ਇਸਲਾਮਾਬਾਦ— ਪਾਕਿਸਤਾਨ ਵਿਚ ਭਾਰਤੀ ਹਾਈ ਕਮਿਸ਼ਨਰ ਅਜੇ ਬਿਸਾਰੀਆ ਨੇ ਸ਼ਨੀਵਾਰ ਨੂੰ ਇਸਲਾਮਾਬਾਦ ਵਿਚ ਇਕ ਇਫਤਾਰ ਪਾਰਟੀ ਦੀ ਮੇਜ਼ਬਾਨੀ ਕੀਤੀ ਪਰ ਉਨ੍ਹਾਂ ਨੂੰ ਆਪਣੇ ਸਾਰੇ ਦੋਸਤਾਂ ਅਤੇ ਮਹਿਮਾਨਾਂ ਕੋਲੋਂ 'ਮੁਆਫੀ' ਮੰਗਣੀ ਪਈ ਕਿਉਂਕਿ ਪਾਕਿਸਤਾਨੀ ਸੁਰੱਖਿਆ ਏਜੰਸੀਆਂ ਵਲੋਂ ਸਖ਼ਤੀ ਨਾਲ ਕੀਤੀ ਗਈ ਜਾਂਚ ਕਰਕੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ।
ਬਿਸਾਰੀਆ ਦੀ ਮੁਆਫੀ ਬਾਰੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਅਤੇ ਭਾਰਤੀ ਟੀ. ਵੀ. ਚੈਨਲਾਂ ਨੇ ਵੀ ਇਸ ਨੂੰ ਵਿਖਾਇਆ। ਬਿਸਾਰੀਆ ਨੇ ਕਿਹਾ ਕਿ ਤੁਹਾਡਾ ਸਾਰਿਆਂ ਦਾ ਇਸ ਇਫਤਾਰ ਵਿਚ ਸ਼ਮੂਲੀਅਤ ਕਰਨ ਲਈ ਧੰਨਵਾਦ ਹੈ। ਖਾਸ ਤੌਰ 'ਤੇ ਉਨ੍ਹਾਂ ਦਾ ਜੋ ਕਰਾਚੀ ਅਤੇ ਲਾਹੌਰ ਤੋਂ ਆਏ ਹਨ। ਇਸ ਦੇ ਨਾਲ ਹੀ ਮੁਆਫੀ ਮੰਗਣੀ ਚਾਹਾਂਗਾ ਕਿਉਂਕਿ ਕਈ ਲੋਕਾਂ ਨੂੰ ਇੱਥੇ ਅੰਦਰ ਆਉਣ 'ਚ ਤਕਲੀਫ ਹੋਈ ਅਤੇ ਕਈ ਦੋਸਤ ਇੱਥੇ ਆ ਹੀ ਨਹੀਂ ਸਕੇ। ਇਫਤਾਰ ਦਾ ਸਿਲਸਿਲਾ ਕਈ ਸਾਲਾਂ ਤੋਂ ਜਾਰੀ ਹੈ। ਇਤਫਾਕ ਹੈ ਕਿ ਇਫਤਾਰ ਦੀ ਮੇਜ਼ਬਾਨੀ ਅਜਿਹੇ ਸਮੇਂ ਕੀਤੀ ਗਈ ਜਦੋਂ ਭਾਰਤ ਵਿਚ ਨਵੀਂ ਪਾਰਟੀ ਦਾ ਗਠਨ ਕੀਤਾ ਗਿਆ।
ਹਾਲਾਂਕਿ ਇਹ ਪਹਿਲਾ ਮਾਮਲਾ ਨਹੀਂ ਹੈ ਜਦ ਪਾਕਿਸਤਾਨੀ ਏਜੰਸੀਆਂ ਵਲੋਂ ਭਾਰਤੀ ਡਿਪਲੋਮੈਟਾਂ ਨਾਲ ਬਦਸਲੂਕੀ ਕੀਤੀ ਗਈ ਹੋਵੇ। ਇਸ ਤੋਂ ਪਹਿਲਾਂ ਡਿਪਲੋਮੈਟਾਂ ਨੂੰ ਪ੍ਰੇਸ਼ਾਨ ਕਰਨ ਲਈ ਉਨ੍ਹਾਂ ਦੇ ਘਰਾਂ ਦੀ ਬਿਜਲੀ ਕੱਟ ਦੇਣ ਦਾ ਮਾਮਲਾ ਵੀ ਸਾਹਮਣੇ ਆਇਆ ਸੀ।
UPSC : ਸਿਵਲ ਸਰਵਿਸ ਦੀ ਪ੍ਰੀਖਿਆ ਅੱਜ (ਪੜ੍ਹੋ 2 ਜੂਨ ਦੀਆਂ ਖਾਸ ਖਬਰਾਂ)
NEXT STORY