ਮੇਂਢਰ (ਵਿਨੋਦ) - ਜੰਮੂ-ਕਸ਼ਮੀਰ ਦੇ ਪੁੰਛ ਜ਼ਿਲੇ ਦੇ ਮੇਂਢਰ ਵਿਖੇ ਕੰਟਰੋਲ ਰੇਖਾ (ਐੱਲ.ਓ.ਸੀ.) 'ਤੇ ਪਾਕਿਸਤਾਨੀ ਫੌਜ ਨੇ ਗੋਲੀਬੰਦੀ ਦੀ ਉਲੰਘਣਾ ਕਰਦੇ ਹੋਏ ਸੋਮਵਾਰ ਸ਼ਾਮ ਲਗਭਗ ਪੌਣੇ 6 ਵਜੇ ਛੋਟੇ ਹਥਿਆਰਾਂ ਨਾਲ ਫਾਇਰਿੰਗ ਕੀਤੀ ਅਤੇ ਨਾਲ ਹੀ ਮੋਰਟਾਰ ਦੇ ਗੋਲੇ ਵੀ ਦਾਗੇ। ਪਾਕਿਸਤਾਨ ਦੀ ਇਸ ਫਾਇਰਿੰਗ ਤੇ ਗੋਲਾਬਾਰੀ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ। ਭਾਰਤੀ ਫੌਜ ਨੇ ਇਸ ਦਾ ਕਰਾਰਾ ਜਵਾਬ ਦਿੱਤਾ। ਮੇਂਢਰ ਸੈਕਟਰ ਵਿਚ ਹੀ ਕੰਟਰੋਲ ਰੇਖਾ ਨੇੜੇ ਜੰਗਲੀ ਇਲਾਕੇ ਵਿਚ ਸੋਮਵਾਰ ਭਿਆਨਕ ਅੱਗ ਲੱਗ ਗਈ। ਖੁਸ਼ਕਿਸਮਤੀ ਨਾਲ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸਰਕਾਰੀ ਸੂਤਰਾਂ ਮੁਤਾਬਕ ਅੱਗ ਲੱਗਣ ਪਿੱਛੋਂ ਇਲਾਕੇ ਵਿਚ ਧੂੰਆਂ ਫੈਲ ਗਿਆ। ਅਜਿਹਾ ਲੱਗਦਾ ਹੈ ਕਿ ਪਾਕਿਸਤਾਨ ਵਲੋਂ ਇਹ ਅੱਗ ਭੜਕੀ ਅਤੇ ਫਿਰ ਭਾਰਤੀ ਇਲਾਕੇ ਤੱਕ ਫੈਲ ਗਈ। ਵੱਡੀ ਪੱਧਰ 'ਤੇ ਬਰਫ ਜੰਮੀ ਹੋਣ ਕਾਰਣ ਇਲਾਕੇ ਤੱਕ ਪਹੁੰਚਣਾ ਬਹੁਤ ਔਖਾ ਹੈ। ਜੇ ਇਹ ਅੱਗ ਬਾਰੂਦੀ ਸੁਰੰਗਾਂ ਵਾਲੇ ਇਲਾਕੇ ਵਿਚ ਪਹੁੰਚ ਗਈ ਤਾਂ ਧਮਾਕੇ ਹੋ ਸਕਦੇ ਹਨ।
ਸੁਪਰੀਮ ਕੋਰਟ ਨੇ ਨਾਗਾਲੈਂਡ ਦੇ ਲੋਕ ਕਮਿਸ਼ਨਰ ਦਾ ਅਸਤੀਫਾ ਕੀਤਾ ਮਨਜ਼ੂਰ
NEXT STORY