ਸੋਲਨ—ਛੋਟੀ ਜਿਹੀ ਲਾਪਰਵਾਹੀ ਕਿਸੇ ਦੀ ਵੀ ਜਾਨ ਲੈ ਸਕਦੀ ਹੈ। ਇਹ ਖ਼ਬਰ ਸੋਲਨ ਦੀ ਹੈ, ਜਿਸ 'ਚ ਮਾਸੂਮ ਪਰਾਂਜਲ ਝੂਲੇ 'ਤੇ ਝੂਟੇ ਲੈਂਦੇ ਸਮੇਂ ਅਚਾਨਕ ਮੌਤ ਦੇ ਮੂੰਹ 'ਚ ਚਲਾ ਗਿਆ। ਦੱਸਣਾ ਚਾਹੁੰਦੇ ਹਾਂ ਕਿ ਪਰਾਂਜਲ ਚੌਥੀ ਕਲਾਸ 'ਚ ਪੜ੍ਹਦਾ ਸੀ। ਜਾਣਕਾਰੀ ਅਨੁਸਾਰ ਮਾਸੂਮ ਜਦੋਂ ਆਪਣੇ ਕਮਰੇ 'ਚ ਝੂਲਾ 'ਤੇ ਝੂਟੇ ਲੈ ਰਿਹਾ ਸੀ ਤਾਂ ਅਚਾਨਕ ਉਹ ਆਪਣਾ ਸੰਤੁਲਨ ਗੁਆ ਬੈਠਾ ਅਤੇ ਝੂਲਾ ਚੋਂ ਅਚਾਨਕ ਇਸ ਤਰ੍ਹਾਂ ਤੋਂ ਤਿਲਕਿਆ ਕਿ ਗਲ 'ਚ ਝੂਲੇ ਦੀ ਰੱਸੀ ਫਸ ਗਈ ਅਤੇ ਉਸ ਦੀ ਤੜਫ-ਤੜਫ ਕੇ ਜਾਨ ਨਿਕਲ ਗਈ।
ਕਮਰੇ 'ਚ ਬੇਟੇ ਨੂੰ ਇਸ ਹਾਲਤ 'ਚ ਦੇਖ ਮਾਂ ਦੇ ਉੱਡੇ ਹੋਸ਼
ਜਦੋਂ ਇਹ ਘਟਨਾ ਵਾਪਰੀ ਤਾਂ ਉਸ ਦੀ ਮਾਂ ਕਮਰੇ 'ਚ ਕੰਮ ਕਰ ਰਹੀ ਸੀ, ਜਦੋਂ ਉਹ ਬੇਟੇ ਨੂੰ ਲੈਣ ਕਮਰੇ 'ਚ ਗਈ ਤਾਂ ਦੇਖਿਆ ਕਿ ਪਰਾਂਜਲ ਦੇ ਗਲ 'ਚ ਝੂਲੇ ਦੀ ਰੱਸੀ ਫਸੀ ਹੋਈ ਸੀ। ਉਹ ਆਪਣੇ ਬੇਟੇ ਨੂੰ ਤੁਰੰਤ ਹਸਪਤਾਲ 'ਚ ਲੈ ਕੇ ਗਏੇ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਘਟਨਾ ਦੀ ਪੁਸ਼ਟੀ ਕਰਦੇ ਹੋਏ ਚੌਂਕੀ ਇੰਚਾਰਜ਼ ਸੁਨੀਤਾ ਵਰਮਾ ਨੇ ਜਾਣਕਾਰੀ ਦਿੱਤੀ ਕਿ ਉਨਾਂ ਨੂੰ ਪਰਾਂਜਲ ਦੇ ਪਿਤਾ ਨੇ ਦੱਸਿਆ ਕਿ ਖੇਡਦੇ ਹੋਏ ਪਰਾਂਜਲ ਦੇ ਰੱਸੀ ਗਲ 'ਚ ਫਸ ਗਈ, ਜਿਸ ਕਾਰਨ ਉਸ ਨੇ ਦਮ ਤੋੜ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸਾਰੇ ਪਹਿਲੂਆਂ 'ਤੇ ਗੰਭੀਰਤਾਂ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।
ਜਨਤਾ ਦਲ ਦੇ ਬਾਗੀ ਨੇਤਾ ਸ਼ਰਦ ਯਾਦਵ ਨੂੰ ਸਖਤ ਚਿਤਾਵਨੀ
NEXT STORY