਾ ਰੋਕੂ ਟੀਕੇ ਦੀਆਂ ਹੁਣ ਤੱਕ 55 ਕਰੋੜ ਤੋਂ ਵੱਧ ਖੁਰਾਕਾਂ ਲਾਈਆਂ ਜਾ ਚੁਕੀਆ ਹਨ। ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਸੋਮਵਾਰ ਦੁਪਹਿਰ ਬਾਅਦ ਕੀਤੇ ਗਏ ਇਕ ਟਵੀਟ ’ਚ ਕਿਹਾ,‘‘ਰਿਕਾਰਡ ਪ੍ਰਗਤੀ ਦੇ ਅਧੀਨ, ਭਾਰਤ ’ਚ ਕੋਰੋਨਾ ਰੋਕੂ ਟੀਕੇ ਦੀ 55 ਕਰੋੜ ਤੋਂ ਵੱਧ ਖੁਰਾਕਾਂ ਲਾਈਆਂ ਜਾ ਚੁਕੀਆਂ ਹਨ।’’ ਭਾਰਤ ਨੂੰ ਕੋਰੋਨਾ ਰੋਕੂ ਟੀਕਾਕਰਨ ਦੇ ਅਧੀਨ 10 ਕਰੋੜ ਦਾ ਅੰਕੜਾ ਛੂਹਣ ’ਚ 85 ਦਿਨ ਦਾ ਸਮਾਂ ਲੱਗਾ ਸੀ। ਇਸ ਤੋਂ ਬਾਅਦ 20 ਕਰੋੜ ਤੋਂ ਵੱਧ ਦੇ ਅੰਕੜੇ ਤੱਕ ਪਹੁੰਚਣ ’ਚ 45 ਦਿਨ ਅਤੇ 30 ਕਰੋੜ ਤੋਂ ਵੱਧ ਦਾ ਅੰਕੜਾ ਛੂਹਣ ’ਚ 29 ਦਿਨ ਲੱਗੇ ਸਨ।
ਇਹ ਵੀ ਪੜ੍ਹੋ : ਦੇਸ਼ ’ਚ ਕੋਰੋਨਾ ਦੇ 32,937 ਨਵੇਂ ਮਾਮਲੇ, 417 ਮਰੀਜ਼ਾਂ ਦੀ ਮੌਤ
ਇਸ ਤੋਂ ਬਾਅਦ ਦੇਸ਼ ਨੂੰ 40 ਕਰੋੜ ਦਾ ਅੰਕੜਾ ਛੂਹਣ ’ਚ 24 ਦਿਨ ਅਤੇ ਫਿਰ 6 ਅਗਸਤ ਨੂੰ 50 ਕਰੋੜ ਦਾ ਅੰਕੜਾ ਪਾਰ ਕਰਨ ’ਚ 20 ਦਿਨ ਹੋਰ ਲੱਗੇ ਸਨ। 14 ਅਗਸਤ ਨੂੰ ਇਹ ਅੰਕੜਾ 54 ਕਰੋੜ ਤੋਂ ਵੱਧ ਹੋ ਗਿਆ ਸੀ। ਦੇਸ਼ਵਿਆਪੀ ਕੋਰੋਨਾ ਰੋਕੂ ਟੀਕਾਕਰਨ 16 ਜਨਵਰੀ ਤੋਂ ਸਿਹਤ ਕਰਮੀਆਂ ਨੂੰ ਟੀਕਾ ਲਾਉਣ ਨਾਲ ਸ਼ੁਰੂ ਹੋਇਆ ਸੀ। ਇਸ ਤੋਂ ਬਾਅਦ 2 ਫਰਵਰੀ ਤੋਂ ਫਰੰਟਲਾਈਨ ਦੇ ਕਰਮੀਆਂ ਲਈ ਇਸ ਦੀ ਸ਼ੁਰੂਆਤ ਹੋਈ ਸੀ। ਕੋਰੋਨਾ ਰੋਕੂ ਟੀਕਾਕਰਨ ਦੇ ਅਗਲੇ ਪੜਾਅ ਦੀ ਸ਼ੁਰੂਆਤ ਇਕ ਮਾਰਚ ਨੂੰ ਹੋਈ ਸੀ, ਜਿਸ ’ਚ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਅਤੇ ਵੱਖ-ਵੱਖ ਬੀਮਾਰੀਆਂ ਨਾਲ ਪੀੜਤ 45 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ। ਇਸ ਤੋਂ ਬਾਅਦ ਇਕ ਅਪ੍ਰੈਲ ਤੋਂ 45 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਦੇ ਟੀਕਾਕਰਨ ਦੀ ਸ਼ੁਰੂਆਤ ਕੀਤੀ ਗਈ ਸੀ। ਸਰਕਾਰ ਨੇ ਇਸ ਤੋਂ ਬਾਅਦ ਇਕ ਮਈ ਤੋਂ 18 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਦੇ ਟੀਕਾਕਰਨ ਦੀ ਸ਼ੁਰੂਆਤ ਕੀਤੀ ਸੀ।
ਇਹ ਵੀ ਪੜ੍ਹੋ : ਕੇਰਲ ਦੇ ਵਾਇਨਾਡ ਜ਼ਿਲ੍ਹੇ ਦੀ ਅਹਿਮ ਪ੍ਰਾਪਤੀ, ਕੋਰੋਨਾ ਵੈਕਸੀਨ ਨੂੰ ਲੈ ਕੇ ਮਾਰਿਆ ਵੱਡਾ ਹੰਭਲਾ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਇਕ ਹਿਮਾਚਲੀ ਨੌਜਵਾਨ ਦੇ ਅਫ਼ਗਾਨਿਸਤਾਨ ’ਚ ਫਸੇ ਹੋਏ ਦੀ ਸੂਚਨਾ: ਮੁੱਖ ਮੰਤਰੀ
NEXT STORY