ਨਵੀਂ ਦਿੱਲੀ— ਦਿੱਲੀ ਦੀ 22 ਸਾਲਾ 'ਪੈਡਗਰਲ' ਸੌਮਿਆ ਨੇ ਇਕ ਅਜਿਹਾ ਸੇਨੇਟਰੀ ਪੈਡ ਤਿਆਰ ਕੀਤਾ ਹੈ, ਜਿਸ ਨੂੰ ਡੇਢ ਤੋਂ 2 ਸਾਲ ਤੱਕ ਇਸਤੇਮਾਲ ਕੀਤਾ ਜਾ ਸਕਦਾ ਹੈ। ਇਹ ਪੂਰੀ ਤਰ੍ਹਾਂ ਜਿਨਾ ਵਾਤਾਵਰਨ ਦੇ ਅਨੁਕੂਲ ਹੈ ਉਨਾਂ ਹੀ ਉਪਯੋਗੀ ਅਤੇ ਸੁਰੱਖਿਅਤ ਹੈ, ਜਿਨ੍ਹਾਂ ਕਿ ਇਕ ਵਾਰ ਇਸਤੇਮਾਲ 'ਚ ਲਿਆਂਦਾ ਜਾਣ ਵਾਲਾ ਆਮ ਪੈਡ ਹੈ। ਵਿਸ਼ੇਸ਼ ਗੱਲ ਇਹ ਹੈ ਕਿ ਸੌਮਿਆ ਮਹਿਲਾਵਾਂ ਅਤੇ ਲੜਕੀਆਂ ਨੂੰ ਇਹ ਪੈਡ ਮੁਫਤ 'ਚ ਉਪਲੱਬਧ ਕਰਵਾ ਰਹੀ ਹੈ। ਹੁਣ ਤੱਕ 15 ਤੋਂ 16 ਹਜ਼ਾਰ ਪੈਡ ਉਹ ਵੰਡ ਚੁੱਕੀ ਹੈ।
ਸ਼ੁਰੂ ਕੀਤਾ ਪ੍ਰੋਜੈਕਟ ਬਾਲਾ
ਬ੍ਰਿਟਿਸ਼ ਯੂਨੀਵਰਸਿਟੀ ਤੋਂ ਪੜਾਈ ਕਰਕੇ ਵਾਪਸ ਆਈ ਸੌਮਿਆ ਦਾ ਗਰੀਬ ਅਤੇ ਪੱਛੜੇ ਗ੍ਰਾਮੀਣ ਪਰਿਵਾਰਾਂ ਦੀਆਂ ਮਹਿਲਾਵਾਂ ਨੂੰ ਇਸ ਵਿਸ਼ੇ 'ਚ ਜਾਗਰੂਕ ਕਰਵਾਉਣਾ ਹੈ। ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ ਅਤੇ ਆਂਧਰਾ ਪ੍ਰਦੇਸ਼ ਸਮੇਤ ਲੱਗਭਗ 10 ਰਾਜਾਂ ਦੇ ਦੂਰ-ਦੁਰਾਡੇ ਪਿੰਡਾਂ 'ਚ ਪ੍ਰਚਾਰ ਕਰਕੇ ਜਾਗਰੂਕ ਕਰਨ 'ਚ ਲੱਗੀ ਹੈ।
ਇਸ ਤਰ੍ਹਾਂ ਆਇਆ ਆਈਡੀਆ
ਦੁਬਾਰਾ ਇਸਤੇਮਾਲ ਹੋਣ ਵਾਲਾ ਪੈਡ ਅਤੇ ਜਾਗਰੂਕਤਾ ਮੁਹਿੰਮ ਨਾਲ ਜੁੜਨ ਦੇ ਸਵਾਲ 'ਤੇ ਸੌਮਿਆ ਦੱਸਦੀ ਹੈ ਕਿ ਉਹ 2013 'ਚ ਪੜਾਈ ਲਈ ਬ੍ਰਿਟੇਨ ਗਈ ਸੀ। ਪੜ੍ਹਾਈ ਲਈ ਉਸ ਨੂੰ ਅਫਰੀਕੀ ਦੇਸ਼ ਮਿਲਿਆ। ਉਥੇ ਉਨ੍ਹਾਂ ਨੇ ਮਹਾਵਾਰੀ ਦੌਰਾਨ ਮਹਿਲਾਵਾਂ ਅਤੇ ਲੜਕੀਆਂ 'ਚ ਜਾਗਰੂਕਤਾਂ ਦੀ ਕਮੀ ਦੇਖੀ। ਮਹਿਲਾਵਾਂ ਦੀ ਸਥਿਤੀ ਦੇਖ ਇਸ ਵਿਸ਼ੇ ਨੂੰ ਗੰਭੀਰਤਾਂ ਦਾ ਪਹਿਲੀ ਵਾਰ ਅਹਿਸਾਸ ਹੋਇਆ। ਛੁੱਟੀਆ 'ਚ ਭਾਰਤ ਆ ਕੇ ਜਦੋਂ ਇਥੇ ਨਜ਼ਰ ਘੁੰਮਾਈ ਤਾਂ ਸਥਿਤੀ ਇਥੇ ਵੀ ਉਸੇ ਤਰ੍ਹਾਂ ਹੀ ਸੀ। ਅਜਿਹੇ 'ਚ ਇਸ ਵਿਸ਼ੇ 'ਤੇ ਕੰਮ ਕਰਨਾ ਸ਼ੁਰੂ ਕੀਤਾ।
ਮਿਲੀ ਸਫਲਤਾ
ਸੌਮਿਆ ਨੇ ਦੱਸਿਆ ਕਿ ਕਾਫੀ ਯਤਨ ਕਰਨ ਤੋਂ ਬਾਅਦ ਜਦੋਂ ਦੁਬਾਰਾ ਇਸਤੇਮਾਲ ਕੀਤਾ ਜਾਣ ਵਾਲਾ ਪੈਡ ਨੂੰ ਬਣਾਉਣ 'ਚ ਸਫਲਤਾ ਮਿਲੀ ਤਾਂ ਉਸ ਤੋਂ ਉਤਸ਼ਾਹਿਤ ਹੋ ਕੇ ਕਾਲਜ ਨੇ ਇਸ 'ਤੇ ਕੰਮ ਕਰਨ ਲਈ ਲਾਡ ਰੂਟਸ ਫੰਡ ਮੁਹੱਈਆ ਕਰਵਾਇਆ, ਜਿਸ 'ਚ ਪੈਡ ਪੂਰੀ ਤਰ੍ਹਾਂ ਸੁਰੱਖਿਅਤ ਪਾਇਆ ਗਿਆ। ਪੈਡ ਬਣਾਉਣ ਦੇ ਟੈਸਟ 'ਚ ਪਾਸ ਹੋ ਜਾਣ ਤੋਂ ਬਾਅਦ ਸੌਮਿਆ ਨੇ ਦਿੱਲੀ ਦੀ ਇਕ ਕੰਪਨੀ ਨਾਲ ਸੰਪਰਕ ਕੀਤਾ, ਜੋ ਪੈਡ ਬਣਾਉਣ ਲਈ ਤਿਆਰ ਹੋ ਗਈ। ਸੌਮਿਆ ਦੱਸਦੀ ਹੈ ਕਿ ਹੁਣ ਉਸ ਦੀ ਇਸ ਮੁਹਿੰਮ ਨੂੰ ਕਾਫੀ ਸਰਾਹਨਾ ਅਤੇ ਮਦਦ ਮਿਲ ਰਹੀ ਹੈ।
'ਆਪ' ਦੀ ਉਲਟੀ ਗਿਣਤੀ ਸ਼ੁਰੂ, ਲੁਧਿਆਣਾ 'ਚ ਦਿੱਖੀ ਅਸਲੀਅਤ
NEXT STORY