ਨੈਸ਼ਨਲ ਡੈਸਕ- ਪਾਕਿਸਤਾਨ ਤੋਂ ਭਾਰਤ ਆਈ ਸੀਮਾ ਹੈਦਰ ਇਕ ਵਾਰ ਮੁੜ ਮਾਂ ਬਣ ਗਈ ਹੈ। ਉਸ ਨੇ ਮੰਗਲਵਾਰ ਸਵੇਰੇ ਕਰੀਬ 4.30 ਵਜੇ ਗ੍ਰੇਟਰ ਨੋਇਡਾ ਦੇ ਇਕ ਹਸਪਤਾਲ 'ਚ ਇਕ ਧੀ ਨੂੰ ਜਨਮ ਦਿੱਤਾ। ਇਹ ਬੱਚੀ ਸੀਮਾ ਅਤੇ ਉਸ ਦੇ ਪਤੀ ਸਚਿਨ ਮੀਣਾ ਦੀ ਹੈ। ਸੀਮਾ ਅਤੇ ਸਚਿਨ ਨੇ ਦਸੰਬਰ 2024 'ਚ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕਰ ਕੇ ਇਹ ਖੁਸ਼ਖ਼ਬਰੀ ਦਿੱਤੀ ਸੀ ਕਿ ਉਹ ਮਾਤਾ-ਪਿਤਾ ਬਣਨ ਵਾਲੇ ਹਨ। ਵੀਡੀਓ 'ਚ ਸੀਮਾ ਨੇ ਪ੍ਰੈਗਨੈਂਸੀ ਕਿਟ ਦਿਖਾਉਂਦੇ ਹੋਏ ਸਚਿਨ ਨੂੰ ਪਿਤਾ ਬਣਨ ਦੀ ਜਾਣਕਾਰੀ ਦਿੱਤੀ ਸੀ, ਜਿਸ ਤੋਂ ਬਾਅਦ ਸਚਿਨ ਖੁਸ਼ੀ ਨਾਲ ਉਸ ਨੂੰ ਗਲ਼ੇ ਲਗਾ ਲੈਂਦਾ ਹੈ। ਉਦੋਂ ਸੀਮਾ ਨੇ ਦੱਸਿਆ ਕਿ 7 ਮਹੀਨੇ ਦੀ ਗਰਭਵਤੀ ਹੈ ਅਤੇ ਜਲਦ ਹੀ ਉਸ ਦੇ ਘਰ ਕਿਲਕਾਰੀ ਗੂੰਜੇਗੀ। ਹੁਣ ਉਸ ਦੇ ਪਰਿਵਾਰ 'ਚ ਇਕ ਹੋਰ ਮੈਂਬਰ ਜੁੜ ਗਿਆ ਹੈ।
ਦੱਸਣਯੋਗ ਹੈ ਕਿ ਕਰੀਬ 2 ਸਾਲ ਪਹਿਲੇ ਸੀਮਾ ਆਪਣੇ ਚਾਰ ਬੱਚਿਆਂ ਨਾਲ ਪਾਕਿਸਤਾਨ ਦੁਬਈ ਅਤੇ ਨੇਪਾਲ ਹੁੰਦੇ ਹੋਏ ਭਾਰਤ ਪਹੁੰਚੀ ਸੀ। ਹਾਲਾਂਕਿ ਉਸ ਨੇ ਅਜੇ ਤੱਕ ਭਾਰਤੀ ਨਾਗਰਿਕਤਾ ਨਹੀਂ ਮਿਲੀ ਹੈ। ਸੀਮਾ ਅਤੇ ਸਚਿਨ ਦੀ ਮੁਲਾਕਾਤ ਆਨਲਾਈਨ ਪਬਜੀ ਗੇਮ ਰਾਹੀਂ ਹੋਈ ਸੀ, ਜਿਸ ਤੋਂ ਬਾਅਦ ਦੋਵਾਂ ਵਿਚਾਲੇ ਨਜ਼ਦੀਕੀਆਂ ਵਧੀਆਂ ਅਤੇ ਸੀਮਾ ਆਪਣੇ ਪ੍ਰੇਮੀ ਸਚਿਨ ਕੋਲ ਰਹਿਣ ਆ ਗਈ। ਉੱਥੇ ਹੀ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤ 'ਚ ਆਉਣ ਕਾਰਨ ਸੀਮਾ ਨੂੰ 4 ਜੁਲਾਈ 2023 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ 7 ਜੁਲਾਈ ਨੂੰ ਉਸ ਨੂੰ ਸਥਾਨਕ ਅਦਾਲਤ ਤੋਂ ਜ਼ਮਾਨਤ ਮਿਲ ਗਈ ਸੀ। ਇਸ ਤੋਂ ਬਾਅਦ ਦੋਵਾਂ ਨੇ ਹਿੰਦੂ ਰੀਤੀ-ਰਿਵਾਜ਼ਾਂ ਨਾਲ ਵਿਆਹ ਕਰ ਲਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਾਨਸਿਕ ਤੌਰ 'ਤੇ ਪਰੇਸ਼ਾਨ ਪੁੱਤ ਨੂੰ ਬਚਾਉਣ ਗਿਆ ਸੀ ਪਿਓ, ਹੋਇਆ ਅਜਿਹਾ ਕਿ ਦੋਵਾਂ ਨੂੰ ਖਿੱਚ ਕੇ ਲੈ ਗਈ ਮੌਤ
NEXT STORY