ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬ੍ਰਿਟੇਨ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਜਿਵੇਂ ਹੀ ਤੁਸੀਂ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬਣਦੇ ਹੋ, ਦੋਵੇਂ ਦੇਸ਼ ਗਲੋਬਲ ਮੁੱਦਿਆਂ ’ਤੇ ਮਿਲ ਕੇ ਕੰਮ ਕਰਾਂਗੇ। ਦੱਸ ਦੇਈਏ ਕਿ ਸੋਮਵਾਰ ਨੂੰ ਦੀਵਾਲੀ ਮੌਕੇ 42 ਸਾਲਾ ਸੁਨਕ ਨੂੰ ਬ੍ਰਿਟੇਨ ਦਾ ਪ੍ਰਧਾਨ ਮੰਤਰੀ ਚੁਣਿਆ ਗਿਆ ਹੈ। ਉਹ ਬ੍ਰਿਟੇਨ ਦੇ ਭਾਰਤੀ ਮੂਲ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ ਹਨ। ਰਿਸ਼ੀ ਸੁਨਕ ਇੰਫੋਸਿਸ ਦੇ ਸਹਿ-ਸੰਸਥਾਪਕ ਨਾਰਾਇਣ ਮੂਰਤੀ ਦੇ ਜਵਾਈ ਹਨ।
ਇਹ ਵੀ ਪੜ੍ਹੋ- ਬ੍ਰਿਟੇਨ ’ਚ ‘ਰਿਸ਼ੀ ਰਾਜ’, ਰਿਸ਼ੀ ਸੁਨਕ ਹੋਣਗੇ ਨਵੇਂ ਪ੍ਰਧਾਨ ਮੰਤਰੀ
ਰਿਸ਼ੀ ਸੁਨਕ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕੇ ਵਧਾਈ ਦਿੱਤੀ। ਟਵੀਟ ਕਰਦਿਆਂ ਲਿਖਿਆ, ‘ਹਾਰਦਿਕ ਵਧਾਈ ਰਿਸ਼ੀ ਸੁਨਕ। ਜਿਵੇਂ ਹੀ ਤੁਸੀਂ ਯੂ. ਕੇ. ਦੇ ਪ੍ਰਧਾਨ ਮੰਤਰੀ ਬਣਦੇ ਹੋ, ਮੈਂ ਗਲੋਬਲ ਮੁੱਦਿਆਂ ’ਤੇ ਇਕੱਠੇ ਮਿਲ ਕੇ ਕੰਮ ਕਰਨ ਅਤੇ ਰੋਡਮੈਪ 2030 ਨੂੰ ਲਾਗੂ ਕਰਨ ਲਈ ਉਤਸੁਕ ਹਾਂ। ਖ਼ਾਸ ਦੀਵਾਲੀ ਬ੍ਰਿਟੇਨ ਦੇ ਭਾਰਤੀਆਂ ਦੇ ‘ਜੀਵਤ ਪੁਲ’ ਦੀ ਕਾਮਨਾ ਕਰਦੀ ਹੈ, ਅਸੀਂ ਆਪਣੇ ਇਤਿਹਾਸਕ ਸਬੰਧਾਂ ਨੂੰ ਇਕ ਆਧੁਨਿਕ ਸਾਂਝੇਦਾਰੀ ’ਚ ਬਦਲਦੇ ਹਾਂ।’’
ਇਹ ਵੀ ਪੜ੍ਹੋ- ਕਾਰਗਿਲ ’ਚ PM ਮੋਦੀ ਨੇ ਜਵਾਨਾਂ ਨਾਲ ਗਾਇਆ ‘ਵੰਦੇ ਮਾਤਰਮ’, ਆਪਣੇ ਹੱਥਾਂ ਨਾਲ ਖੁਆਈ ਮਠਿਆਈ
ਦੱਸ ਦੇਈਏ ਕਿ ਸੁਨਕ ਦੀ ਜਿੱਤ ਉਨ੍ਹਾਂ ਦੀ ਸਿਆਸੀ ਕਿਸਮਤ ’ਚ ਇਕ ਜ਼ਿਕਰਯੋਗ ਬਦਲਾਅ ਦਾ ਪ੍ਰਤੀਕ ਹੈ। ਪਿਛਲੇ ਮਹੀਨੇ ਸੱਤਾਧਾਰੀ ਪਾਰਟੀ ਦੇ ਸੰਸਦ ਮੈਂਬਰਾਂ ਦਾ ਸਮਰਥਨ ਨਾ ਮਿਲਣ ਮਗਰੋਂ ਮੌਜੂਦਾ ਪ੍ਰਧਾਨ ਮੰਤਰੀ ਲਿਜ ਟਰਸ ਤੋਂ ਚੋਣ ਹਾਰ ਗਏ ਸਨ। ਹਾਲਾਂਕਿ ਕੰਜਰਵੇਟਿਵ ਪਾਰਟੀ ’ਚ ਟਰਸ ਦੀ ਅਗਵਾਈ ਖਿਲਾਫ਼ ਖੁੱਲ੍ਹੀ ਬਗਾਵਤ ਹੋ ਗਈ ਸੀ। ਜਿਸ ਦੇ ਚੱਲਦੇ ਮਹਿਜ 45 ਦਿਨ ਤੱਕ ਪ੍ਰਧਾਨ ਮੰਤਰੀ ਰਹਿਣ ਮਗਰੋਂ ਟਰਸ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਪਾਬੰਦੀ ਦੇ ਬਾਵਜੂਦ ਦਿੱਲੀ ’ਚ ਖ਼ੂਬ ਚੱਲੇ ਪਟਾਕੇ, ਰਾਜਧਾਨੀ ਦੀ ਆਬੋ-ਹਵਾ ਹੋਈ ‘ਬੇਹੱਦ ਖਰਾਬ’
NEXT STORY