ਨਵੀਂ ਦਿੱਲੀ — ਕੀ ਤੁਹਾਨੂੰ ਪਤਾ ਹੈ ਕਿ ਇਕ ਸਮੇਂ ਪਾਕਿਸਤਾਨ ਅਤੇ ਮਿਆਂਮਾਰ ਦਾ ਬੈਂਕਿੰਗ ਸਿਸਟਮ ਵੀ ਭਾਰਤੀ ਰਿਜ਼ਰਵ ਬੈਂਕ ਹੀ ਚਲਾਉਂਦਾ ਸੀ। ਆਜ਼ਾਦੀ ਤੋਂ ਬਾਅਦ ਲਗਭਗ ਦੋ ਸਾਲਾਂ ਤੱਕ ਭਾਰਤ ਤੋਂ ਇਲਾਵਾ ਰਿਜ਼ਰਵ ਬੈਂਕ ਨੇ ਦੋ ਹੋਰ ਦੇਸ਼ਾਂ ਪਾਕਿਸਤਾਨ ਅਤੇ ਮਿਆਂਮਾਰ ਦੇ ਕੇਂਦਰੀ ਬੈਂਕ ਦੇ ਤੌਰ 'ਤੇ ਆਪਣੀ ਭੂਮਿਕਾ ਨਿਭਾਈ ਹੈ।
ਆਰਬੀਆਈ ਨੇ ਜੁਲਾਈ 1948 ਤੱਕ ਪਾਕਿਸਤਾਨ ਦੇ ਕੇਂਦਰੀ ਬੈਂਕ ਅਤੇ ਅਪ੍ਰੈਲ 1947 ਤੱਕ ਮਿਆਂਮਾਰ (ਵਰਮਾ) ਦੇ ਸੈਂਟਰਲ ਬੈਂਕ ਵਜੋਂ ਕੰਮ ਕੀਤਾ। 1 ਜੁਲਾਈ 1948 ਤੋਂ ਸੈਂਟਰਲ ਬੈਂਕ ਆਫ਼ ਪਾਕਿਸਤਾਨ ਦੇ ਕੰਮ ਸ਼ੁਰੂ ਕਰਨ ਤੋਂ ਬਾਅਦ ਆਰਬੀਆਈ ਨੇ ਪਾਕਿਸਤਾਨ ਦੇ ਬੈਂਕਿੰਗ ਸਿਸਟਮ ਨੂੰ ਚਲਾਉਣਾ ਬੰਦ ਕਰ ਦਿੱਤਾ।
ਇਹ ਵੀ ਦੇਖੋ: ਆਜ਼ਾਦੀ ਦਿਹਾੜਾ : PM ਮੋਦੀ ਨੇ ਕਿਹਾ- ਭਾਰਤ 'ਚ FDI ਨੇ ਅੱਜ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ
ਆਰਬੀਆਈ ਲੋਗੋ ਈਸਟ ਇੰਡੀਆ ਤੋਂ ਪ੍ਰਭਾਵਿਤ
ਰਿਜ਼ਰਵ ਬੈਂਕ ਆਫ ਇੰਡੀਆ ਦਾ ਮੌਜੂਦਾ ਸ਼ੇਰ ਵਾਲਾ ਲੋਗੋ ਈਸਟ ਇੰਡੀਆ ਕੰਪਨੀ ਦੇ ਡਬਲ ਸਟੈਂਪ ਤੋਂ ਪ੍ਰੇਰਿਤ ਹੋਇਆ ਸੀ। ਜਿਸ ਵਿਚ ਥੋੜੀ ਤਬਦੀਲੀ ਕੀਤੀ ਗਈ ਸੀ। ਇਹ 1 ਅਪ੍ਰੈਲ, 1935 ਨੂੰ ਇੱਕ ਨਿੱਜੀ ਸੰਸਥਾ ਦੇ ਰੂਪ ਵਿਚ ਰਿਜ਼ਰਵ ਬੈਂਕ ਦਾ ਗਠਨ ਕੀਤਾ ਗਿਆ ਸੀ, ਪਰ ਹੁਣ ਇਹ ਇੱਕ ਸਰਕਾਰੀ ਸੰਸਥਾ ਹੈ।
ਭਾਰਤੀ ਰਿਜ਼ਰਵ ਬੈਂਕ ਸਿਰਫ ਬੈਂਕ ਦੇ ਨੋਟ ਛਾਪਦਾ ਹੈ। ਜਦੋਂਕਿ ਭਾਰਤ ਸਰਕਾਰ ਸਿੱਕੇ ਬਣਾਉਣ ਅਤੇ ਕਰੰਸੀ ਨੋਟਾਂ ਨੂੰ ਛਾਪਣ ਦਾ ਕੰਮ ਕਰਦੀ ਹੈ ਅਰਥਾਤ 1 ਰੁਪਏ ਦੇ ਨੋਟ ਨੂੰ ਵੀ ਭਾਰਤ ਸਰਕਾਰ ਹੀ ਛਾਪਦੀ ਹੈ। ਰਿਜ਼ਰਵ ਬੈਂਕ ਨੇ ਸਾਲ 1938 ਵਿਚ 5,000 ਅਤੇ 10,000 ਰੁਪਏ ਦੇ ਨੋਟਾਂ ਦੀ ਛਪਾਈ ਕੀਤੀ ਸੀ। ਇਸ ਤੋਂ ਬਾਅਦ ਇਹ ਨੋਟ 1954 ਅਤੇ 1978 ਵਿਚ ਵੀ ਛਾਪੇ ਗਏ ਸਨ।
ਸੀ ਡੀ ਦੇਸ਼ਮੁਖ ਆਰਬੀਆਈ ਗਵਰਨਰ ਦਾ ਅਹੁਦਾ ਸੰਭਾਲਣ ਵਾਲੇ ਪਹਿਲੇ ਭਾਰਤੀ ਸਨ ਅਤੇ ਰਿਜ਼ਰਵ ਬੈਂਕ ਆਫ ਇੰਡੀਆ ਦੇ ਤੀਜੇ ਗਵਰਨਰ ਬਣੇ ਸਨ। ਇਸ ਤੋਂ ਇਲਾਵਾ ਸਾਲ 1951-52 ਵਿਚ ਅੰਤਰਿਮ ਬਜਟ ਦੇ ਸਮੇਂ ਉਹ ਭਾਰਤ ਦੇ ਵਿੱਤ ਮੰਤਰੀ ਵੀ ਰਹਿ ਚੁੱਕੇ ਹਨ। ਦੇਸ਼ਮੁਖ ਬੈਂਕਾਂ ਦਾ ਰਾਸ਼ਟਰੀਕਰਨ ਕਰਨ ਦੇ ਵਿਰੁੱਧ ਸਨ।
ਇਹ ਵੀ ਦੇਖੋ: PM ਮੋਦੀ ਨੇ 'Health ID Card' ਦਾ ਕੀਤਾ ਐਲਾਨ, ਜਾਣੋ ਆਮ ਆਦਮੀ ਲਈ ਕਿਵੇਂ ਹੋਵੇਗਾ ਲਾਹੇਵੰਦ
AirAsia India ਨੇ ਫੌਜੀ ਵੀਰਾਂ ਨੂੰ 50 ਹਜ਼ਾਰ ਸੀਟਾਂ 'ਤੇ ਦਿੱਤੀ ਵੱਡੀ ਸੌਗਾਤ
NEXT STORY