ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਸਰਕਾਰ ਪਿਛਲੇ ਮਹੀਨੇ ਹੋਏ ਅੱਤਵਾਦੀ ਹਮਲੇ 'ਚ ਮਾਰੇ ਗਏ 26 ਲੋਕਾਂ ਦੀ ਯਾਦ 'ਚ ਪਹਿਲਗਾਮ ਦੇ ਬੈਸਰਨ 'ਚ ਇਕ ਸਮਾਰਕ ਬਣਾਏਗੀ। ਉਨ੍ਹਾਂ ਕਿਹਾ ਕਿ ਇਕ ਸ਼ਾਨਦਾਰ, ਮਾਣਮੱਤਾ ਅਤੇ ਸਨਮਾਨਜਨਕ ਸਮਾਰਕ ਬਣਾਉਣ ਲਈ ਸੁਝਾਅ ਮੰਗੇ ਜਾਣਗੇ। ਮੁੱਖ ਮੰਤਰੀ ਨੇ ਕਿਹਾ,"ਅਸੀਂ ਪਹਿਲੇ ਦਿਨ ਤੋਂ ਹੀ ਇਸ 'ਤੇ ਚਰਚਾ ਕਰ ਰਹੇ ਹਾਂ... ਬੈਸਰਨ 'ਚ ਮਾਰੇ ਗਏ 26 ਨਿਰਦੋਸ਼ ਲੋਕਾਂ ਦੀ ਯਾਦ 'ਚ ਇਕ ਸਮਾਰਕ ਬਣਾਇਆ ਜਾਵੇਗਾ, ਜੋ ਕਿ ਇਕ ਸਥਾਈ ਸ਼ਰਧਾਂਜਲੀ ਅਤੇ ਇਹ ਯਾਦ ਦਿਵਾਏਗਾ ਕਿ ਉਨ੍ਹਾਂ ਨੂੰ ਕਦੇ ਭੁਲਾਇਆ ਨਹੀਂ ਜਾਵੇਗਾ।''
ਇਹ ਵੀ ਪੜ੍ਹੋ : ਪਾਕਿਸਤਾਨ 'ਤੇ ਭਰੋਸਾ ਨਹੀਂ, 'ਆਪਰੇਸ਼ਨ ਸਿੰਦੂਰ' ਜਾਰੀ ਹੈ : IG ਸ਼ਸ਼ਾਂਕ ਆਨੰਦ
ਪਹਿਲਗਾਮ 'ਚ ਦੇਸ਼ ਭਰ ਦੇ ਯਾਤਰਾ ਅਤੇ ਟੂਰ ਆਪਰੇਟਰਾਂ ਨੂੰ ਸੰਬੋਧਨ ਕਰਦੇ ਹੋਏ, ਅਬਦੁੱਲਾ ਨੇ ਜੰਮੂ-ਕਸ਼ਮੀਰ 'ਚ ਸੈਰ-ਸਪਾਟੇ ਨੂੰ ਮੁੜ ਸੁਰਜੀਤ ਕਰਨ ਦੀ ਮਹੱਤਵ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ,"ਮੰਗਲਵਾਰ ਨੂੰ ਪਹਿਲਗਾਮ 'ਚ ਹੋਈ ਕੈਬਨਿਟ ਮੀਟਿੰਗ ਨੇ ਲੋਕ ਨਿਰਮਾਣ ਵਿਭਾਗ ਨੂੰ ਇਸ ਸਮਾਰਕ ਲਈ ਸਿਧਾਂਤਕ ਪ੍ਰਵਾਨਗੀ ਦੇਣ ਦਾ ਅਧਿਕਾਰ ਦਿੱਤਾ।" ਵਾਦੀ 'ਚ ਸੁਰੱਖਿਆ ਚੁਣੌਤੀਆਂ ਨੂੰ ਸਵੀਕਾਰ ਕਰਦੇ ਹੋਏ, ਅਬਦੁੱਲਾ ਨੇ ਸਖ਼ਤ ਉਪਾਅ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਅਮਰਨਾਥ ਯਾਤਰਾ ਦੀਆਂ ਤਿਆਰੀਆਂ ਦੀ ਸਮੀਖਿਆ ਕਰਨ ਲਈ ਨੂਨਵਾਨ ਬੇਸ ਕੈਂਪ ਦਾ ਵੀ ਦੌਰਾ ਕੀਤਾ, ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਸ਼ਰਧਾਲੂਆਂ ਦੀ ਸੁਰੱਖਿਆ ਅਤੇ ਸਹੂਲਤ ਨੂੰ ਯਕੀਨੀ ਬਣਾਉਣ ਲਈ ਤਾਲਮੇਲ ਦੀ ਮਹੱਤਤਾ 'ਤੇ ਜ਼ੋਰ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
UP 'ਚ ਕੋਰੋਨਾ ਦਾ Confusion! ਬਜ਼ੁਰਗ ਦੀ ਰਿਪੋਰਟ ਨੇ ਸਿਹਤ ਵਿਭਾਗ ਨੂੰ ਵੀ ਕਰ 'ਤਾ ਹੈਰਾਨ
NEXT STORY