ਨਵੀਂ ਦਿੱਲੀ- ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ (AIMIM) ਦੇ ਮੁਖੀ ਅਸਦੁਦੀਨ ਓਵੈਸੀ ਨੇ ਕਿਹਾ ਕਿ ਉਹ ਭਵਿੱਖ ਵਿਚ ਹਿਜਾਬ ਪਹਿਨਣ ਵਾਲੀ ਕੁੜੀ ਨੂੰ ਭਾਰਤ ਦੀ ਪ੍ਰਧਾਨ ਮੰਤਰੀ ਬਣੇ ਦੇਖਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇੰਸ਼ਾਅੱਲ੍ਹਾ ਇਕ ਦਿਨ ਹਿਜਾਬ ਪਹਿਨਣ ਵਾਲੀ ਕੁੜੀ ਭਾਰਤ ਦੀ ਪ੍ਰਧਾਨ ਮੰਤਰੀ ਬਣੇਗੀ। ਉਨ੍ਹਾਂ ਦੀ ਇਹ ਟਿੱਪਣੀ ਉਦੋਂ ਆਈ ਜਦੋਂ ਰਿਸ਼ੀ ਸੁਨਕ ਬ੍ਰਿਟੇਨ ਦੇ ਪਹਿਲੇ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਬਣੇ ਹਨ।
ਇਹ ਵੀ ਪੜ੍ਹੋ- ਜਵਾਈ ਰਿਸ਼ੀ ਸੁਨਕ ਦੇ ਬ੍ਰਿਟੇਨ ਦਾ PM ਬਣਨ ’ਤੇ ਸਹੁਰੇ ਨੇ ਦਿੱਤੀ ਵਧਾਈ, ਜਾਣੋ ਕੀ ਬੋਲੇ ਇੰਫੋਸਿਸ ਦੇ ਫਾਊਂਡਰ
ਦਰਅਸਲ ਓਵੈਸੀ ਨੇ ਮੰਗਲਵਾਰ ਨੂੰ ਕਰਨਾਟਕ ਦੇ ਵਿਜੇਪੁਰਾ ’ਚ ਇਕ ਮੀਡੀਆ ਬ੍ਰੀਫਿੰਗ ਦੌਰਾਨ ਕਿਹਾ ਕਿ ਮੈਂ ਹਿਜਾਬ ਵਾਲੀ ਕੁੜੀ ਨੂੰ ਭਾਰਤ ਦੀ ਪ੍ਰਧਾਨ ਮੰਤਰੀ ਵਜੋਂ ਦੇਖਣਾ ਚਾਹੁੰਦਾ ਹਾਂ। ਰਿਸ਼ੀ ਸੁਨਕ ਦੇ ਯੂ. ਕੇ. ਦੇ ਪ੍ਰਧਾਨ ਮੰਤਰੀ ਬਣਨ ਦਾ ਜ਼ਿਕਰ ਕਰਦਿਆਂ ਓਵੈਸੀ ਨੇ ਕਿਹਾ ਕਿ ਉਨ੍ਹਾਂ ਦਾ ਆਪਣਾ ਲੋਕਤੰਤਰ ਹੈ, ਉਹ ਪ੍ਰਧਾਨ ਮੰਤਰੀ ਨੂੰ ਬਦਲ ਵੀ ਸਕਦੇ ਹਨ। ਮੈਂ ਦੱਸਦਾ ਰਿਹਾ ਹਾਂ ਇੰਸ਼ਾਅੱਲ੍ਹਾ, ਮੇਰੀ ਜ਼ਿੰਦਗੀ ਦੌਰਾਨ ਜਾਂ ਬਾਅਦ ’ਚ ਅਜਿਹੀ ਸਥਿਤੀ ਆਵੇਗੀ ਜਦੋਂ ਇਕ ਹਿਜਾਬ ਪਹਿਨਣ ਵਾਲੀ ਕੁੜੀ ਭਾਰਤ ਦੀ ਪ੍ਰਧਾਨ ਮੰਤਰੀ ਬਣੇਗੀ।
ਇਹ ਵੀ ਪੜ੍ਹੋ- ਬ੍ਰਿਟੇਨ ਦਾ ਪ੍ਰਧਾਨ ਮੰਤਰੀ ਬਣਨ ’ਤੇ PM ਮੋਦੀ ਨੇ ਰਿਸ਼ੀ ਸੁਨਕ ਨੂੰ ਦਿੱਤੀ ਵਧਾਈ, ਕਿਹਾ- ਅਸੀਂ ਮਿਲ ਕੇ ਕਰਾਂਗੇ ਕੰਮ
ਓਵੈਸੀ ਨੇ PM ਮੋਦੀ ਤੇ ਬੀਜੇਪੀ 'ਤੇ ਹਮਲਾ ਬੋਲਿਆ
AIMIM ਮੁਖੀ ਨੇ ਕਿਹਾ ਕਿ ਭਾਜਪਾ ਦਾ ਮਕਸਦ ਦੇਸ਼ ਤੋਂ ਮੁਸਲਮਾਨਾਂ ਨੂੰ ਹਟਾਉਣਾ ਹੈ। ਦੇਸ਼ ਲਈ ਹਲਾਲ ਮੀਟ ਖ਼ਤਰਾ ਹੈ, ਮੁਸਲਮਾਨ ਦੀ ਦਾੜ੍ਹੀ-ਟੋਪੀ ਖ਼ਤਰਾ ਹੈ। ਮੁਸਲਮਾਨ ਦਾ ਖਾਣਾ-ਪੀਣਾ ਸਭ ਖ਼ਤਰਾ ਹੈ। ਭਾਜਪਾ ਮੁਸਲਿਮ ਪਛਾਣ ਦੇ ਖ਼ਿਲਾਫ਼ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜ਼ਮੀਨੀ ਹਕੀਕਤ ਬਿਲਕੁਲ ਵੱਖਰੀ ਹੈ ਕਿਉਂਕਿ ਭਾਜਪਾ ਦਾ ਏਜੰਡਾ ਦੇਸ਼ ਦੇ ਬਹੁਲਵਾਦ ਨੂੰ ਖਤਮ ਕਰਨਾ ਹੈ।
ਇਹ ਵੀ ਪੜ੍ਹੋ- ਦਰਦਨਾਕ ਹਾਦਸਾ; ਦੀਵਾਲੀ ਮੌਕੇ ਬੱਸ ’ਚ ਦੀਵੇ ਜਗਾ ਕੇ ਸੌਂ ਗਏ ਡਰਾਈਵਰ ਅਤੇ ਕੰਡਕਟਰ, ਦੋਵੇਂ ਜ਼ਿੰਦਾ ਸੜੇ
5 ਸਾਲ ਬਾਅਦ ਰਾਮ ਰਹੀਮ ਨੇ ਡੇਰਾ ਪ੍ਰੇਮੀਆਂ ਨਾਲ ਮਨਾਈ ਦੀਵਾਲੀ
NEXT STORY